ਨਵੀਂ ਵਿਆਹੀ ਲਾੜੀ ਨਿਕਲੀ ਲੁਟੇਰੀ, ਵਿਆਹ ਦੇ 25 ਦਿਨਾਂ ਬਾਅਦ ਹੀ ਕਰ ਗਈ ਕਾਂਡ

Sunday, Apr 13, 2025 - 03:22 PM (IST)

ਨਵੀਂ ਵਿਆਹੀ ਲਾੜੀ ਨਿਕਲੀ ਲੁਟੇਰੀ, ਵਿਆਹ ਦੇ 25 ਦਿਨਾਂ ਬਾਅਦ ਹੀ ਕਰ ਗਈ ਕਾਂਡ

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਵੀਂ ਵਿਆਹੀ ਲਾੜੀ ਰਾਤ ਨੂੰ ਘਰੋਂ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਈ। ਨੌਜਵਾਨ ਦਾ ਵਿਆਹ ਸਿਰਫ਼ 25 ਦਿਨ ਪਹਿਲਾਂ ਹੀ ਹੋਇਆ ਸੀ। ਪੁਲਸ ਹੁਣ ਲੁਟੇਰੀ ਲਾੜੀ ਦੀ ਭਾਲ ਕਰ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਸਟੇਸ਼ਨ ਵਿਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਮੁਹੰਮਦ ਖੇੜਾ ਦੇ ਨਿਵਾਸੀ ਨੇ ਕਿਹਾ ਕਿ 25 ਦਿਨ ਪਹਿਲਾਂ ਉਸ ਦਾ ਵਿਆਹ ਹਿਸਾਰ ਜ਼ਿਲ੍ਹੇ ਦੇ ਹਾਂਸੀ ਸਥਿਤ ਅੰਬੇਡਕਰ ਕਾਲੋਨੀ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। 10 ਅਪ੍ਰੈਲ ਦੀ ਰਾਤ ਨੂੰ ਲਗਭਗ 11 ਵਜੇ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੌਂਣ ਲਈ ਚਲੇ ਗਏ। ਜਦੋਂ ਉਸ ਨੇ ਸਵੇਰੇ 5 ਵਜੇ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਆਪਣੀ ਪਤਨੀ ਨਹੀਂ ਮਿਲੀ। ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀ ਖੁੱਲ੍ਹੀ ਪਈ ਸੀ। ਉਸ ਦਾ ਮੋਬਾਈਲ ਫ਼ੋਨ ਟੁੱਟਿਆ ਹੋਇਆ ਗਿਆ ਸੀ। ਅਲਮਾਰੀ 'ਚੋਂ 50 ਹਜ਼ਾਰ ਰੁਪਏ ਨਕਦ ਅਤੇ ਸੋਨੇ-ਚਾਂਦੀ ਦੇ ਗਹਿਣੇ ਗਾਇਬ ਮਿਲੇ।

ਘਰ ਵਿਚ ਚੋਰੀ ਅਤੇ ਪਤਨੀ ਗਾਇਬ ਹੋਣ 'ਤੇ ਉਸ ਦੇ ਹੱਥ-ਪੈਰ ਫੁੱਲ ਗਏ। ਉਸ ਨੇ ਨੇੜਲੇ ਰਿਸ਼ਤੇਦਾਰਾਂ ਵਿਚ ਪਤਾ ਕੀਤਾ ਪਰ ਉਸ ਦੀ ਪਤਨੀ ਦਾ ਕਿਤੇ ਕੁਝ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਜੀਂਦ ਜ਼ਿਲ੍ਹੇ ਵਿਚ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਵਿਚ ਵਿਆਹ ਤੋਂ 15-20 ਦਿਨ ਬਾਅਦ ਹੀ ਲਾੜੀ ਘਰ ਤੋਂ ਨਕਦੀ ਅਤੇ ਗਹਿਣੇ ਲੋਕੈ ਦੌੜ ਗਈ ਸੀ।


author

Tanu

Content Editor

Related News