ਬਾਰਡਰ ਜਿੱਥੇ ਪਹਿਲਾਂ ਬਾਰੂਦ ਦੀ ਆਉਂਦੀ ਸੀ ਬਦਬੂ, ਉੱਥੇ ਹੁਣ ਫ਼ਸਲਾ ਦੀ ਆਵੇਗੀ ਖੁਸ਼ਬੂ

Saturday, Nov 26, 2022 - 10:26 AM (IST)

ਬਾਰਡਰ ਜਿੱਥੇ ਪਹਿਲਾਂ ਬਾਰੂਦ ਦੀ ਆਉਂਦੀ ਸੀ ਬਦਬੂ, ਉੱਥੇ ਹੁਣ ਫ਼ਸਲਾ ਦੀ ਆਵੇਗੀ ਖੁਸ਼ਬੂ

ਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ਵਿਚਾਲੇ ਹੋਇਆ ਜੰਗਬੰਦੀ ਦਾ ਸਮਝੌਤਾ ਸਰਹੱਦ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਜ਼ਿੰਦਗੀ ਵੀ ਬਦਲ ਰਿਹਾ ਹੈ। ਸਰਹੱਦੀ ਕੰਡਿਆਲੀ ਤਾਰ ਤੋਂ ਪਾਰ ਜਿੱਥੇ ਉਨ੍ਹਾਂ ਦੇ ਖੇਤ ਕਦੇ ਬਾਰੂਦ ਦੀ ਬਦਬੂ ਮਹਿਸੂਸ ਕਰਦੇ ਸਨ, ਉੱਥੇ ਹੁਣ ਫ਼ਸਲਾਂ ਨੇ ਆਪਣੀ ਮਹਿਕ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ।  ਭਾਰਤ-ਪਾਕਿਸਤਾਨ ਸਰਹੱਦ ’ਤੇ ਰਹਿੰਦੇ ਕਿਸਾਨਾਂ ਦੇ ਹੱਥਾਂ ’ਚ ਮੋਰਟਾਰ ਦੇ ਗੋਲੇ ਅਤੇ ਗੋਲੀਆਂ ਦੀ ਰਹਿੰਦ-ਖੂੰਹਦ ਅਕਸਰ ਦੇਖੀ ਜਾਂਦੀ ਸੀ। ਉਹ ਦਹਿਸ਼ਤ ਦਾ ਜੀਵਨ ਬਤੀਤ ਕਰ ਰਹੇ ਸਨ।

ਇਹ ਵੀ ਪੜ੍ਹੋ- LG ਦੀ ਅਪੀਲ ’ਤੇ ਸ਼ਾਹੀ ਇਮਾਮ ਮੰਨੇ, ਜਾਮਾ ਮਸਜਿਦ ’ਚ ਔਰਤਾਂ ’ਤੇ ਰੋਕ ਦਾ ਹੁਕਮ ਲਿਆ ਵਾਪਸ

ਹੁਣ ਸਰਹੱਦ ’ਤੇ ਇਸ ਤਬਦੀਲੀ ਤੋਂ ਬਾਅਦ ਕਿਸਾਨਾਂ ਨੇ ਰਵਾਇਤੀ ਖੇਤੀ ਛੱਡ ਕੇ ਮੁਨਾਫੇ ਵਾਲੀ ਖੇਤੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ’ਚ ਕਿਸਾਨਾਂ ਨੇ ਕਠੂਆ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦੀ ਚੌਕੀ ਚੰਦਵਨ ਵਿਖੇ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਇਸ ਸਾਲ 2022-23 ਦੌਰਾਨ ਕਣਕ ਦੀ ਬਿਜਾਈ ਦਾ ਟੀਚਾ 200 ਏਕੜ ਤੱਕ ਵਧਾ ਦਿੱਤਾ ਗਿਆ ਹੈ, ਜਿਸ ਨੂੰ ਸਾਰੇ ਹਿੱਸੇਦਾਰਾਂ, ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ।

ਸਰਕਾਰ ਲੱਗੀ ਹੋਈ ਹੈ ਹਰ ਸੰਭਵ ਮਦਦ ਦੇਣ ਵਿਚ

ਯੋਜਨਾ ਸਕੱਤਰ ਡਾ. ਰਾਘਵ ਲੰਗਰ, ਕਠੂਆ ਦੇ ਡੀ. ਸੀ. ਰਾਹੁਲ ਪਾਂਡੇ, ਬੀ. ਐਸ. ਐਫ. ਦੇ ਡੀ. ਆਈ. ਜੀ. ਹਰੀ ਓਮ ਅਤੇ ਮੁੱਖ ਖੇਤੀਬਾੜੀ ਅਫ਼ਸਰ ਸੰਜੀਵ ਰਾਏ ਦੀ ਮੌਜੂਦਗੀ ਵਿਚ ਕਿਸਾਨਾਂ ਨੇ ਸਰਹੱਦੀ ਕੰਡਿਆਲੀ ਤਾਰ ਤੋਂ ਪਾਰ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ। ਰਾਘਵ ਲੰਗਰ ਨੇ ਕਿਸਾਨ ਭਾਈਚਾਰੇ ਨੂੰ ਕਣਕ ਦੀ ਬਿਜਾਈ ਨੂੰ ਸਫਲ ਬਣਾਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਤਾਂ ਜੋ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੀ ਉਪਜਾਊ ਜ਼ਮੀਨ ’ਤੇ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ-  ਗੁਜਰਾਤ ਚੋਣਾਂ : 200 ਤੋਂ ਵਧੇਰੇ ਉਮੀਦਵਾਰ ਕਰੋੜਪਤੀ, ਭਾਜਪਾ ਦੇ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ

ਕਠੂਆ ਦੇ ਡੀ. ਸੀ . ਰਾਹੁਲ ਪਾਂਡੇ ਨੇ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੀਜ਼ਨ ਵਿਚ ਕਣਕ ਦੀ ਬਿਜਾਈ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਸੁਰੱਖਿਅਤ ਖੇਤੀ ਕਰਨ ਦਾ ਭਰੋਸਾ ਦੇਣ ਲਈ ਬੀ. ਐੱਸ. ਐੱਫ. ਦਾ ਵੀ ਧੰਨਵਾਦ ਕੀਤਾ। ਡੀ. ਡੀ. ਸੀ. ਦੇ ਮੈਂਬਰ ਐੱਮ. ਕਰਨ ਅੱਤਰੀ ਨੇ ਵੀ ਖੇਤੀਬਾੜੀ ਵਿਭਾਗ ਦਾ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਸਾਨ ਭਾਈਚਾਰੇ ਨੂੰ ਖੇਤੀਬਾੜੀ ਵਿਭਾਗ ਕਠੂਆ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਅਤੇ ਅਜਿਹੇ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਸੁਰੱਖਿਆ ਏਜੰਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

ਬੀ. ਐਸ. ਐਫ. ਨੇ ਵੀ ਸੁਰੱਖਿਆ ਦਾ ਦਿੱਤਾ ਭਰੋਸਾ

ਬੀ. ਐੱਸ. ਐੱਫ. ਦੇ ਡੀ.ਆਈ.ਜੀ. ਚੰਦਰ ਸ਼ੇਖਰ ਕਮਾਂਡੈਂਟ ਬੀ.ਓ.ਪੀ. ਚੱਕ ਚਾਂਗੀ ਨੇ ਕਿਹਾ ਕਿ ਬੀ. ਐੱਸ. ਐੱਫ. ਉਨ੍ਹਾਂ ਕਿਸਾਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪਾਬੰਦ ਹੈ ਜੋ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਆਪਣੀ ਜ਼ਮੀਨ ਵਿੱਚ ਕਣਕ ਦੀ ਫ਼ਸਲ ਬੀਜਣ ਦੇ ਇੱਛੁਕ ਹਨ। ਉਨ੍ਹਾਂ ਇਸ ਸੰਬੰਧੀ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।

ਸੰਜੀਵ ਰਾਏ ਗੁਪਤਾ ਮੁੱਖ ਖੇਤੀਬਾੜੀ ਅਫਸਰ ਕਠੂਆ ਨੇ ਵੀ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਠੂਆ ਤੋਂ ਨਿਯਮਤ ਅਤੇ ਸਮੇਂ ਸਿਰ ਤਕਨੀਕੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੁਪਰ ਸੀਡਰ ਵਰਗੀ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਕਿਸਾਨਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ ਅਤੇ ਇਹ ਖੇਤੀਬਾੜੀ ਦੇ ਆਧੁਨਿਕੀਕਰਨ ਦੀ ਇੱਕ ਵੱਡੀ ਪਹਿਲ ਹੈ।

ਇਹ ਵੀ ਪੜ੍ਹੋ- ਸ਼ਰਧਾ ਕਤਲ ਕਾਂਡ : ਆਫਤਾਬ ਦੇ ਫਲੈਟ ’ਚੋਂ ਮਿਲੇ 5 ਚਾਕੂ, 8 ਘੰਟੇ ਚੱਲਿਆ ਪੋਲੀਗ੍ਰਾਫੀ ਟੈਸਟ


author

Tanu

Content Editor

Related News