ਅੰਬਾਲਾ ਏਅਰਫੋਰਸ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਧਿਕਾਰੀਆਂ ਨੂੰ ਮਿਲੀ ਚਿੱਠੀ

08/22/2020 11:17:54 AM

ਅੰਬਾਲਾ (ਧਰਨੀ)— ਹਰਿਆਣਾ ਦੇ ਅੰਬਾਲਾ ਏਅਰਫੋਰਸ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਇਕ ਧਮਕੀ ਭਰੀ ਚਿੱਠੀ ਸਟੇਸ਼ਨ ਦੇ ਅਧਿਕਾਰੀਆਂ ਨੂੰ ਮਿਲੀ ਹੈ। ਇਸ ਚਿੱਠੀ ਮੁਤਾਬਕ ਬੰਬ ਧਮਾਕੇ ਕਰ ਕੇ ਪਹਿਲਾਂ ਦਿੱਲੀ, ਫਿਰ ਅਯੁੱਧਿਆ ਇਸ ਤੋਂ ਬਾਅਦ ਅੰਬਾਲਾ ਏਅਰਫੋਰਸ ਸਟੇਸ਼ਨ ਅਤੇ ਅਖ਼ੀਰ ਵਿਚ ਪੰਜਾਬ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਚਿੱਠੀ 'ਚ ਬਕਾਇਦਾ ਤਰੀਖ਼ਾਂ ਵੀ ਲਿਖੀਆਂ ਗਈਆਂ ਹਨ। ਸਾਜਿਸ਼ ਰਚੀ ਗਈ ਸੀ ਕਿ 15, 17, 21, 25 ਅਤੇ 29 ਨੂੰ 12 ਬੰਬ ਧਮਾਕੇ ਕੀਤੇ ਜਾਣੇ ਸਨ, ਜਿਸ ਦਾ ਚਿੱਠੀ 'ਚ ਜ਼ਿਕਰ ਕੀਤਾ ਗਿਆ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਇਸ ਸਾਜਿਸ਼ ਵਿਚ 15 ਲੋਕ ਸ਼ਾਮਲ ਹਨ, ਜਿਸ ਦਾ ਮਾਸਟਰਮਾਈਂਡ ਜਲੰਧਰ ਰਾਮਾਮੰਡੀ ਵਾਸੀ ਰਾਜੇਸ਼ ਵੈਸ਼ਯ ਨੂੰ ਦੱਸਿਆ ਗਿਆ ਹੈ। ਬਸ ਇੰਨਾ ਹੀ ਨਹੀਂ ਚਿੱਠੀ 'ਚ ਮੋਬਾਇਲ ਨੰਬਰ ਦਾ ਵੀ ਜ਼ਿਕਰ ਕੀਤਾ ਗਿਆ ਹੈ, ਉਹ ਬੰਦ ਹੈ। ਭੇਜਣ ਵਾਲੇ ਨੇ ਖੁਦ ਦੀ ਪਹਿਚਾਣ ਮੋਨਿਕਾ ਦੱਸੀ ਹੈ। ਚਿੱਠੀ 'ਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਵਲੋਂ 25 ਕਰੋੜ ਰੁਪਏ ਆਏ ਹਨ। ਦੂਜਾ ਅੱਤਵਾਦੀ ਸ਼ੁੱਭਮ ਹੈ, ਜੋ ਕਿ ਬਿਲਾਸਪੁਰ ਦਾ ਰਹਿਣ ਵਾਲਾ ਹੈ। ਇਹ ਸਾਰੇ ਮਿਲੇ ਹੋਏ ਹਨ। 

 

ਚਿੱਠੀ ਦੇ ਆਧਾਰ 'ਤੇ ਖ਼ੁਫੀਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚਿੱਠੀ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਮੈਂ ਇਹ ਚਿੱਠੀ ਸੀ. ਆਰ. ਪੀ. ਐੱਫ, ਆਈ. ਟੀ. ਬੀ. ਪੀ. ਅਤੇ ਸੀ. ਆਈ. ਐੱਸ. ਐੱਫ. ਨੂੰ ਵੀ ਭੇਜ ਰਹੀ ਹਾਂ, ਕਿਉਂਕਿ ਪੁਲਸ ਦੇ ਕੁਝ ਵੱਡੇ ਅਧਿਕਾਰੀ ਵੀ ਇਸ ਵਿਚ ਮਿਲੇ ਹੋਏ ਹਨ। ਇਨ੍ਹਾਂ ਨੇ ਮੈਨੂੰ ਫੜ੍ਹ ਲਿਆ ਸੀ ਅਤੇ ਮੈਂ ਉੱਥੋਂ ਦੌੜ ਆਈ। ਮੈਨੂੰ ਕਾਫੀ ਸੱਟਾਂ ਲੱਗੀਆਂ ਹਨ, ਇਸ ਲਈ ਉਲਟੇ ਹੱਥ ਨਾਲ ਲਿਖ ਰਹੀ ਹਾਂ। ਆਪਣੇ ਦੇਸ਼ ਨੂੰ ਬਚਾਉਣ ਲਈ ਮੈਂ ਆਪਣੀ ਜਾਨ ਵੀ ਦੇ ਸਕਦੀ ਹੈ। 'ਪਲੀਜ ਸਰ' ਬੇਨਤੀ ਹੈ ਕਿ ਤੁਸੀਂ ਇਨ੍ਹਾਂ ਸਾਰਿਆਂ ਨੂੰ ਫੜ੍ਹ ਲਓ, ਨਹੀਂ ਤਾਂ ਬੰਬ ਲਾ ਦੇਣਗੇ, ਜਯ ਹਿੰਦ ਸਰ, ਜਯ ਭਾਰਤ।


Tanu

Content Editor

Related News