ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਜ਼ਮੀਨ ਖਿਸਕਣ ਮਗਰੋਂ ਪੁਲ ਹੋਇਆ ਢਹਿ-ਢੇਰੀ, ਆਵਾਜਾਈ ਠੱਪ
Sunday, Feb 05, 2023 - 12:37 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਚੰਬਾ ਨੂੰ ਭਰਮੌਰ ਨਾਲ ਜੋੜਨ ਵਾਲਾ ਇਕ ਹੋਰ ਵੱਡਾ ਪੁਲ ਲੂਨਾ ਪਿੰਡ ਨੇੜੇ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਪੂਰੀ ਤਰ੍ਹਾਂ ਢਹਿ ਗਿਆ। ਇਸ ਪੁਲ ਦੇ ਢਹਿਣ ਕਾਰਨ ਸੜਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਡੀ. ਈ. ਓ. ਸੀ. ਚੰਬਾ ਨੇ ਜ਼ਿਲ੍ਹਾ ਚੰਬਾ ਦੇ ਲੂਨਾ ਭਰਮੌਰ ਵਿਚ ਜ਼ਮੀਨ ਖਿਸਕਣ ਦੀ ਘਟਨਾ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਸੁੱਖੂ ਸਰਕਾਰ ਦਾ ਵੱਡਾ ਐਲਾਨ, ਹਿਮਾਚਲ ਦੀਆਂ 10.53 ਲੱਖ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ
ਹਾਦਸੇ 'ਚ ਪੁਲ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ ਅਤੇ ਚੰਬਾ ਤੋਂ ਭਰਮੌਰ ਤੱਕ ਦਾ ਰਾਹ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਹੈ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਸੜਕ 'ਤੇ ਬਣਿਆ ਇਕ ਹੋਰ ਪੁਲ ਦੋ ਦਿਨ ਪਹਿਲਾਂ ਜ਼ਮੀਨ ਖਿਸਕਣ ਕਾਰਨ ਢਹਿ ਗਿਆ ਸੀ। ਭਰਮੌਰ ਦੇ ਲੋਕਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਫ਼ੌਜ ਦੇ ਅਧਿਕਾਰੀਆਂ ਤੋਂ ਪੁਲ ਦੇ ਮੁੜ ਨਿਰਮਾਣ ਦੀ ਬੇਨਤੀ ਕਰਨ ਤਾਂ ਕਿ ਉਨ੍ਹਾਂ ਨੂੰ ਚੰਬਾ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਜਾਣ 'ਚ ਪਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ- ਪੜ੍ਹਾਈ ਦੇ ਨਾਲ ਹੁਣ ਆਯੁਰਵੇਦ ਦਾ ਵਿਸ਼ਾ ਵੀ ਪੜ੍ਹਨਗੇ MBBS ਦੇ ਵਿਦਿਆਰਥੀ: ਅਨਿਲ ਵਿਜ