ਅੱਤਵਾਦੀਆਂ ਵਲੋਂ ਬੰਬ ਧਮਾਕੇ ਦੀ ਸਾਜ਼ਿਸ਼ ਨਾਕਾਮ

Thursday, Nov 21, 2019 - 08:08 PM (IST)

ਅੱਤਵਾਦੀਆਂ ਵਲੋਂ ਬੰਬ ਧਮਾਕੇ ਦੀ ਸਾਜ਼ਿਸ਼ ਨਾਕਾਮ

ਸ਼੍ਰੀਨਗਰ – ਸੁਰੱਖਿਆ ਫੋਰਸਾਂ ਦੀ ਚੌਕਸੀ ਕਾਰਣ ਵੀਰਵਾਰ ਦੱਖਣੀ ਕਸ਼ਮੀਰ ਵਿਚ ਸ਼੍ਰੀਨਗਰ-ਜੰਮੂ ਸੜਕ ’ਤੇ ਅੱਤਵਾਦੀਆਂ ਵਲੋਂ ਇਕ ਵੱਡੇ ਬੰਬ ਧਮਾਕੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੇ ਕਾਫਿਲੇ ਅਤੇ ਆਮ ਮੋਟਰ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਲਈ ਸੜਕ ’ਤੇ ਆਈ. ਈ. ਡੀ. ਨੂੰ ਫਿੱਟ ਕੀਤਾ ਸੀ।

ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਵਨਪੋਹੋ ਵਿਖੇ ਅਲਸਟਾਪ ਨਾਮੀ ਥਾਂ ’ਤੇ ਇਹ ਆਈ. ਈ. ਡੀ. ਰੱਖੀ ਸੀ। ਸੁਰੱਖਿਆ ਫੋਰਸਾਂ ਦੀ ਰੋਡ ਓਪਨਿੰਗ ਪਾਰਟੀ ਨੇ ਸੜਕ ਦੀ ਜਾਂਚ ਦੌਰਾਨ ਇਸ ਦਾ ਪਤਾ ਲਾਇਆ। ਤੁਰੰਤ ਸੜਕ ’ਤੇ ਆਵਾਜਾਈ ਰੋਕ ਦਿੱਤੀ ਗਈ। ਬੰਬ ਰੋਕੂ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਆਈ. ਈ. ਡੀ. ਨੂੰ ਆਪਣੇ ਕਬਜ਼ੇ ਵਿਚ ਲਿਆ ਅਤੇ ਸੁਰੱਖਿਅਤ ਢੰਗ ਨਾਲ ਉਸ ਨੂੰ ਜ਼ਾਇਆ ਕਰ ਦਿੱਤਾ। ਇਸ ਕਾਰਣ ਸੜਕ ’ਤੇ ਦੋਵੇਂ ਪਾਸੇ ਮੋਟਰ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਆਈ.ਈ.ਡੀ. ਨੂੰ ਜ਼ਾਇਆ ਕਰਨ ਪਿੱਛੋਂ ਆਵਾਜਾਈ ਨੂੰ ਬਹਾਲ ਕੀਤਾ ਗਿਆ।


author

Inder Prajapati

Content Editor

Related News