'ਇਸ ਪਾਰ ਜਾਂ ਉਸ ਪਾਰ...', ਬ੍ਰਹਮੋਸ ਮਿਜ਼ਾਈਲ ਯੁਨਿਟ ਦੇ ਉਦਘਾਟਨ ਮੌਕੇ ਬੋਲੇ ਰੱਖਿਆ ਮੰਤਰੀ

Sunday, May 11, 2025 - 03:12 PM (IST)

'ਇਸ ਪਾਰ ਜਾਂ ਉਸ ਪਾਰ...', ਬ੍ਰਹਮੋਸ ਮਿਜ਼ਾਈਲ ਯੁਨਿਟ ਦੇ ਉਦਘਾਟਨ ਮੌਕੇ ਬੋਲੇ ਰੱਖਿਆ ਮੰਤਰੀ

ਨੈਸ਼ਨਲ ਡੈਸਕ- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕੋਰੀਡੋਰ ਵਿਖੇ ਬ੍ਰਹਮੋਸ ਏਰੋਸਪੇਸ ਏਕੀਕਰਣ ਅਤੇ ਟੈਸਟਿੰਗ ਫੈਸਿਲਟੀ ਦਾ ਵਰਚੁਅਲ ਉਦਘਾਟਨ ਕੀਤਾ। ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰਾਲੇ ਨੇ ਦੱਸਿਆ ਕਿ 300 ਕਰੋੜ ਰੁਪਏ ਦੀ ਇਹ ਫੈਸਿਲਟੀ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕੋਰੀਡੋਰ ਦਾ ਇੱਕ ਮੁੱਖ ਹਿੱਸਾ ਹੈ ਅਤੇ ਭਾਰਤ ਦੀ ਆਤਮ-ਨਿਰਭਰ ਰੱਖਿਆ ਨਿਰਮਾਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਮੰਤਰਾਲੇ ਨੇ 'ਐਕਸ' 'ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ, "ਇਸ ਵਿੱਚ ਨਾ ਸਿਰਫ਼ ਮਿਜ਼ਾਈਲ ਨਿਰਮਾਣ ਸ਼ਾਮਲ ਹੈ, ਬਲਕਿ ਟੈਸਟਿੰਗ, ਏਕੀਕਰਣ ਅਤੇ ਏਰੋਸਪੇਸ-ਗ੍ਰੇਡ ਕੰਪੋਨੈਂਟਸ ਲਈ ਇੱਕ ਸਮੱਗਰੀ ਕੰਪਲੈਕਸ ਵੀ ਸ਼ਾਮਲ ਹੈ। ਇਹ ਆਤਮ ਨਿਰਭਰ ਭਾਰਤ ਵੱਲ ਇੱਕ ਵੱਡੀ ਛਲਾਂਗ ਹੈ ਅਤੇ ਖੇਤਰੀ ਉਦਯੋਗਿਕ ਵਿਕਾਸ ਲਈ ਇੱਕ ਰਣਨੀਤਕ ਹੁਲਾਰਾ ਹੈ।''

Watch | India is all set for a historic leap in defence manufacturing!

Raksha Mantri Shri Rajnath Singh inaugurating the first BrahMos missile unit in Lucknow, part of the UP Defence Corridor.
https://t.co/loBvN54kXS#BrahMos #MakeInIndia #DefenceCorridor #UPIndustrialGrowth

— Ministry of Defence, Government of India (@SpokespersonMoD) May 11, 2025

ਇਸ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਚਾਹੇ ਸਰਹੱਦ ਦੇ ਇਸ ਪਾਰ ਹੋਵੇ ਜਾਂ ਉਸ ਪਾਰ, ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ''ਉਸਕੀ ਫ਼ਿਤਰਤ ਹੈ ਬਦਲ ਜਾਨੇ ਕੀ...'', ਸੀਜ਼ਫਾਇਰ ਉਲੰਘਣ ਮਗਰੋਂ ਸ਼ਸ਼ੀ ਸ਼ਰੂਰ ਨੇ ਕੱਸਿਆ ਪਾਕਿਸਤਾਨ 'ਤੇ ਤੰਜ

ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਸੀ ਕਿ ਇਹ ਫੈਸਿਲਟੀ ਦੁਨੀਆ ਦੀਆਂ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵਿੱਚੋਂ ਇੱਕ ਦਾ ਨਿਰਮਾਣ ਕਰੇਗੀ, ਜਿਸਦੀ ਰੇਂਜ 290 ਤੋਂ 400 ਕਿਲੋਮੀਟਰ ਅਤੇ ਮੈਕ 2.8 ਦੀ ਤੱਕ ਦੀ ਸਪੀਡ ਹੋਵੇਗੀ। ਬ੍ਰਹਮੋਸ ਏਰੋਸਪੇਸ ਦਾ ਵੱਲੋਂ ਬਣਾਈ ਗਈ ਮਿਜ਼ਾਈਲ ਨੂੰ ਜ਼ਮੀਨ, ਸਮੁੰਦਰ ਜਾਂ ਹਵਾ ਤੋਂ ਲਾਂਚ ਕੀਤਾ ਜਾ ਸਕਦਾ ਹੈ।

ਸੂਬਾ ਸਰਕਾਰ ਨੇ ਬਿਆਨ ਵਿੱਚ ਕਿਹਾ ਸੀ ਕਿ ਸਾਢੇ ਤਿੰਨ ਸਾਲਾਂ ਵਿੱਚ ਪੂਰਾ ਹੋਇਆ ਬ੍ਰਹਮੋਸ ਉਤਪਾਦਨ ਯੂਨਿਟ 80 ਹੈਕਟੇਅਰ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਇਹ ਜ਼ਮੀਨ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਮੁਫ਼ਤ ਪ੍ਰਦਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 'ਹਾਲੇ ਜਾਰੀ ਹੈ ਆਪਰੇਸ਼ਨ ਸਿੰਦੂਰ...', ਸੀਜ਼ਫਾਇਰ ਮਗਰੋਂ ਭਾਰਤੀ ਹਵਾਈ ਫ਼ੌਜ ਦਾ ਆ ਗਿਆ ਪਹਿਲਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News