5 ਸਕੂਲਾਂ 'ਚ 'ਬੰਬ'! ਵਿਦਿਆਰਥੀਆਂ ਨੂੰ ਕਰ 'ਤੀ ਛੁੱਟੀ

Wednesday, Jul 16, 2025 - 11:23 AM (IST)

5 ਸਕੂਲਾਂ 'ਚ 'ਬੰਬ'! ਵਿਦਿਆਰਥੀਆਂ ਨੂੰ ਕਰ 'ਤੀ ਛੁੱਟੀ

ਨਵੀਂ ਦਿੱਲੀ : ਪੰਜਾਬ ਵਿਚ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਨੂੰ 2 ਵਾਰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ, ਜਿਸ ਨਾਲ ਚਾਰੇ ਪਾਸੇ ਸਨਸਨੀ ਫੈਲ ਗਈ। ਇਸ ਦੌਰਾਨ ਕਈ ਸਕੂਲਾਂ-ਕਾਲਜਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਨਾਲ ਬੱਚੇ ਅਤੇ ਉਹਨਾਂ ਦੇ ਮਾਪੇ ਬਹੁਤ ਡਰੇ ਹੋਏ ਹਨ। ਤਾਜ਼ਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿਥੇ ਅੱਜ ਤੀਸਰੇ ਦਿਨ ਪੰਜ ਨਿੱਜੀ ਸਕੂਲਾਂ ਵਿੱਚ ਬੰਬ ਰੱਖੇ ਜਾਣ ਦੀ ਧਮਕੀ ਮਿਲੀ ਹੈ। ਧਮਕੀ ਦੀ ਈ-ਮੇਲ ਦਾ ਪਤਾ ਲੱਗਣ ਤੋਂ ਬਾਅਦ ਸਕੂਲ ਵਿਚ ਦਹਿਸ਼ਤ ਫੈਲ ਗਈ ਅਤੇ ਅਧਿਕਾਰੀਆਂ ਨੇ ਤੁਰੰਤ ਜਾਂਚ ਲਈ ਕੰਪਲੈਕਸ ਖਾਲੀ ਕਰਵਾ ਲਏ। 

ਇਹ ਵੀ ਪੜ੍ਹੋ - School Holidays : 23 ਜੁਲਾਈ ਤੱਕ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ

ਇਸ ਧਮਕੀ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਰਾਸ਼ਟਰੀ ਰਾਜਧਾਨੀ ਵਿੱਚ ਵਿਦਿਅਕ ਸੰਸਥਾਵਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਇਸ ਦੌਰਾਨ ਸਕੂਲ ਦੇ ਬਾਰੇ ਵਿਦਿਆਰਥੀਆਂ ਨੂੰ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਦੋ ਦਿਨਾਂ ਵਿੱਚ ਕੁਝ ਸਕੂਲਾਂ ਵਿੱਚ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਜਾਂਚ ਵਿੱਚ ਝੂਠੀਆਂ ਸਾਬਤ ਹੋਈਆਂ ਹਨ। ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਵਾਰਕਾ ਦੇ ਸੇਂਟ ਥਾਮਸ ਸਕੂਲ ਵਿੱਚ ਬੰਬ ਦੀ ਧਮਕੀ ਵਾਲਾ ਈਮੇਲ ਮਿਲਣ ਤੋਂ ਬਾਅਦ, ਫਾਇਰ ਵਿਭਾਗ ਨੂੰ ਸਵੇਰੇ 5.26 ਵਜੇ ਇਸ ਬਾਰੇ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ - 17, 18, 19, 20, 21 ਜੁਲਾਈ ਨੂੰ ਪਵੇਗਾ ਭਾਰੀ ਮੀਂਹ, IMD ਵਲੋਂ Red ਤੇ Orange ਅਲਰਟ ਜਾਰੀ

ਉਨ੍ਹਾਂ ਕਿਹਾ ਕਿ ਵਸੰਤ ਕੁੰਜ ਦੇ ਵਸੰਤ ਵੈਲੀ ਸਕੂਲ ਨੂੰ ਸਵੇਰੇ 6.30 ਵਜੇ, ਹੌਜ਼ ਖਾਸ ਦੇ ਮਦਰ ਇੰਟਰਨੈਸ਼ਨਲ ਨੂੰ ਸਵੇਰੇ 8.12 ਵਜੇ ਅਤੇ ਪੱਛਮੀ ਵਿਹਾਰ ਦੇ ਰਿਚਮੰਡ ਗਲੋਬਲ ਸਕੂਲ ਨੂੰ ਸਵੇਰੇ 8.11 ਵਜੇ ਧਮਕੀ ਭਰਿਆ ਈਮੇਲ ਮਿਲਿਆ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੋਧੀ ਅਸਟੇਟ ਵਿੱਚ ਸਥਿਤ ਸਰਦਾਰ ਪਟੇਲ ਵਿਦਿਆਲਿਆ ਨੂੰ ਵੀ ਇੱਕ ਧਮਕੀ ਭਰਿਆ ਈਮੇਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਅਤੇ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਮਾਪਿਆਂ ਨੂੰ ਭੇਜੇ ਗਏ ਇੱਕ ਈਮੇਲ ਵਿੱਚ ਸਕੂਲ ਅਧਿਕਾਰੀਆਂ ਨੇ ਕਿਹਾ, "ਅੱਜ ਸਵੇਰੇ ਬੰਬ ਦੀ ਧਮਕੀ ਮਿਲਣ ਤੇ ਪੁਲਸ ਦੀ ਸਲਾਹ ਅਨੁਸਾਰ ਸਰਦਾਰ ਪਟੇਲ ਵਿਦਿਆਲਿਆ ਅੱਜ ਬੰਦ ਰਹੇਗਾ। ਬੰਬ ਸਕੁਐਡ ਪਰਿਸਰ ਦੀ ਚੰਗੀ ਤਰ੍ਹਾਂ ਜਾਂਚ ਕਰ ਰਿਹਾ ਹੈ।"

ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ

ਸੇਂਟ ਥਾਮਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਇਹ ਧਮਕੀ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਦਿੱਤੀ ਗਈ ਹੈ। ਕੁੱਲ ਮਿਲਾ ਕੇ ਦਿੱਲੀ ਦੇ ਨੌਂ ਸਕੂਲਾਂ ਨੂੰ ਬੰਬ ਧਮਕੀਆਂ ਦੇ 10 ਈਮੇਲ ਪ੍ਰਾਪਤ ਹੋਏ ਹਨ। ਰਾਤ ਨੂੰ ਵੀ ਇਨ੍ਹਾਂ ਸਕੂਲਾਂ ਵਿੱਚ ਰਹਿਣ ਵਾਲੇ ਸਟਾਫ ਨੂੰ ਸਾਵਧਾਨੀ ਵਜੋਂ ਤੁਰੰਤ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਪੁਲਸ, ਬੰਬ ਸਕੁਐਡ, ਡੌਗ ਸਕੁਐਡ ਅਤੇ ਸਾਈਬਰ ਮਾਹਰਾਂ ਦੀਆਂ ਟੀਮਾਂ ਸਕੂਲਾਂ ਵਿੱਚ ਪਹੁੰਚੀਆਂ ਅਤੇ ਪੂਰੀ ਤਲਾਸ਼ੀ ਲਈ। ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News