ਮਸੂੜਿਆਂ ਦੀ ਬੀਮਾਰੀ ਨਾਲ ਹੋ ਸਕਦਾ ਹੈ ਬ੍ਰੇਨ ਹੈਮਰੇਜ

Sunday, Mar 29, 2020 - 07:43 PM (IST)

ਮਸੂੜਿਆਂ ਦੀ ਬੀਮਾਰੀ ਨਾਲ ਹੋ ਸਕਦਾ ਹੈ ਬ੍ਰੇਨ ਹੈਮਰੇਜ

ਨਵੀਂ ਦਿੱਲੀ- ਮਸੂੜਿਆਂ ਦੀ ਬੀਮਾਰੀ ਨਾਲ ਜੂਝ ਰਹੇ ਵਿਅਕਤੀਆਂ ’ਚ ਬ੍ਰੇਨ ਹੈਮਰੇਜ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਕ ਹਾਲੀਆ ਸੋਧ ’ਚ ਇਹ ਖੁਲਾਸਾ ਹੋਇਆ ਹੈ। ਸੋਧ ਵਿਚ ਪਾਇਆ ਗਿਆ ਹੈ ਕਿ ਮਸੂੜਿਆਂ ਦੀ ਬੀਮਾਰੀ ਨਾਲ ਪੀੜਤ ਲੋਕਾਂ ਦੇ ਦਿਮਾਗ ’ਚ ਧਮਣੀਆਂ ਦੇ ਅਵਰੁੱਧ ਹੋਣ ਦੀ ਸੰਭਾਵਨਾ ਦੁੱਗਣੀ ਸੀ। ਜਦ ਦਿਮਾਗ ਦੀਆਂ ਧਮਣੀਆਂ ਚਿਪਚਿਪੇ ਪਦਾਰਥ ਨਾਲ ਚਿਪਕ ਜਾਂਦੀਆਂ ਹਨ ਤਾਂ ਰਕਤ ਪ੍ਰਵਾਹ ਸੀਮਤ ਹੋ ਜਾਂਦਾ ਹੈ ਅਤੇ ਸਟ੍ਰੋਕ ਦਾ ਕਾਰਣ ਬਣਦਾ ਹੈ। ਮਸੂੜਿਆਂ ਦੀ ਸੋਜ਼ਿਸ਼ ਰਕਤ ਪ੍ਰਵਾਹ ਨੂੰ ਪ੍ਰਭਾਵਿਤ ਕਰ ਕੇ ਹੌਲੀ-ਹੌਲੀ ਰਕਤ ਵਾਹਿਕਾਵਾਂ ਨੂੰ ਨੁਕਸਾਨ ਕਰ ਦਿੰਦੀ ਹੈ। ਰੋਜ਼ਾਨਾ ਦੰਦਾਂ ਦੀ ਸਫਾਈ ਕਰਨਾ ਇਸ ਬੀਮਾਰੀ ਦਾ ਸਭ ਤੋਂ ਆਸਾਨ ਤਰੀਕਾ ਹੈ। ਮਸੂੜਿਆਂ ਦੀ ਬੀਮਾਰੀ ਜਿਸ ਨੂੰ ਪੇਰੀਡੋਂਟਲ ਵੀ ਕਹਿੰਦੇ ਹਨ, ਬੈਕਟੀਰੀਆ ਅਤੇ ਗੰਦਗੀ ਦੀ ਵਜ੍ਹਾ ਨਾਲ ਹੋਣ ਵਾਲੀ ਇਨਫੈਕਸ਼ਨ ਹੈ। ਇਸ ਦਾ ਸਭ ਤੋਂ ਮੁੱਖ ਲੱਛਣ ਮਸੂੜਿਆਂ ਤੋਂ ਖੂਨ ਆਉਣਾ ਹੈ।

PunjabKesari
 ਜੇ ਇਸ ਦਾ ਇਲਾਜ ਨਹੀਂ ਹੋਇਆ ਤਾਂ ਜਬਾੜੇ ਨੂੰ ਸਮਰਥਨ ਦੇਣ ਵਾਲੇ ਊਤਕਾਂ ਤਕ ਇਹ ਬੀਮਾਰੀ ਫੈਲ ਜਾਂਦੀ ਹੈ ਜਿਸ ਨਾਲ ਸਾਰੇ ਦੰਦ ਡਿਗ ਸਕਦੇ ਹਨ। ਦੋ ਅਧਿਅਨ ਕੀਤੇ ਗਏ : ਪਹਿਲੇ ’ਚ ਸੋਧਕਰਤਾਵਾਂ ਨੇ 1,145 ਲੋਕਾਂ '’ਤੇ ਅਧਿਅਨ ਕੀਤਾ ਜਿਨ੍ਹਾਂ ਨੂੰ ਕਦੀ ਬ੍ਰੇਨ ਹੈਮਰੇਜ ਨਹੀਂ ਹੋਇਆ ਸੀ। ਦੂਸਰੇ ’ਚ 265 ਅਜਿਹੇ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਜੋ ਦਿਮਾਗੀ ਤੌਰ ’ਤੇ ਪੀੜਤ ਸਨ। ਕਈ ਗੰਭੀਰ ਖਤਰਿਆਂ ਦੀ ਆਸ਼ੰਕਾ ਮਸੂੜਿਆਂ ਦੀ ਬੀਮਾਰੀ ਨੂੰ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ਵਿਚ ਸ਼ੂਗਰ, ਦਿਲ ਦੇ ਰੋਗ ਅਤੇ ਬ੍ਰੇਨ ਹੈਮਰੇਜ ਦਾ ਖਤਰਾ ਸ਼ਾਮਲ ਹੈ। ਇਹ ਗਰਭ ਅਵਸਥਾ ਦੌਰਾਨ ਵੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਸੋਧਕਰਤਾ ਡਾਕਟਰ ਸੋਵਿਕ ਸੇਨ ਨੇ ਕਿਹਾ, ਮਸੂੜਿਆਂ ਦੀ ਬੀਮਾਰੀ ਇਕ ਗੰਭੀਰ ਬੈਕਟੀਰੀਅਲ ਇਨਫੈਕਸ਼ਨ ਹੈ।


author

Gurdeep Singh

Content Editor

Related News