ਖ਼ੌਫ਼ਨਾਕ ਵਾਰਦਾਤ! ਪ੍ਰੇਮਿਕਾ ਨੂੰ ਕੈਨੇਡਾ ਤੋਂ ਬੁਲਾ ਕੇ ਗੋਲ਼ੀਆਂ ਨਾਲ ਭੁੰਨਿਆ, ਫ਼ਿਰ ਫਾਰਮ ਹਾਊਸ 'ਚ ਦਫ਼ਨਾਈ ਲਾਸ਼

Thursday, Apr 06, 2023 - 05:25 AM (IST)

ਖ਼ੌਫ਼ਨਾਕ ਵਾਰਦਾਤ! ਪ੍ਰੇਮਿਕਾ ਨੂੰ ਕੈਨੇਡਾ ਤੋਂ ਬੁਲਾ ਕੇ ਗੋਲ਼ੀਆਂ ਨਾਲ ਭੁੰਨਿਆ, ਫ਼ਿਰ ਫਾਰਮ ਹਾਊਸ 'ਚ ਦਫ਼ਨਾਈ ਲਾਸ਼

ਨੈਸ਼ਨਲ ਡੈਸਕ: ਪ੍ਰੇਮ ਸਬੰਧਾਂ ਦੇ ਖ਼ੌਫ਼ਨਾਕ ਅੰਤ ਦੀ ਇਕ ਹੋਰ ਵਾਰਦਾਤ ਦਾ ਖ਼ੁਲਾਸਾ ਹੋਇਆ ਹੈ, ਜਿਸ ਵਿਚ ਇਕ ਸਿਰਫ਼ਿਰੇ ਆਸ਼ਿਕ ਨੇ ਕੈਨੇਡਾ ਰਹਿੰਦੀ ਪ੍ਰੇਮਿਕਾ ਨੂੰ ਭਾਰਤ ਬੁਲਾ ਕੇ ਉਸ ਨੂੰ ਗੋਲ਼ੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ। ਫ਼ਿਰ ਮਾਮਲੇ ਨੂੰ ਲੁਕਾਉਣ ਲਈ ਉਸ ਦੀ ਲਾਸ਼ ਨੂੰ ਫਾਰ ਹਾਊਸ ਵਿਚ ਦਫ਼ਨਾ ਦਿੱਤਾ। ਵਾਰਦਾਤ ਦਾ ਖ਼ੁਲਾਸਾ ਘਟਨਾ ਤੋਂ ਕਰੀਬ 1 ਸਾਲ ਬਾਅਦ ਹੋਇਆ ਤੇ ਕੁੜੀ ਦੇ ਕੰਕਾਲ ਨੂੰ ਬਰਾਮਦ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ’ਚ ਪੰਜਾਬੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀ ਦੇ ਰਹੇ ਹਨ ਖ਼ਾਲਿਸਤਾਨੀ, ਪੁਲਸ ਵੀ ਨਹੀਂ ਕਰ ਰਹੀ ਕਾਰਵਾਈ!

ਉਕਤ ਖ਼ੌਫ਼ਨਾਕ ਘਟਨਾ ਹਰਿਆਣਾ ਦੇ ਰੋਹਤਕ ਦੀ ਦੱਸੀ ਜਾ ਰਹੀ ਹੈ। ਰੋਹਤਕ ਦੇ ਪਿੰਡ ਬਾਲੰਦ ਦੀ ਰਹਿਣ ਵਾਲੀ ਮੋਨਿਕਾ ਨੂੰ ਉਸ ਦੇ ਸੋਨੀਪਤ ਦੇ ਗੁੰਮੜ ਪਿੰਡ ਦੇ ਰਹਿਣ ਵਾਲੇ ਆਸ਼ਿਕ ਸੁਨੀਲ ਨੇ ਗੋਲ਼ੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿਚ ਉਸ ਦੀ ਲਾਸ਼ ਨੂੰ ਆਪਣੇ ਫਾਰਮ ਹਾਊਸ ਵਿਚ ਦਫ਼ਨਾ ਦਿੱਤਾ ਸੀ। ਇਕ ਸਾਲ ਬਾਅਦ ਕੁੜੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਵਿਜੀਲੈਂਸ ਬਿਊਰੋ ਵੱਲੋਂ CA ਗ੍ਰਿਫ਼ਤਾਰ, ਅਮਰੀਕਾ ਰਹਿੰਦੇ ਵਿਅਕਤੀ ਦਾ ਮਾਮਲਾ ਰਫ਼ਾ-ਦਫ਼ਾ ਕਰਨ ਵਾਸਤੇ ਲਏ ਸੀ 25 ਲੱਖ

ਮਾਸੀ ਘਰ ਪੜ੍ਹਾਈ ਕਰਦਿਆਂ ਹੋਇਆ ਸੀ ਪਿਆਰ

ਜਾਣਕਾਰੀ ਮੁਤਾਬਕ 25 ਸਾਲਾ ਮੋਨਿਕਾ ਆਪਣੀ ਮਾਸੀ ਦੇ ਘਰ ਸੋਨੀਪਤ ਦੇ ਪਿੰਡ ਗੁੰਮੜ ਵਿਚ ਪੜ੍ਹਾਈ ਕਰਨ ਆਈ ਸੀ। ਇਸ ਦੌਰਾਨ ਉਸੇ ਪਿੰਡ ਦੇ ਹੀ ਸੁਨੀਲ ਉਰਫ਼ ਸ਼ੀਲਾ ਨਾਲ ਉਸ ਦਾ ਪਿਆਰ ਹੋ ਗਿਆ। ਬਾਅਦ ਵਿਚ ਮੋਨਿਕਾ ਕੈਨੇਡਾ ਚਲੀ ਗਈ। ਇਸ ਵਿਚਾਲੇ ਸੁਨੀਲ ਨੇ ਉਸ ਨੂੰ ਸੋਨੀਪਤ ਬੁਲਾਇਆ। ਜਨਵਰੀ 2022 ਵਿਚ ਮੋਨਿਕਾ ਦੀ ਮਾਸੀ ਦੀ ਸ਼ਿਕਾਇਤ 'ਤੇ ਥਾਣਾ ਪੁਲਸ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਜਦੋਂ ਜਾਂਚ ਵਿਚ ਮੋਨਿਕਾ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਤਾਂ ਪਰਿਵਾਰ ਨੇ ਨਵੰਬਰ 2022 ਵਿਚ ਇਕ ਵਾਰ ਫ਼ਿਰ ਮਾਮਲੇ ਦੀ ਸ਼ਿਕਾਇਤ ਥਾਣੇ ਵਿਚ ਕੀਤੀ। ਗ੍ਰਹਿ ਮੰਤਰੀ ਅਨਿਲ ਵਿੱਜ ਦਾ ਦਰਵਾਜ਼ਾ ਵੀ ਖੜਕਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਲਈ 'ਟਰੰਪ ਕਾਰਡ' ਬਣ ਸਕਦੇ ਨੇ ਸੁਸ਼ੀਲ ਰਿੰਕੂ, ਕਾਂਗਰਸ ਲਈ ਝਟਕਾ, ਤਿਕੌਣਾ ਮੁਕਾਬਲਾ ਸੰਭਵ!

2 ਬੱਚਿਆਂ ਦਾ ਪਿਓ ਸੀ ਸੁਨੀਲ, ਮੋਨਿਕਾ ਨਾਲ ਵੀ ਕਰਵਾਇਆ ਸੀ ਵਿਆਹ

ਜਾਂਚ ਦੌਰਾਨ ਸ਼ੱਕ ਦੀ ਸੂਈ ਸੁਨੀਲ 'ਤੇ ਟਿਕੀ ਸੀ। ਉਸ ਨੇ ਰਾਊਂਡਅਪ ਕੀਤੇ ਜਾਣ ਤੋਂ ਬਾਅਦ ਪਹਿਲਾਂ ਤਾਂ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਉਸ ਨੇ ਕਤਲ ਦੀ ਗੱਲ ਕਬੂਲ ਲਈ। ਮੰਗਲਵਾਰ ਦੇਰ ਸ਼ਾਮ ਭਿਵਾਨੀ ਕ੍ਰਾਣੀ ਬ੍ਰਾਂਚ ਦੀ ਟੀਮ ਨੇ ਸੋਨੀਪਤ ਪੁਲਸ ਦੀ ਮਦਦ ਨਾਲ ਮੋਨਿਕਾ ਦੀ ਲਾਸ਼ ਨੂੰ ਸੁਨੀਲ ਦੇ ਫਾਰਮ ਹਾਊਸ ਤੋਂ ਬਰਾਮਦ ਕਰ ਲਿਆ। ਸੀ.ਆਈ.ਏ.-2 ਭਿਵਾਨੀ ਦੇ ਮੁਖੀ ਰਵਿੰਦਰ ਕੁਮਾਰ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ ਕਿ ਮੁਲਜ਼ਮ ਸੁਨੀਲ ਪਹਿਲਾਂ ਤੋਂ ਹੀ ਵਿਆਇਆ ਹੋਇਆ ਸੀ ਤੇ ਉਸ ਦੇ 2 ਬੱਚੇ ਵੀ ਹਨ। ਸੁਨੀਲ ਤੇ ਮੋਨਿਕਾ ਨੇ ਪਿਛਲੇ ਸਾਲ ਮਈ ਵਿਚ ਕੈਨੇਡਾ ਤੋਂ ਪਰਤਣ ਤੋਂ ਬਾਅਦ ਗਾਜ਼ੀਆਬਾਦ ਦੇ ਮੰਦਰ ਵਿਚ ਵਿਆਹ ਕੀਤਾ ਸੀ। ਜਦੋਂ ਉਸ ਨੇ ਕਤਲ ਕੀਤਾ ਤਾਂ ਉਹ ਸ਼ਰਾਬ ਦੇ ਨਸ਼ੇ 'ਚ ਟੱਲੀ ਸੀ। ਉਸ 'ਤੇ ਨਾਜਾਇਜ਼ ਹਥਿਆਰ ਰੱਖਣ ਦੇ ਨਾਲ-ਨਾਲ ਲੜਾਈ ਝਗੜੇ ਦੇ ਤਕਰੀਬਨ ਅੱਧਾ ਦਰਜਨ ਮੁਕੱਦਮੇ ਦਰਜ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News