ਕੇ. ਸੀ. ਆਰ. ਸਰਕਾਰ ਨੂੰ ਹਟਾ ਕੇ ਭਾਜਪਾ ਨੂੰ ਸੱਤਾ ''ਚ ਲਿਆਓ : ਅਮਿਤ ਸ਼ਾਹ
Tuesday, Aug 29, 2023 - 04:14 PM (IST)
ਤੇਲੰਗਾਨਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਕਰ ਰਾਓ (ਕੇ.ਸੀ.ਆਰ.) ਪ੍ਰਸ਼ਾਸਨ ਦੀ ਸਖਤ ਨਿੰਦਾ ਕਰਦੇ ਹੋਏ ਸੂਬੇ ਦੀ ਸੱਤਾ ਤੋਂ ਉਸਨੂੰ ਹਟਾਉਣ ਅਤੇ ਉਸਦੀ ਥਾਂ ਭਾਜਪਾ ਨੂੰ ਸੱਤਾ 'ਚ ਲਿਆਉਣ ਦੀ ਅਪੀਲ ਕੀਤੀ।
ਸ਼ਾਹ ਨੇ ਐਤਵਾਰ ਨੂੰ ਇੱਥੇ ਐੱਸ.ਆਰ. ਅਤੇ ਬੀ.ਡੀ.ਐੱਨ.ਆਰ. ਕਾਲਜ ਮੈਦਾਨ 'ਚ ਆਯੋਜਿਤ 'ਰਾਯਥੁ ਗੋਸਾ-ਭਾਜਪਾ ਭਰੋਸਾ' (ਕਿਸਾਨਾਂ ਦੀ ਚਿੰਤਾ ਅਤੇ ਭਾਜਪਾ ਦੀ ਵਚਨਬੱਧਤਾ) ਨਾਂ ਦੀ ਇਕ ਜਨਤਕ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਂਗਰ ਅਤੇ ਭਾਰਤ ਰਾਸ਼ਟਰ ਕਮੇਟੀ (ਬੀ.ਆਰ.ਐੱਸ.) ਦੋਵੇਂ ਪਾਰਟੀਆਂ ਪਰਿਵਾਰਿਕ ਹਿੱਤਾਂ ਦੇ ਆਲੇ-ਦੁਆਲੇ ਹਨ। ਕਾਂਗਰਸ ਸੋਨੀਆ ਦੇ ਪਰਿਵਾਰ ਦੀ ਸੇਵਾ ਕਰ ਰਹੀ ਹੈ ਅਤੇ ਬੀ.ਆਰ.ਐੱਸ. ਕਲਵਾਕੁੰਤਲਾ ਪਰਿਵਾਰ ਦੀ ਸੇਵਾ ਕਰ ਰਹੀ ਹੈ।
ਸ਼ਾਹ ਨੇ ਖੱਮਮ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੀਆਂ 'ਚੋਂ 'ਚ ਕੇ.ਸੀ.ਆਰ. ਦੀ ਹਾਰ ਹੋਵੇਗੀ ਅਤੇ ਭਾਜਪਾ ਬਹੁਮਤ ਨਾਲ ਸੱਤਾ 'ਚ ਆਏਗੀ। ਉਨ੍ਹਾਂ ਭਦਰਾਚਲਮ ਮੰਦਰ ਦੇ ਮਹੱਤਵ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਸ਼੍ਰੀਰਾਮ ਨਵਮੀ ਦੌਰਾਨ ਸ਼੍ਰੀ ਸੀਤਾ-ਰਾਮਚੰਦਰ ਸਵਾਮੀ ਮੰਦਰ 'ਚ ਰੇਸ਼ਮ ਦੇ ਕੱਪੜੇ ਨਾ ਚੜ੍ਹਾਉਣ ਲਈ ਕੇ.ਸੀ.ਆਰ. ਦੀ ਨਿੰਦਾ ਕੀਤੀ ਅਤੇ ਕਿਹਾ ਕਿ ਐੱਮ.ਆਈ.ਐੱਮ. ਦੇ ਪ੍ਰਭਾਵ ਕਾਰਨ ਉਨ੍ਹਾਂ ਦੀ ਕਾਰ ਭਦਰਾਚਲਮ ਤਕ ਪਹੁੰਚੀ ਪਰ ਮੰਦਰ ਤਕ ਨਹੀਂ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਭਾਜਪਾ ਦਾ ਮੁੱਖ ਮੰਤਰੀ ਸੱਤਾ 'ਚ ਆਉਂਦੇ ਹੀ ਇਹ ਸਭ ਬਦਲ ਜਾਵੇਗਾ।