ਮਾਣਹਾਨੀ ਦਾ ਮਾਮਲਾ : ਰਾਹੁਲ ਗਾਂਧੀ ਦੀ ਅੰਤਰਿਮ ਰਾਹਤ 26 ਸਤੰਬਰ ਤੱਕ ਵਧੀ
Thursday, Aug 10, 2023 - 11:28 AM (IST)
ਮੁੰਬਈ, (ਯੂ. ਐੱਨ. ਆਈ.)- ਬੰਬੇ ਹਾਈ ਕੋਰਟ ਨੇ ਭਿਵੰਡੀ ਦੀ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦਿੱਤੀ ਅੰਤਰਿਮ ਰਾਹਤ 26 ਸਤੰਬਰ ਤੱਕ ਵਧਾ ਦਿੱਤੀ ਹੈ।
ਇਹ ਮਾਮਲਾ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਨਾਲ ਸਬੰਧਤ ਹੈ। ਜਸਟਿਸ ਐੱਸ. ਵੀ. ਕੋਤਵਾਲ ਦੀ ਸਿੰਗਲ ਬੈਂਚ ਨੇ ਬੁੱਧਵਾਰ ਕੇਸ ਦੀ ਸੁਣਵਾਈ ਨਹੀਂ ਕੀਤੀ ਪਰ ਰਾਹੁਲ ਨੂੰ ਨਵੰਬਰ 2021 ਵਿੱਚ ਦਿੱਤੀ ਅੰਤਰਿਮ ਰਾਹਤ ਨੂੰ ਹੋਰ 26 ਸਤੰਬਰ ਤੱਕ ਵਧਾ ਦਿੱਤਾ। ਰਾਹੁਲ ਗਾਂਧੀ ਨੇ ਇਸ ਮਾਮਲੇ ਵਿੱਚ ਮੈਜਿਸਟ੍ਰੇਟ ਅਦਾਲਤ ਵੱਲੋਂ ਉਨ੍ਹਾਂ ਨੂੰ ਜਾਰੀ ਕੀਤੇ ਸੰਮਨ ਨੂੰ ਚੁਣੌਤੀ ਦਿੱਤੀ ਹੈ।
ਇਹ ਸ਼ਿਕਾਇਤ ਭਾਜਪਾ ਮਹਾਰਾਸ਼ਟਰ ਸੂਬਾ ਕਮੇਟੀ ਦੇ ਮੈਂਬਰ ਮਹੇਸ਼ (43) ਨੇ 20 ਸਤੰਬਰ 2018 ਨੂੰ ਦਰਜ ਕਰਵਾਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਰਾਫੇਲ ਜਹਾਜ਼ ਸੌਦੇ ਦੇ ਸਬੰਧ ਵਿੱਚ ਪਹਿਲਾਂ ਜੈਪੁਰ ਅਤੇ ਫਿਰ ਅਮੇਠੀ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਮੈਂਬਰਾਂ ਨੂੰ ‘ਚੌਕੀਦਾਰ ਚੋਰ ਹੈ’ ਟਿੱਪਣੀ ਨਾਲ ਸੰਬੋਧਿਤ ਕੀਤਾ ਸੀ।