ਬ੍ਰਹਮਾਕੁਮਾਰੀ ਦੀ ਮੁੱਖ ਪ੍ਰਸ਼ਾਸਕ ਦਾਦੀ ਰਤਨਮੋਹਿਣੀ ਦਾ ਦਿਹਾਂਤ, 101 ਸਾਲ ਦੀ ਉਮਰ ''ਚ ਲਿਆ ਆਖ਼ਰੀ ਸਾਹ
Tuesday, Apr 08, 2025 - 05:06 PM (IST)

ਜੈਪੁਰ- ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਆਬੂਰੋਡ ਸਥਿਤ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਯੂਨੀਵਰਸਿਟੀ ਦੀ ਮੁਖੀ ਅਤੇ ਬ੍ਰਹਮਾਕੁਮਾਰੀ ਸੰਸਥਾ ਦੀ ਮੁੱਖ ਪ੍ਰਸ਼ਾਸਕ ਰਾਜਯੋਗਿਨੀ ਦਾਦੀ ਰਤਨਮੋਹਿਨੀ ਦਾ ਦਿਹਾਂਤ ਹੋ ਗਿਆ ਹੈ। ਉਹ 101 ਸਾਲਾਂ ਦੀ ਸੀ। ਸੰਸਥਾ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੰਗਠਨ ਦੇ ਇਕ ਬੁਲਾਰੇ ਨੇ ਕਿਹਾ,"ਬ੍ਰਹਮਾਕੁਮਾਰੀ ਦੀ ਮੁਖੀ 101 ਸਾਲਾ ਰਾਜਯੋਗਿਨੀ ਦਾਦੀ ਰਤਨਮੋਹਿਨੀ ਹੁਣ ਨਹੀਂ ਰਹੀ। ਉਨ੍ਹਾਂ ਨੇ ਸੋਮਵਾਰ ਦੇਰ ਰਾਤ ਅਹਿਮਦਾਬਾਦ ਦੇ ਇਕ ਹਸਪਤਾਲ 'ਚ ਆਖਰੀ ਸਾਹ ਲਿਆ।"
ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 10 ਅਪ੍ਰੈਲ ਦੀ ਸਵੇਰ ਨੂੰ ਕੀਤਾ ਜਾਵੇਗਾ। ਚਾਰ ਸਾਲ ਪਹਿਲਾਂ ਦਾਦੀ ਹਿਰਦੇ ਮੋਹਿਨੀ ਦੇ ਦਿਹਾਂਤ ਤੋਂ ਬਾਅਦ, ਦਾਦੀ ਰਤਨਮੋਹਿਨੀ ਇਸ ਸੰਸਥਾ ਦੇ ਮੁੱਖ ਪ੍ਰਸ਼ਾਸਕ ਬਣੇ। ਰਾਜਸਥਾਨ ਦੇ ਰਾਜਪਾਲ ਹਰਿਭਾਊ ਬਾਗੜੇ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਰਾਜਯੋਗਿਨੀ ਦਾਦੀ ਰਤਨਮੋਹਿਨੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਸ਼ਰਮਾ ਨੇ ਕਿਹਾ, "ਦਾਦੀ ਜੀ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਤਿਆਗ, ਤਪੱਸਿਆ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਸਵਰਗ ਜਾਣਾ ਅਧਿਆਤਮਿਕ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8