ਕਾਰਗਿਲ ਦੇ ਸ਼ਹੀਦਾਂ ਨੂੰ ਅਮਿਤ ਸ਼ਾਹ ਨੇ ਕੀਤਾ ਨਮਨ, ਕਿਹਾ- ਜਵਾਨਾਂ ਨੇ ਅਦੁੱਤੀ ਬਹਾਦਰੀ ਦਾ ਦਿੱਤਾ ਪਰਿਚੈ

Friday, Jul 26, 2024 - 12:12 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਮੈਂ ਨਮਨ ਕਰਦਾ ਹੈ। ਜੰਗ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਹਿਮਾਲਿਆ ਦੀਆਂ ਤੰਗ ਪਹਾੜੀਆਂ 'ਤੇ ਅਦੁੱਤੀ ਬਹਾਦਰੀ ਦਾ ਪਰਿਚੈ ਦਿੱਤਾ ਅਤੇ ਦੁਸ਼ਮਣ ਫੌਜ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਅਮਿਤ ਸ਼ਾਹ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਫ਼ੌਜ ਦੇ ਬਹਾਦਰ ਜਵਾਨਾਂ ਦੇ ਅਟੁੱਟ ਸੰਕਲਪ ਦਾ ਪ੍ਰਤੀਕ ਹੈ। ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਕਿ ਕਾਰਗਿਲ ਯੁੱਧ ਵਿਚ ਵੀਰ ਜਵਾਨਾਂ ਨੇ ਬਹਾਦਰੀ ਦਾ ਪਰਿਚੈ ਦਿੱਤਾ। ਜਵਾਨਾਂ ਨੇ ਕਾਰਗਿਲ ਵਿਚ ਮੁੜ ਤਿਰੰਗਾ ਲਹਿਰਾ ਕੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ।

ਇਹ ਵੀ ਪੜ੍ਹੋ- ਕਾਰਗਿਲ ਤੋਂ ਪਾਕਿਸਤਾਨ ਨੂੰ PM ਮੋਦੀ ਦੀ ਦੋ-ਟੁੱਕ, ਕਿਹਾ- ਇਤਿਹਾਸ ਤੋਂ ਸਿੱਖ ਲਓ ਸਬਕ

ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤੀ ਫ਼ੌਜੀਆਂ ਦੇ ਤਿਆਗ, ਸਮਰਪਣ ਅਤੇ ਬਲਿਦਾਨ ਨੂੰ ਰਾਸ਼ਟਰ ਕਦੇ ਨਹੀਂ ਭੁੱਲੇਗਾ। ਸ਼ਾਹ ਨੇ ਕਿਹਾ ਕਿ ਅੱਜ 'ਕਾਰਗਿਲ ਵਿਜੇ ਦਿਵਸ' 'ਤੇ ਮੈਂ ਉਨ੍ਹਾਂ ਬਹਾਦਰ ਫ਼ੌਜੀ ਜਵਾਨਾਂ ਨੂੰ ਨਮਨ ਕਰਦਾ ਹਾਂ। ਭਾਰਤੀ ਫ਼ੌਜ ਨੇ ਲੱਦਾਖ 'ਚ ਸਥਿਤ ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ ''ਤੇ ਲਗਭਗ ਤਿੰਨ ਮਹੀਨੇ ਤੱਕ ਚੱਲੇ ਯੁੱਧ ਵਿਚ ਜਿੱਤ ਹਾਸਲ ਕਰਦਿਆਂ 26 ਜੁਲਾਈ 1999 ਨੂੰ 'ਆਪ੍ਰੇਸ਼ਨ ਵਿਜੇ' ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ ਸੀ। ਇਸ ਦਿਨ ਨੂੰ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦੀ ਯਾਦ ਵਿਚ 'ਕਾਰਗਿਲ ਵਿਜੇ ਦਿਵਸ' ਵਜੋਂ ਮਨਾਇਆ ਜਾਂਦਾ ਹੈ। 


Tanu

Content Editor

Related News