ਦਿੱਲੀ ਦੇ ਮੇਅਰ ਦਫ਼ਤਰ, ਮੰਦਰਾਂ ਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Thursday, Jun 04, 2026 - 06:14 PM (IST)
ਨੈਸ਼ਨਲ ਡੈਸਕ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਦਿੱਲੀ ਮੇਅਰ ਦੇ ਦਫ਼ਤਰ, ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਕਈ ਪ੍ਰਮੁੱਖ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਇੱਕ ਈ-ਮੇਲ ਰਾਹੀਂ ਭੇਜੀ ਗਈ ਹੈ। ਪਤ ਜਾਣਕਾਰੀ ਅਨੁਸਾਰ, ਇਸ ਈਮੇਲ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਦਿੱਲੀ ਦੇ ਕਈ ਹਿੰਦੂ ਮੰਦਰ ਨਿਸ਼ਾਨੇ 'ਤੇ ਹਨ। ਇਨ੍ਹਾਂ ਵਿੱਚ ਚਾਂਦਨੀ ਚੌਕ ਦਾ ਗੌਰੀ ਸ਼ੰਕਰ ਮੰਦਰ, ਕਾਲਕਾ ਜੀ ਮੰਦਰ, ਮਹਿਰੌਲੀ ਦਾ ਯੋਗਮਾਇਆ ਮੰਦਰ, ਪਿੰਜੌਰ ਦਾ ਭੀਮਾ ਦੇਵੀ ਮੰਦਰ ਅਤੇ ਕੁਰੂਕਸ਼ੇਤਰ ਦੇ ਕਈ ਧਾਰਮਿਕ ਸਥਾਨ ਸ਼ਾਮਲ ਹਨ। ਧਮਕੀ ਦੇਣ ਵਾਲੇ ਨੇ ਲਿਖਿਆ ਹੈ ਕਿ ਇਨ੍ਹਾਂ ਸਥਾਨਾਂ ਨੂੰ ਬੰਬ ਧਮਾਕਿਆਂ ਨਾਲ ਤਬਾਹ ਕਰ ਦਿੱਤਾ ਜਾਵੇਗਾ।
ਈਮੇਲ ਵਿੱਚ ਧਮਾਕਿਆਂ ਲਈ ਖਾਸ ਸਮਾਂ ਵੀ ਦੱਸਿਆ ਗਿਆ ਹੈ।
ਦਿੱਲੀ ਮੇਅਰ ਦਫ਼ਤਰ ਲਈ ਦੁਪਹਿਰ 1:11 ਤੋਂ 3:11 ਵਜੇ ਤੱਕ ਅਤੇ ਰੇਲਵੇ ਸਟੇਸ਼ਨ ਲਈ ਸਵੇਰੇ 9:11 ਤੋਂ ਰਾਤ 9:11 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 5-6 ਜੂਨ ਨੂੰ ਚੰਡੀਗੜ੍ਹ, ਅੰਬਾਲਾ ਅਤੇ ਦਿੱਲੀ ਦੇ ਰੇਲਵੇ ਟ੍ਰੈਕਾਂ 'ਤੇ ਆਈ.ਈ.ਡੀ. ਧਮਾਕੇ ਕਰਨ ਦੀ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਸਫਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਦਿੱਲੀ ਪੁਲਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਜਨਤਕ ਥਾਵਾਂ, ਰੇਲਵੇ ਸਟੇਸ਼ਨਾਂ ਤੇ ਮੰਦਰਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
