ਮਥੁਰਾ ''ਚ ਸਨਸਨੀਖੇਜ਼ ਵਾਰਦਾਤ, ਵਿਆਹ ਸਮਾਰੋਹ ''ਚ ਸਿਰਫ਼ਿਰੇ ਆਸ਼ਿਕ ਨੇ ਲਾੜੀ ਨੂੰ ਮਾਰੀ ਗੋਲੀ

04/29/2022 3:16:23 PM

ਮਥੁਰਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਲਾੜੀ ਦਾ ਵਿਆਹ ਸਮਾਰੋਹ ਦੌਰਾਨ ਸਿਰਫਿਰੇ ਆਸ਼ਿਕ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤਾ ਦੀ ਪਛਾਣ ਕਾਜਲ ਦੇ ਰੂਪ 'ਚ ਹੋਈ ਹੈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਨੁਸਾਰ ਦੋਸ਼ੀ ਲਾੜੀ ਨਾਲ ਰਿਸ਼ਤੇ 'ਚ ਸੀ ਅਤੇ ਉਸ ਦਾ ਵਿਆਹ ਕਿਸੇ ਹੋਰ ਨਾਲ ਹੋਣ ਕਾਰਨ ਪਰੇਸ਼ਾਨ ਸਨ। 

ਇਹ ਵੀ ਪੜ੍ਹੋ : ਪਤਨੀ ਅਤੇ ਤਿੰਨ ਮਹੀਨੇ ਦੀ ਧੀ ਦਾ ਕਤਲ ਕਰਨ ਤੋਂ ਬਾਅਦ ਸ਼ਖ਼ਸ ਨੇ ਕੀਤੀ ਖ਼ੁਦਕੁਸ਼ੀ

ਪੁਲਸ ਸ਼ਿਕਾਇਤ 'ਚ ਪੀੜਤਾ ਪਿਤਾ ਖੁਬੀ ਰਾਮ ਪ੍ਰਜਾਪਤੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ  ਸ਼ੁੱਕਰਵਾਰ ਤੜਕੇ 1.30 ਵਜੇ ਮਾਲਾ ਦੀ ਰਸਮ ਤੋਂ ਬਾਅਦ ਆਪਣੇ ਘਰ ਅੰਦਰ ਗਈ ਸੀ, ਉਦੋਂ ਅਨੀਸ਼ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੋਲੀ ਲਾੜੀ ਦੀ ਖੱਬੀ ਅੱਖ ਕੋਲ ਲੱਗੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਸ਼ੀ ਕਿਸੇ ਤਰ੍ਹਾਂ ਮੌਕੇ 'ਤੇ ਦੌੜਨ 'ਚ ਸਫ਼ਲ ਰਿਹਾ ਅਤੇ ਉਸ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News