ਪੁਲ ਹਾਦਸਾ; ਪੀੜਤਾਂ ਦਾ ਦਰਦ ਵੰਡਾਉਣ ਲਈ ਅੱਜ ਮੋਰਬੀ ਜਾਣਗੇ PM ਮੋਦੀ
Tuesday, Nov 01, 2022 - 10:12 AM (IST)
ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਯਾਨੀ ਕਿ ਅੱਜ ਗੁਜਰਾਤ ਦੇ ਮੋਰਬੀ ਜਾਣਗੇ, ਜਿੱਥੇ ਮੱਛੂ ਨਦੀ ’ਤੇ ਬਣੇ ਪੁਲ ਦੇ ਟੁੱਟਣ ਨਾਲ 134 ਲੋਕਾਂ ਦੀ ਮੌਤ ਹੋ ਗਈ ਹੈ। ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੋਦੀ ਮੰਗਲਵਾਰ ਦੁਪਹਿਰ ਨੂੰ ਮੋਰਬੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਪੁਲ ਹਾਦਸੇ ’ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਉਹ ਮੋਰਬੀ ਸਿਵਲ ਹਸਪਤਾਲ ਦਾ ਦੌਰਾ ਵੀ ਕਰਨਗੇ ਅਤੇ ਇੱਥੇ ਜ਼ਖਮੀਆਂ ਦਾ ਹਾਲ-ਚਾਲ ਜਾਣਗੇ।
ਇਹ ਵੀ ਪੜ੍ਹੋ- ਮੋਰਬੀ ਹਾਦਸਾ : ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਸਟਾਫ਼ ਸਮੇਤ 9 ਨੂੰ ਕੀਤਾ ਗਿਆ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਮੋਰਬੀ ਪੁਲ ਦਾ ਪ੍ਰਬੰਧਨ ਕਰਨ ਵਾਲੇ ਓਰੇਵਾ ਸਮੂਹ ਦੇ 4 ਕਾਮਿਆਂ ਸਮੇਤ 9 ਲੋਕਾਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਲ ਹੀ ਜਿਸ ਕੰਪਨੀ ਨੂੰ ਪੁਲ ਦੇ ਰੱਖ-ਰਖਾਵ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸ ਖਿਲਾਫ਼ ਇਕ ਮਾਮਲਾ ਦਰਜ ਕੀਤਾ ਗਿਆ ਹੈ। ਮੱਛੂ ਨਦੀ ’ਤੇ ਸਥਿਤ ਕੇਬਲ ਪੁੱਲ ਐਤਵਾਰ ਨੂੰ ਟੁੱਟ ਗਿਆ ਸੀ ਅਤੇ ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਸੋਮਵਾਰ ਨੂੰ 134 ਹੋ ਗਈ ਹੈ। ਪੁਲ ’ਤੇ ਮੌਜੂਦ ਕਾਫੀ ਗਿਣਤੀ ’ਚ ਮੌਜੂਦ ਲੋਕ ਨਦੀ ’ਚ ਡਿੱਗ ਗਏ। ਪੁਲ ਨੂੰ ਵਿਆਪਕ ਪੱਧਰ ’ਤੇ ਮੁਰੰਮਤ ਮਗਰੋਂ 5 ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ।
ਇਹ ਵੀ ਪੜ੍ਹੋ- ਮੋਰਬੀ ਪੁਲ ਹਾਦਸੇ ’ਚ BJP ਸੰਸਦ ਮੈਂਬਰ ਮੋਹਨ ਕੁੰਡਾਰੀਆ ਦੇ 12 ਰਿਸ਼ਤੇਦਾਰਾਂ ਦੀ ਮੌਤ