ਹੁਣ ਬੋਤਲ ਬੰਦ ਪਾਣੀ ਵੀ ਨਹੀਂ ਰਿਹਾ Safe ! UP ਦੇ 15 ਜ਼ਿਲ੍ਹਿਆਂ ''ਚ ਸੈਂਪਲ ਹੋਏ ਫੇਲ੍ਹ

Wednesday, May 13, 2026 - 02:23 PM (IST)

ਹੁਣ ਬੋਤਲ ਬੰਦ ਪਾਣੀ ਵੀ ਨਹੀਂ ਰਿਹਾ Safe ! UP ਦੇ 15 ਜ਼ਿਲ੍ਹਿਆਂ ''ਚ ਸੈਂਪਲ ਹੋਏ ਫੇਲ੍ਹ

ਲਖਨਊ- ਉੱਤਰ ਪ੍ਰਦੇਸ਼ 'ਚ ਪੈਕੇਜਡ (ਸੀਲਬੰਦ) ਪੀਣ ਵਾਲੇ ਪਾਣੀ ਨੂੰ ਲੈ ਕੇ ਇਕ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਸੂਬੇ 'ਚ ਅਧਿਕਾਰੀਆਂ ਨੂੰ 15 ਤੋਂ ਵੱਧ ਜ਼ਿਲ੍ਹਿਆਂ 'ਚ ਸੀਲਬੰਦ ਪਾਣੀ ਦੀਆਂ ਬੋਤਲਾਂ 'ਚ ਕੋਲੀਫਾਰਮ ਬੈਕਟੀਰੀਆ ਮਿਲੇ ਹਨ। ਫੂਡ ਸੁਰੱਖਿਆ ਵਿਭਾਗ ਦੀ ਟੀਮ ਨੇ ਸੀਲਬੰਦ ਪੀਣ ਦੇ ਪਾਣੀ ਦੇ ਸੈਂਪਲ ਇਕੱਠੇ ਕੀਤੇ ਅਤੇ ਲਖਨਊ 'ਚ ਲੈਬ ਟੈਸਟ ਕਰਵਾਇਆ। ਫੂਡ ਸੇਫਟੀ ਅਤੇ ਡਰੱਗ ਐਡਮਿਨੀਸਟ੍ਰੇਸ਼ਨ ਦੀ ਕਮਿਸ਼ਨਰ ਨੇ ਸੰਬੰਧਤ ਵਾਟਰ ਪਲਾਂਟ ਤੋਂ ਪਾਣੀ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਬਾਜ਼ਾਰ 'ਚ ਪਹੁੰਚ ਚੁੱਕੀਆਂ ਪਾਣੀ ਦੀਆਂ ਸਾਰੀਆਂ ਖੇਪਾਂ ਵਾਪਸ ਮੰਗਵਾਉਣ ਦਾ ਆਦੇਸ਼ ਦਿੱਤਾ ਹੈ।

ਸੀਲਬੰਦ ਬੋਤਲ 'ਚ ਕੋਲੀਫਾਰਮ ਬੈਕਟੀਰੀਆ ਪਾਇਆ ਗਿਆ

ਅੰਬੇਡਕਰ ਨਗਰ, ਗੋਂਡਾ, ਲਖਨਊ, ਬਾਰਾਬੰਕੀ, ਰਾਏਬਰੇਲੀ, ਲਖੀਮਪੁਰ ਖੀਰੀ, ਗੋਰਖਪੁਰ, ਚਿੱਤਰਕੂਟ, ਵਾਰਾਣਸੀ, ਓਨਾਵ, ਰਾਮਪੁਰ, ਮੈਨਪੁਰੀ, ਆਜ਼ਮਗੜ੍ਹ, ਪ੍ਰਯਾਗਰਾਜ, ਚੰਦੌਲੀ ਆਦਿ ਜ਼ਿਲ੍ਹਿਆਂ ਦੇ ਪੀਣ ਵਾਲੇ ਪਾਣੀ 'ਚ ਕੋਲੀਫਾਰਮ ਬੈਕਟੀਰੀਆ ਪਾਏ ਗਏ ਹਨ। ਪਿਛਲੇ ਸਾਲ ਦਸੰਬਰ 'ਚ, ਇੰਦੌਰ ਦੇ ਭਾਗੀਰਥਪੁਰ 'ਚ ਪੀਣ ਵਾਲੇ ਪਾਣੀ 'ਚ ਇਕ ਖ਼ਤਰਨਾਕ ਵਾਇਰਸ ਮਿਲਣ ਮਗਰੋਂ ਪੂਰੇ ਦੇਸ਼ 'ਚ ਇਕ ਜਾਂਚ ਕੀਤੀ ਗਈ ਸੀ। ਅੰਬੇਡਕਰ ਨਗਰ ਦੇ ਅਕਬਰਪੁਰ 'ਚ ਇਕ ਵਾਟਰ ਕੰਪਨੀ ਦੇ ਸੀਲਬੰਦ ਬੋਤਲ 'ਚ ਕੋਲੀਫਾਰਮ ਬੈਕਟੀਰੀਆ ਪਾਇਆ ਗਿਆ। ਕੋਲੀਫਾਰਮ ਬੈਕਟੀਰੀਆ ਦੀ ਮੌਜੂਦਗੀ ਦੀ ਪੁਸ਼ਟੀ ਦੇ ਨਾਲ-ਨਾਲ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਮਿਨਰਲ ਵੀ ਤੈਅ ਮਾਤਰਾ ਤੋਂ ਘੱਟ ਪਾਏ ਗਏ। 

ਹੋ ਸਕਦੀਆਂ ਹਨ ਇਹ ਗੰਭੀਰ ਬੀਮਾਰੀਆਂ

ਕੋਲੀਫਾਰਮ ਬੈਕਟੀਰੀਆ ਖ਼ਾਸ ਕਰ ਕੇ ਫੇਕਲ ਕੋਲੀਫਾਰਮ ਅਤੇ ਈ. ਕੋਲਾਈ ਤੋਂ ਦੂਸ਼ਿਤ ਪਾਣੀ ਜਾਂ ਖਾਣਾ ਖਾਣ ਨਾਲ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ 'ਚ ਦਸਤ, ਉਲਟੀ, ਕ੍ਰੈਮਪਸ, ਦਰਦ, ਬੁਖ਼ਾਰ ਅਤੇ ਮਨ ਖਰਾਬ ਹੋਣਾ ਸ਼ਾਮਲ ਹੈ। ਇਹ ਅੰਤੜੀਆਂ 'ਚ ਇਨਫੈਕਸ਼ਨ ਪੈਦਾ ਕਰਦੇ ਹਨ, ਜਿਸ ਨਾਲ ਟਾਈਫਾਈਡ ਅਤੇ ਹੈਜ਼ਾ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਈ ਕੋਲਾਈ ਦੇ ਕੁਝ ਹਾਨੀਕਾਰਕ ਸਟ੍ਰੇਨ ਅੰਤੜੀਆਂ 'ਚ ਗੰਭੀਰ ਇਨਫੈਕਸ਼ਨ, ਖੂਨ ਵਗਣਾ ਅਤੇ ਕਿਡਨੀ ਫੇਲੀਅਰ ਦਾ ਕਾਰਨ ਬਣ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News