ਲਸ਼ਕਰ ਦੇ ਦੋਵੇਂ ਅੱਤਵਾਦੀ 5 ਦਿਨ ਦੀ ਪੁਲਸ ਰਿਮਾਂਡ ''ਤੇ

Friday, Jun 12, 2020 - 10:14 PM (IST)

ਲਸ਼ਕਰ ਦੇ ਦੋਵੇਂ ਅੱਤਵਾਦੀ 5 ਦਿਨ ਦੀ ਪੁਲਸ ਰਿਮਾਂਡ ''ਤੇ

ਪਠਾਨਕੋਟ (ਸ਼ਾਰਦਾ, ਆਦਿਤਿਆ) - ਪਠਾਨਕੋਟ ਵਿਚ ਪਿਛਲੇ ਦਿਨੀਂ ਫੜੇ ਗਏ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਅੱਜ ਸਥਾਨਕ ਸੈਸ਼ਨ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਮਾਣਯੋਗ ਜੱਜ ਨੇ ਦੋਹਾਂ ਅੱਤਵਾਦੀਆਂ ਨੂੰ 5 ਦਿਨ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲਸ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰਦੇ ਹੋਏ ਜਿਨਾਂ 2 ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ ਸੀ, ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਅੱਤਵਾਦੀਆਂ ਨੂੰ ਦੁਪਹਿਰ 2 ਵਜੇ ਦੇ ਕਰੀਬ ਭਾਰੀ ਪੁਲਸ ਬਲ ਦੀ ਮੌਜੂਦਗੀ ਵਿਚ ਕੋਰਟ ਲਿਜਾਇਆ ਗਿਆ। ਸ਼ੌਪੀਆਂ ਪੁਲਸ ਨੇ ਕੋਰਟ ਤੋਂ ਅੱਤਵਾਦੀਆਂ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਕੋਰਟ ਨੇ ਉਨ੍ਹਾਂ ਨੂੰ 5 ਦਿਨ ਦਾ ਸਮਾਂ ਦਿੱਤਾ। ਜ਼ਿਕਰਯੋਗ ਹੈ ਕਿ ਸ਼੍ਰੀਨਗਰ ਦੇ ਸ਼ੌਪੀਆਂ ਦੇ ਪਿੰਡ ਹਫਸਰਮਾਲ ਨਿਵਾਸੀ 26 ਸਾਲ ਦੇ ਅਮੀਰ ਹੁਸੈਨ ਬਾਨੀ ਅਤੇ ਜ਼ਿਲਾ ਸ਼ੌਪੀਆਂ ਦੇ ਹੀ ਥਾਣਾ ਜਾਯਨਾਪੋਰਾ, ਪਿੰਡ ਸ਼ਰਮਾਨ ਨਿਵਾਸੀ 27 ਸਾਲਾ ਵਸੀਮ ਹੱਸਨ ਵਾਨੀ ਅੰਮ੍ਰਿਤਸਰ ਤੋਂ ਟਰੱਕ ਵਿਚ ਹਥਿਆਰ ਕਸ਼ਮੀਰ ਘਾਟੀ ਲਿਜਾ ਰਹੇ ਸਨ ਪਰ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਨੂੰ ਪਠਾਨਕੋਟ ਵਿਚ ਹੀ ਗਿ੍ਰਫਤਾਰ ਕਰ ਲਿਆ ਗਿਆ।


author

Khushdeep Jassi

Content Editor

Related News