HP Election 2022: ਲਾਲ ਜੋੜੇ ’ਚ ਪੋਲਿੰਗ ਬੂਥ ਪਹੁੰਚੀ ਦੁਲਹਨ, 7 ਫੇਰੇ ਲੈਣ ਤੋਂ ਪਹਿਲਾਂ ਪਾਈ ਵੋਟ

Saturday, Nov 12, 2022 - 05:58 PM (IST)

HP Election 2022: ਲਾਲ ਜੋੜੇ ’ਚ ਪੋਲਿੰਗ ਬੂਥ ਪਹੁੰਚੀ ਦੁਲਹਨ, 7 ਫੇਰੇ ਲੈਣ ਤੋਂ ਪਹਿਲਾਂ ਪਾਈ ਵੋਟ

ਊਨਾ– ਹਿਮਾਚਲ ਵਿਧਾਨ ਸਭਾ ਚੋਣਾਂ ’ਚ ਵਿਆਹ ਦੇ ਫੇਰਿਆਂ ਤੋਂ ਪਹਿਲਾਂ ਲਾਲ ਜੋੜੇ ’ਚ ਇਕ ਦੁਲਹਨ ਨੇ ਵੋਟ ਪਾਉਣ ਪੋਲਿੰਗ ਬੂਥ ’ਤੇ ਪਹੁੰਚੀ। ਜਾਣਕਾਰੀ ਮੁਤਾਬਕ, ਜ਼ਿਲ੍ਹੇ ਦੇ ਪਿੰਡ ਰੈਂਸਰੀ ’ਚ ਆਰਜੂ, ਪੁੱਤਰੀ ਸਵਗੀ ਸੁਦਰਸ਼ਨ ਸਿੰਘ ਦਾ ਸ਼ਨੀਵਾਰ ਨੂੰ ਵਿਆਹ ਸੀ। ਪੰਜਾਬ ਤੋਂ ਬਰਾਤ ਆਉਣ ਵਾਲੀ ਸੀ ਤਾਂ ਵਿਆਹ ਤੋਂ ਪਹਿਲਾਂ ਦੁਲਹਨ ਲਾਲ ਜੋੜਾ ਪਹਿਨਕੇ ਪੋਲਿੰਗ ਪੂਥ ’ਤੇ ਵੋਟ ਪਾਉਣ ਲਈ ਪਹੁੰਚ ਗਈ। 

ਵੋਟ ਪਾਉਣ ਤੋਂ ਬਾਅਦ ਆਰਜੂ ਨੇ ਕਿਹਾ ਕਿ ਵਿਆਹ ਹੋਵੇ ਜਾਂ ਹੋਰ ਕੋਈ ਜ਼ਰੂਰੀ ਕੰਮ, ਸਾਨੂੰ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 


author

Rakesh

Content Editor

Related News