ਵਿਆਹ ਤੋਂ ਐਨ ਪਹਿਲਾਂ ਲਾੜੇ ਦਾ ਕਤਲ ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Thursday, Jul 03, 2025 - 04:18 PM (IST)

ਨੈਸ਼ਨਲ ਡੈਸਕ- ਬਿਹਾਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਇਕ ਨੌਜਵਾਨ ਨੂੰ ਉਸ ਦੀ ਹੀ ਚਾਚੀ ਨੇ ਕੋਲਡ ਡ੍ਰਿੰਕ 'ਚ ਜ਼ਹਿਰ ਮਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਉਕਤ ਮਾਮਲਾ ਸਮਸਤੀਪੁਰ ਜ਼ਿਲ੍ਹੇ ਦੇ ਉਜਿਆਰਪੁਰ ਥਾਣਾ ਇਲਾਕੇ ਅਧੀਨ ਆਉਂਦੇ ਪਿੰਡ ਬਲਭਦਰਪੁਰ ਦਾ ਹੈ, ਜਿੱਥੇ ਅਲੀ ਹੁਸੈਨ ਦਾ ਅੱਜ ਸ਼ਾਮ 5 ਵਜੇ ਵਿਆਹ ਹੋਣਾ ਸੀ। ਉਸ ਦੇ ਪਿਤਾ ਮੁਹੰਮਦ ਨੇ ਦੱਸਿਆ ਕਿ ਅਲੀ ਹੁਸੈਨ ਆਪਣੀ ਚਾਚੀ ਦੀ ਭਾਣਜੀ ਨਾਲ ਪਿਆਰ ਕਰਦਾ ਸੀ ਤੇ ਪਤਾ ਲੱਗਣ ਮਗਰੋਂ ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦਾ ਨਿਕਾਹ ਕਰਵਾਉਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ- ਦਿੱਲੀ ਤੋਂ ਅਮਰੀਕਾ ਜਾਂਦਾ ਜਹਾਜ਼ ਆਸਟ੍ਰੀਆ 'ਚ ਉਤਰਿਆ, ਮੁੜ ਨਹੀਂ ਭਰ ਸਕਿਆ ਉਡਾਣ
ਪਰ ਉਸ ਦੀ ਚਾਚੀ ਇਸ ਰਿਸ਼ਤੇ ਦੇ ਖ਼ਿਲਾਫ਼ ਸੀ, ਜਿਸ ਕਾਰਨ ਉਸ ਨੇ ਅਲੀ ਨੂੰ ਕਿਸੇ ਬਹਾਨੇ ਆਪਣੇ ਘਰ ਬੁਲਾ ਕੇ ਉਸ ਨੂੰ ਕੋਲਡ ਡ੍ਰਿੰਕ 'ਚ ਮਿਲਾ ਕੇ ਜ਼ਹਿਰ ਪਿਲਾ ਦਿੱਤਾ ਤੇ ਉਸ ਨੂੰ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਜਾ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ ਤੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਰਾਮਸੇਤੂ 'ਤੇ ਧਸ ਗਈ ਸੜਕ, ਪੈ ਗਿਆ ਟੋਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e