BRICS ਨੇ 'ਨਵੀਂ ਦਿੱਲੀ ਘੋਸ਼ਣਾ ਪੱਤਰ' ਦਿੱਤੀ ਮਨਜ਼ੂਰੀ ! ਇਰਾਨ-UAE ਸਣੇ ਸਾਰੇ ਦੇਸ਼ਾਂ ਨੇ ਜਤਾਈ ਸਹਿਮਤੀ

Saturday, Sep 12, 2026 - 05:04 PM (IST)

BRICS ਨੇ 'ਨਵੀਂ ਦਿੱਲੀ ਘੋਸ਼ਣਾ ਪੱਤਰ' ਦਿੱਤੀ ਮਨਜ਼ੂਰੀ ! ਇਰਾਨ-UAE ਸਣੇ ਸਾਰੇ ਦੇਸ਼ਾਂ ਨੇ ਜਤਾਈ ਸਹਿਮਤੀ

ਨਵੀਂ ਦਿੱਲੀ (ਏਜੰਸੀ)- ਭਾਰਤ ਲਈ ਇਕ ਵੱਡੀ ਕੂਟਨੀਤਕ ਕਾਮਯਾਬੀ ਵਜੋਂ, ਬ੍ਰਿਕਸ ਸਮੂਹ ਨੇ ਸ਼ਨੀਵਾਰ ਨੂੰ ਆਮ ਸਹਿਮਤੀ ਨਾਲ ਇਕ ਸਾਂਝੇ ਘੋਸ਼ਣਾ ਪੱਤਰ ਨੂੰ ਅਪਣਾਇਆ। ਕਈ ਦੌਰ ਦੀ ਪਰਦੇ ਦੇ ਪਿੱਛੇ ਦੀ ਗੱਲਬਾਤ ਤੋਂ ਬਾਅਦ, ਪੱਛਮੀ ਏਸ਼ੀਆ ਦੇ ਸੰਘਰਸ਼ ਨੂੰ ਲੈ ਕੇ ਈਰਾਨ ਅਤੇ ਯੂਏਈ ਵਿਚਾਲੇ ਡੂੰਘੇ ਮਤਭੇਦਾਂ ਨੂੰ ਦੂਰ ਕਰਦੇ ਹੋਏ ਇਸ 'ਤੇ ਰਜਾਮੰਦੀ ਬਣੀ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ਦੇ 20 ਸਾਲ ਪੂਰੇ ਹੋਣ ਮੌਕੇ 2 ਡਾਕ ਟਿਕ ਜਾਰੀ ਕੀਤੇ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਮੇਜ਼ਬਾਨੀ 'ਚ ਆਯੋਜਿਤ 2 ਦਿਨਾ ਸਿਖਰ ਸੰਮੇਲਨ ਦੇ ਪਹਿਲੇ ਦਿਨ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਘੋਸ਼ਣਾ ਪੱਤਰ ਨੂੰ ਅਪਣਾਏ ਜਾਣ ਦਾ ਐਲਾਨ ਕੀਤਾ। ਘੋਸ਼ਣਾ ਪੱਤਰ ਦੇ ਮਸੌਦੇ 'ਤੇ ਗੱਲਬਾਤ ਆਖ਼ਰੀ ਸਮੇਂ ਤੱਕ ਚੱਲਦੀ ਰਹੀ, ਕਿਉਂਕਿ ਸ਼ੁਰੂਆਤ 'ਚ ਈਰਾਨ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ), ਦੋਵਾਂ ਨੇ ਹੀ ਆਪਣਾ ਰੁਖ ਸਖ਼ਤ ਕਰ ਲਿਆ ਸੀ। ਬ੍ਰਿਕਸ ਆਮ ਸਹਿਮਤੀ ਦੇ ਆਧਾਰ 'ਤੇ ਕੰਮ ਕਰਨ ਵਾਲਾ ਸਮੂਹ ਹੈ, ਜਿਸ ਦਾ ਮਤਲਬ ਹੈ ਕਿ ਕੋਈ ਵੀ ਇਕ ਮੈਂਬਰ ਅੰਤਿਮ ਸੰਯੁਕਤ ਘੋਸ਼ਣਾ ਪੱਤਰ ਨੂੰ ਰੋਕ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਸਿਖਰ ਸੰਮੇਲਨ ਦੇ ਉਦਘਾਟਨ ਸੈਸ਼ਨ ਦੇ ਸਮਾਪਨ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ ਗਿਆ। ਪੀਐੱਮ ਮੋਦੀ ਨੇ ਸਮਾਪਨ ਟਿੱਪਣੀ 'ਚ ਕਿਹਾ,''ਅੱਜ ਦੀ ਚਰਚਾ ਤੋਂ ਇਹ ਸਪੱਸ਼ਟ ਹੈ ਕਿ ਬਦਲਦੀ ਦੁਨੀਆ ਨੂੰ ਪੁਰਾਣੀਆਂ ਪੈ ਚੁੱਕੀਆਂ ਸੰਸਥਾਵਾਂ ਰਾਹੀਂ ਨਹੀਂ ਚਲਾਇਆ ਜਾ ਸਕਦਾ। ਪ੍ਰਤੀਨਿਧੀਤੱਵ, ਜਵਾਬਦੇਹੀ ਅਤੇ ਨਿਯਮ ਬਣਾਉਣ ਦੀ ਪ੍ਰਕਿਰਿਆ 'ਚ ਸੁਧਾਰ ਜ਼ਰੂਰੀ ਹੈ।'' ਉਨ੍ਹਾਂ ਕਿਹਾ,''ਅਸੀਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ 'ਗਲੋਬਲ ਸਾਊਥ' ਨੂੰ ਭਵਿੱਖ ਦੀਆਂ ਤਕਨਾਲੋਜੀਆਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਸੰਚਾਲਿਤ ਕਰਨ ਵਾਲੇ ਨਿਯਮਾਂ 'ਚ ਸਮਾਨ ਹਿੱਸੇਦਾਰੀ ਮਿਲਣੀ ਚਾਹੀਦੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News