ਓਮੀਕ੍ਰੋਨ ਤੇ ਡੈਲਟਾ ਵੇਰੀਐਂਟ ਵਿਰੁੱਧ ਅਸਰਦਾਰ ਹੈ ਕੋਵੈਕਸੀਨ ਦੀ ਬੂਸਟਰ ਖੁਰਾਕ : ਰਿਸਰਚ

Wednesday, Jan 12, 2022 - 09:36 PM (IST)

ਨਵੀਂ ਦਿੱਲੀ-ਭਾਰਤ ਬਾਇਓਟੈਕ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਅਧਿਐਨ ਤੋਂ ਇਹ ਪ੍ਰਦਰਸ਼ਿਤ ਹੋਇਆ ਹੈ ਕਿ ਕੋਵੈਕਸੀਨ ਦੀ ਬੂਸਟਰ ਖੁਰਾਕ 'ਚ ਕੋਵਿਡ-19 ਦੇ ਓਮੀਕ੍ਰੋਨ ਅਤੇ ਡੈਲਟਾ ਵੇਰੀਐਂਟ ਇਨਫੈਕਸ਼ਨ ਨੂੰ ਰੋਕਣ 'ਚ ਸਮਰਥ ਹੈ।ਭਾਰਤ ਬਾਇਓਟੈੱਕ ਨੇ ਇਕ ਬਿਆਨ 'ਚ ਕਿਹਾ ਕਿ ਏਮੋਰੀ ਯੂਨੀਵਰਸਿਟੀ 'ਚ ਕੀਤੇ ਗਏ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਵੈਕਸੀਨ (ਬੀਬੀਵੀ152) ਦੀ ਬੂਸਟਰ ਖੁਰਾਕ ਸ਼ੁਰੂਆਤੀ ਦੋ ਖੁਰਾਕਾਂ ਦੇ ਛੇ ਮਹੀਨੇ ਬਾਅਦ ਦਿੱਤੀ ਗਈ, ਉਨ੍ਹਾਂ 'ਚ ਸਾਰਸ-ਕੋਵੀ2 ਦੇ ਓਮੀਕ੍ਰੋਨ ਅਤੇ ਡੈਲਟਾ ਵੇਰੀਐਂਟ ਵਿਰੁੱਧ ਪ੍ਰਤੀਰੋਧਕ ਸਮਰਥਾ ਬਣਦੀ ਨਜ਼ਰ ਆਈ।

ਇਹ ਵੀ ਪੜ੍ਹੋ : ਅਕਾਲੀ ਦਲ ਦੇ 'ਆਪ' 'ਤੇ ਵੱਡੇ ਇਲਜ਼ਾਮ, ਕਿਹਾ-ਪੰਜਾਬੀਆਂ ਦਾ ਅਪਮਾਨ ਕਰ ਰਹੇ ਨੇ ਅਰਵਿੰਦ ਕੇਜਰੀਵਾਲ

ਪਹਿਲਾਂ ਦੇ ਅਧਿਐਨ 'ਚ ਸਾਰਸ-ਕੋਵੀ2 ਦੇ ਹੋਰ ਵੇਰੀਐਂਟਾਂ-ਅਲਫਾ, ਬੀਟਾ, ਡੈਲਟਾ, ਜੀਟਾ ਅਤੇ ਕੱਪਾ ਨੂੰ ਰੋਕਣ 'ਚ ਕੋਵੈਕਸੀਨ ਦੀ ਪ੍ਰਭਾਵਸ਼ੀਲਤਾ ਸਮਰਥਾ ਪ੍ਰਦਰਸ਼ਿਤ ਹੋਈ ਸੀ। ਅਧਿਐਨ ਦੇ ਨਤੀਜਿਆਂ ਦਾ ਜ਼ਿਕਰ ਕਰਦੇ ਹੋਏ ਭਾਰਤ ਬਾਇਓਟੈਕ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਵੈਕਸੀਨ ਦੀ ਬੂਸਟਰ ਖੁਰਾਕ ਦਿੱਤੀ ਗਈ, ਉਨ੍ਹਾਂ 'ਚੋਂ 90 ਫੀਸਦੀ ਤੋਂ ਜ਼ਿਆਦਾ ਇਨਫੈਕਸ਼ਨ ਨੂੰ ਰੋਕਣ ਵਾਲੀ ਐਂਟੀਬਾਡੀ ਪ੍ਰਦਰਸ਼ਿਤ ਹੋਈ।

ਇਹ ਵੀ ਪੜ੍ਹੋ : ਪ੍ਰਚੂਨ ਮਹਿੰਗਾਈ ਦਰ ਦਸੰਬਰ 'ਚ ਵਧ ਕੇ 5.59 ਫੀਸਦੀ 'ਤੇ ਪਹੁੰਚੀ

ਪ੍ਰਯੋਗਸ਼ਾਲਾ ਵਿਸ਼ਲੇਸ਼ਣ ਦੀ ਅਗਵਾਈ ਕਰਨ ਵਾਲੇ ਏਮੋਰੀ ਵੈਕਸੀਨ ਸੈਂਟਰ ਦੇ ਸਹਾਇਕ ਪ੍ਰੋਫੈਸਰ ਮੇਹੁਲ ਸੁਥਾਰ ਨੇ ਕਿਹਾ ਕਿ ਵਿਸ਼ਵ ਭਰ 'ਚ ਓਮੀਕ੍ਰੋਨ ਨੇ ਇਕ ਗੰਭੀਰ ਜਤਨਕ ਸਿਹਤ ਚਿੰਤਾ ਪੈਦਾ ਕਰ ਦਿੱਤੀ ਹੈ। ਪਹਿਲੇ ਵਿਸ਼ਲੇਸ਼ਣ ਤੋਂ ਪ੍ਰਾਪਤ ਡਾਟਾ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਕੋਵੈਕਸੀਨ ਦੀ ਬੂਸਟਰ ਖੁਰਾਕ ਲੈਣ ਵਾਲੇ ਵਿਅਕਤੀ 'ਚ ਓਮੀਕ੍ਰੋਨ ਅਤੇ ਡੈਲਟਾ ਵੇਰੀਐਂਟ ਵਿਰੁੱਧ ਇਕ ਮਹੱਤਵਪੂਰਨ ਪ੍ਰਤੀਰੋਧਕ ਸਮਰਥਾ ਪੈਦਾ ਹੋਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News