ਬ੍ਰੈਸਟ ਦੀ ਹਰ ਗੰਢ ਨਹੀਂ ਹੋ ਸਕਦੀ ਕੈਂਸਰ

06/13/2019 7:15:01 PM

ਲਖਨਊ (ਕ.)-ਅੰਕੜਿਆਂ ਮੁਤਾਬਕ ਔਰਤਾਂ ’ਚ ਬ੍ਰੈਸਟ ਦੀਆਂ ਬੀਮਾਰੀਆਂ ’ਚ ਵਾਧਾ ਹੋਇਆ ਹੈ। ਇਹ ਬੀਮਾਰੀ 15 ਤੋਂ 65 ਸਾਲ ਤੱਕ ਦੀਆਂ ਔਰਤਾਂ ਨੂੰ ਹੋ ਰਹੀ ਹੈ। ਜੇਕਰ ਕਿਸੇ ਨੂੰ ਬ੍ਰੈਸਟ ਨਾਲ ਸਬੰਧਤ ਕੋਈ ਸਮੱਸਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ । ਇਸ ਦਾ ਕਾਰਗਰ ਇਲਾਜ ਸੰਭਵ ਹੈ। ਬ੍ਰੈਸਟ ਦੀ ਹਰ ਗੰਢ ਕੈਂਸਰ ਨਹੀਂ ਹੁੰਦੀ ਹੈ। ਔਰਤਾਂ ਇਸ ਨੂੰ ਲੁਕਾਉਣ ਨਾ ਸਗੋਂ ਡਾਕਟਰ ਨੂੰ ਜ਼ਰੂਰ ਦੱਸਣ। ਇਹ ਜਾਣਕਾਰੀ ਐੱਮ. ਬੀ. ਬੀ. ਐੱਸ. ਮਾਨਤਾ ਪ੍ਰਾਪਤ ਸਹਾਰਾ ਹਸਪਤਾਲ ਦੀ ਬ੍ਰੈਸਟ ਐਂਡ ਇੰਡੋਕ੍ਰਾਈਮ ਸਰਜਨ ਡਾ. ਫਰਾਹ ਅਰਸ਼ਦ ਨੇ ਦਿੱਤੀ। ਦਵਾਈਆਂ ਨਾਲ ਇਸ ਦਾ ਸਫਲ ਇਲਾਜ ਸੰਭਵ ਹੈ।

ਜ਼ਿਆਦਾਤਰ ਬ੍ਰੈਸਟ ’ਚ ਬਣੀ ਗੰਢ ’ਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ। ਇਸ ਲਈ ਸਾਡਾ ਅੱਜਕਲ ਦਾ ਲਾਈਫਸਟਾਈਲ ਜ਼ਿੰਮੇਵਾਰ ਹੈ। ਸਮੋਕਿੰਗ, ਅਲਕੋਹਲ ਤੇ ਕੋਲਾ ਦਾ ਜ਼ਿਆਦਾ ਸੇਵਨ ਇਸ ਦਾ ਕਾਰਨ ਹੋ ਸਕਦਾ ਹੈ। ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦਿਓ ਅਤੇ ਰੋਜ਼ਾਨਾ ਕਸਰਤ ਕਰੋ ਤਾਂ ਜੋ ਇਸ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਸਿਰ ਬ੍ਰੈਸਟ ਕੈਂਸਰ ਦੀ ਪਛਾਣ ਹੋ ਜਾਂਦੀ ਹੈ ਤਾਂ ਇਸ ਦਾ ਸਫਲ ਇਲਾਜ ਹੋ ਸਕਦਾ ਹੈ। ਬੀਮਾਰੀ ਦੀ ਜਾਂਚ ਲਈ ਬਾਇਓਪੇਸੀ ਅਤੇ ਅਲਟ੍ਰਾਸਾਊਂਡ/ਮੈਮੋਗ੍ਰਾਫੀ ਜਾਂਚ ਕਰਵਾਉਂਦੇ ਹਨ। ਜ਼ਿਆਦਾਤਰ ਕੈਂਸਰ ਦਾ ਇਲਾਜ ਦਵਾਈਆਂ ਅਤੇ ਸਰਜਰੀ ਸਫਲ ਤਰੀਕੇ ਨਾਲ ਹੋ ਜਾਂਦੀ ਹੈ ਪਰ ਸ਼ੁਰੂਆਤੀ ਹਾਲਾਤ ’ਚ ਲੱਛਣਾਂ ਦੀ ਪਛਾਣ ਕਰ ਕੇ ਉਸ ਦੀ ਸਹੀ ਸਮੇਂ ’ਤੇ ਜਾਂਚ ਕਰਵਾਉਣ ਦੀ ਲੋੜ ਹੁੰਦੀ ਹੈ। ਔਰਤਾਂ ਚਾਹੁਣ ਤਾਂ ਉਹ ਖੁਦ ਪ੍ਰੀਖਣ ਕਰ ਸਕਦੀਆਂ ਹਨ। ਮਹੀਨੇ ’ਚ ਇਕ ਵਾਰ ਬ੍ਰੈਸਟ ਨੂੰ ਛੂਹ ਕੇ ਜਾਂ ਦਬਾ ਕੇ ਜਾਂਚ ਕਰ ਲੈਣੀ ਚਾਹੀਦੀ ਹੈ। ਜੇਕਰ ਕੋਈ ਸ਼ੱਕ ਲੱਗੇ ਤਾਂ ਡਾਕਟਰ ਕੋਲੋਂ ਸਲਾਹ ਲੈ ਲੈਣੀ ਚਾਹੀਦੀ ਹੈ।
ਬ੍ਰੈਸਟ ਦੀਆਂ ਵਧਦੀਆਂ ਬੀਮਾਰੀਆਂ ਦੇ ਆਮ ਕਾਰਨ
ਹਾਰਮੋਨਲ ਅਸੰਤੁਲਨ, ਤਣਾਅ, ਫੈਮਿਲੀ ਹਿਸਟਰੀ, ਵੱਡੀ ਉਮਰ ’ਚ ਵਿਆਹ, ਦੁੱਧ ਨਾ ਚੁੰਘਾਉਣਾ, ਤੇਜ਼ੀ ਨਾਲ ਭਾਰ ਵਧਣਾ ਜਾਂ ਘਟਣਾ ਅਤੇ ਲੰਬੇ ਸਮੇਂ ਤੱਕ ਹਾਰਮੋਨ ਥੈਰੇਪੀ ਦੀਆਂ ਦਵਾਈਆਂ, ਮਿਲਾਵਟੀ ਖਾਣਾ, ਪ੍ਰਦੂਸ਼ਣ।
ਬ੍ਰੈਸਟ ਦੇ ਲੱਛਣ ਪਛਾਣੋ
* ਬ੍ਰੈਸਟ ਜਾਂ ਉਸ ਦੇ ਨਾਲ ਗੰਢ
* ਨਿੱਪਲ ’ਚੋਂ ਪਾਣੀ ਨਿਕਲਣਾ ਜਿਵੇਂ ਲਾਲ, ਸਫੈਦ
* ਛਾਤੀਆਂ ਦੇ ਆਕਾਰ ’ਚ ਬਦਲਾਅ
* ਛਾਤੀਆਂ ’ਚ ਦਰਦ ਮਹਿਸੂਸ ਹੋਣਾ।
* ਦਰਦ ਰੁਕ-ਰੁਕ ਕੇ ਹੋਣਾ।


Sunny Mehra

Content Editor

Related News