ਦਿੱਲੀ ਦੇ ਰੈਸਟੋਰੈਂਟ ਮਾਲਕਾਂ ਲਈ ਨਵੀਂ ਪ੍ਰੇਸ਼ਾਨੀ; 'ਬਾਰਾਂ' ’ਚੋਂ ਗਾਇਬ ਹੋਏ ਚੰਗੀ ਸ਼ਰਾਬ ਦੇ ਬ੍ਰਾਂਡ

Friday, Apr 07, 2023 - 12:02 PM (IST)

ਦਿੱਲੀ ਦੇ ਰੈਸਟੋਰੈਂਟ ਮਾਲਕਾਂ ਲਈ ਨਵੀਂ ਪ੍ਰੇਸ਼ਾਨੀ; 'ਬਾਰਾਂ' ’ਚੋਂ ਗਾਇਬ ਹੋਏ ਚੰਗੀ ਸ਼ਰਾਬ ਦੇ ਬ੍ਰਾਂਡ

ਨਵੀਂ ਦਿੱਲੀ, (ਇੰਟ.)- ਦੇਸ਼ ਦੀ ਰਾਜਧਾਨੀ ਦਿੱਲੀ ਦੇ ਰੈਸਟੋਰੈਂਟ ਅਤੇ ਬਾਰ ਮਾਲਕਾਂ ਲਈ ਨਵੀਂ ਅਤੇ ਪੁਰਾਣੀ ਆਬਕਾਰੀ ਨੀਤੀ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕੀ ਹੈ, ਨਵੇਂ ਵਿਵਾਦਾਂ ਕਾਰਨ ਨੀਤੀ ਲਾਗੂ ਨਹੀਂ ਹੋ ਸਕੀ ਅਤੇ ਪੁਰਾਣੀ ਨੀਤੀ ਦੇ ਤਹਿਤ ਸ਼ਹਿਰ ਦੇ ਸਾਰੇ ਰੈਸਟੋਰੈਂਟਾਂ ਅਤੇ ਬਾਰਾਂ ’ਚੋਂ ਚੰਗੇ ਬ੍ਰਾਂਡ ਦੀ ਸ਼ਰਾਬ ਗਾਇਬ ਹੈ।

ਬਲੈਕ ਲੇਬਲ ਜਾਂ ਚਿਬਾਸ ਰੀਗਲ ਵਰਗੇ ਬ੍ਰਾਂਡ ਲੋਕਾਂ ਨੂੰ ਰੈਸਟੋਰੈਂਟ ਅਤੇ ਬਾਰ ਵਿਚ ਨਹੀਂ ਮਿਲ ਰਹੇ ਹਨ। ਜਿਸਦੇ ਕਾਰਨ ਦਿੱਲੀ ਤੋਂ ਲੋਕ ਨੋਇਡਾ ਅਤੇ ਗੁੜਗਾਓਂ ਦੇ ਰੈਸਟੋਰੈਂਟਾਂ ਅਤੇ ਬਾਰਾਂ ਵੱਲ ਰੁਖ ਕਰ ਰਹੇ ਹਨ। ਲੋਕ ਦੇਰ ਰਾਤ ਤੱਕ ਚੱਲਣ ਵਾਲਾ ਇਕ ਸੰਪੂਰਣ ਭੋਜਨ ਅਤੇ ਡ੍ਰਿੰਕ ਸਥਾਨ ਚਾਹੁੰਦੇ ਹਨ, ਜੋ ਨੋਇਡਾ ਅਤੇ ਗੁੜਗਾਓਂ ਪ੍ਰਦਾਨ ਕਰ ਰਹੇ ਹਨ।

ਇਹ ਵੀ ਪੜ੍ਹੋ– ਦਿੱਲੀ ਮੈਟਰੋ 'ਚ 'ਛੋਟੇ ਕੱਪੜਿਆਂ' 'ਚ ਸਫ਼ਰ ਕਰਨ 'ਤੇ DMRC ਸਖ਼ਤ, ਕੁੜੀ ਬੋਲੀ-ਮੇਰੀ ਜ਼ਿੰਦਗੀ... ਮੈਂ ਜੋ ਮਰਜ਼ੀ ਕਰਾਂ

ਬ੍ਰਾਂਡਿਡ ਸ਼ਰਾਬ ਦਾ ਬਦਲ ਨਹੀਂ

ਰੈਸਟੋਰੈਂਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਗਾਹਕ ਬਲੈਕ ਲੇਬਲ ਜਾਂ ਚਿਬਾਸ ਰੀਗਲ ਮੰਗਦਾ ਹੈ, ਤਾਂ ਸਾਡੇ ਕੋਲ ਉਨ੍ਹਾਂ ਦੀ ਥਾਂ ’ਤੇ ਬਲੈਕ ਡਾਗ ਜਾਂ ਟੀਚਰਸ ਦਾ ਸੁਝਾਅ ਦੇਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਉਹ ਕਹਿੰਦੇ ਹਨ ਕਿ ਨਵੀਂ ਆਬਕਾਰੀ ਨੀਤੀ ਨੂੰ ਖਤਮ ਕਰ ਦਿੱਤਾ ਗਿਆ ਸੀ ਅਤੇ ਪੁਰਾਣੀ ਨੂੰ ਫਿਰ ਤੋਂ ਲਾਗੂ ਕੀਤਾ ਗਿਆ ਅਤੇ ਇਸ ਪ੍ਰਕਿਰਿਆ ਵਿਚ ਅਸੀਂ ਆਪਣੇ ਕਾਰੋਬਾਰ ਗੁਆ ਰਹੇ ਹਾਂ।

ਮੌਜੂਦਾ ਸਮੇਂ ਵਿਚ ਦਿੱਲੀ ਵਿਚ ਕਈ ਅਲਕੋਹਲ ਬ੍ਰਾਂਡ ਰਜਿਸਟਰਡ ਨਹੀਂ ਹਨ, ਜਿਸ ਨਾਲ ਬਾਰ ਅਤੇ ਰੈਸਟੋਰੈਂਟ ਵਿਚ ਮੰਗੇ ਜਾਣ ਵਾਲੇ ਬ੍ਰਾਂਡ ਮੌਜੂਦ ਨਹੀਂ ਹਨ। ਜਦਕਿ ਮੁਹੱਈਆ ਬ੍ਰਾਂਡ ਬੇਲੋੜੇ ਹੋਣ ਕਾਰਨ ਆਨਲਾਈਨ ਆਰਡਰ ਦੇਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ ਹਨ।

ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ

ਵਿਦੇਸ਼ੀ ਸ਼ਰਾਬ ਦੀ ਉਪਲੱਬਧਤਾ ਸੌਖੀ ਨਹੀਂ

ਇਕ ਮੀਡੀਆ ਰਿਪੋਰਟ ਵਿਚ ਇਕ ਰੈਸਟੋਰੈਂਟ ਮਾਲਕ ਦੇ ਹਵਾਲੇ ਤੋਂ ਪੁਸ਼ਟੀ ਕੀਤੀ ਹੈ ਕਿ ਐਬਸੋਲਿਊਟ, ਚਿਬਾਸ, ਜੇਮਸਨ, ਬਲੈਕ ਲੇਬਲ, ਰਾਇਲ ਸੈਲਿਊਟ, ਗਲੇਨਲਿਬੇਟ ਅਤੇ ਗਲੇਨਫਿਡਿਚ ਵਰਗੀਆਂ ਮਸ਼ਹੂਰ ਕੌਮਾਂਤਰੀ ਬੋਤਲਾਂ ਖਰੀਦਣਾ ਹੁਣ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਵਿਚ ਕਈ ਬ੍ਰਾਂਡਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਇਥੋਂ ਤੱਕ ਕਿ ਮਸ਼ਹੂਰ ਬੀਅਰ ਅਤੇ ਵਾਈਨ ਬ੍ਰਾਂਡ ਵੀ ਬਹੁਤ ਘੱਟ ਰਜਿਸਟਰ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਰੈਸਟੋਰੈਂਟ ਮਾਲਕ ਗ੍ਰੇ ਗੂਜ ਵੋਦਕਾ, ਜੈਕਬ ਕ੍ਰੀਕ ਵਾਈਨ ਅਤੇ ਕਿੰਗਫਿਸ਼ਰ ਅਲਟਰਾ, ਕੋਰੋਨਾ, ਹੇਨੇਕੇਨ ਅਤੇ ਹੋਏਗਾਰਡਨ ਬੀਅਰ ਲਈ ਆਰਡਰ ਨਹੀਂ ਸਕਿਆ। ਕਿਉਂਕਿ ਇਹ ਬ੍ਰਾਂਡ ਜਾਂ ਤਾਂ ਦਿੱਲੀ ਵਿਚ ਰਜਿਸਟਰ ਨਹੀਂ ਹਨ ਜਾਂ ਮੁਹੱਈਆ ਨਹੀਂ ਹਨ। ਜੋ ਮੁਹੱਈਆ ਹਨ ਉਹ ਭਾਰਤੀ ਜਾਂ ਘੱਟ ਮਸ਼ਹੂਰ ਬ੍ਰਾਂਡ ਹਨ ਜਿਨ੍ਹਾਂ ਨੂੰ ਸ਼ੌਕੀਣ ਲੋਕ ਪੀਣਾ ਨਹੀਂ ਚਾਹੁੰਦੇ ਹਨ।

ਇਹ ਵੀ ਪੜ੍ਹੋ– 15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ

ਕਥਿਤ ਘਪਲੇ ਕਾਰਨ ਕੀਤੇ ਲਾਇਸੈਂਸ ਰੱਦ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਨੇ ਸਵੀਕਾਰ ਕੀਤਾ ਹੈ ਕਿ ਕੁਝ ਮਸ਼ਹੂਰ ਬ੍ਰਾਂਡ ਮੁਹੱਈਆ ਨਹੀਂ ਸਨ ਕਿਉਂਕਿ ਡਿਸਟ੍ਰੀਬਿਊਟਰ ਕਥਿਤ ਆਬਕਾਰੀ ਨੀਤੀ ਘਪਲੇ ਵਿਚ ਸ਼ਾਮਲ ਸਨ।

ਅਧਿਕਾਰੀ ਨੇ ਕਿਹਾ ਕਿ ਅਸੀਂ ਉਸ ਕੰਪਨੀ ਨੂੰ ਲਾਇਸੈਂਸ ਕਿਵੇਂ ਦੇ ਸਕਦੇ ਹਾਂ ਜਿਸ ’ਤੇ ਕਥਿਤ ਘਪਲੇ ਦਾ ਦੋਸ਼ ਹੈ? ਨਹੀਂ ਤਾਂ ਅਸੀਂ ਵੱਡੀ ਗਿਣਤੀ ਵਿਚ ਹੋਰ ਬ੍ਰਾਂਡਾਂ ਨੂੰ ਲਾਇਸੈਂਸ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਕੁਝ ਰੈਸਟੋਰੈਂਟ ਅਤੇ ਬਾਰਾਂ ਨੇ ਸ਼ਰਾਬ ਪਰੋਸਣ ਦਾ ਲਾਇਸੈਂਸ ਹੋਣ ਦੇ ਬਾਵਜੂਦ ਕੁਝ ਮਹੀਨਿਆਂ ਤੋਂ ਸਟਾਕ ਨਹੀਂ ਖਰੀਦਿਆ ਸੀ।

ਉਨ੍ਹਾਂ ਤੋਂ ਅਸੀਂ ਆਪਣੇ ਸਿਸਟਮ ਵਿਚ ਵੱਖ-ਵੱਖ ਬ੍ਰਾਂਡਾਂ ਅਤੇ ਸ਼ਰਾਬ ਦੀਆਂ ਸ਼੍ਰੇਣੀਆਂ ਲਈ ਥੋਕ ਵਿਕਰੇਤਾਵਾਂ ਨੂੰ ਆਰਡਰ ਦੇਣ ਵਾਲੇ ਹੋਟਲ, ਕਲੱਬ ਅਤੇ ਰੈਸਟੋਰੈਂਟ ਦੇ ਪੈਟਰਨ ਦਾ ਪਤਾ ਲਗਾ ਸਕਦੇ ਹਾਂ। ਅਧਿਕਾਰੀ ਨੇ ਸਵਾਲ ਕਰਦੇ ਹੋਏ ਦੱਸਿਆ ਕਿ ਕੁਝ ਸੰਸਥਾਨਾਂ ਨੇ ਕੋਈ ਆਰਡਰ ਨਹੀਂ ਦਿੱਤਾ ਹੈ, ਤਾਂ ਉਹ ਸ਼ਰਾਬ ਕਿਥੋਂ ਮੰਗਵਾ ਰਹੇ ਹਨ? ਅਸੀਂ ਅਜਿਹੇ ਲੋਕਾਂ ਨੂੰ ਇਕ ਸੁਨੇਹਾ ਦਿੰਦੇ ਹਾਂ, ਜਿਨ੍ਹਾਂ ਬਾਰੇ ਜਾਣਕਾਰੀ ਮੰਗੀ ਗਈ ਹੈ ਕਿ ਸ਼ਰਾਬ ਦੇ ਕਿਹੜੇ ਬ੍ਰਾਂਡ ਮੁਹੱਈਆ ਨਹੀਂ ਹਨ।

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ


author

Rakesh

Content Editor

Related News