ਚੇਨਈ ’ਚ ED ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Friday, Oct 31, 2025 - 10:42 PM (IST)
ਚੇਨਈ-ਇੱਥੇ ਸ਼ਾਸਤਰੀ ਭਵਨ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਦਫ਼ਤਰ ਵਿਚ ਬੰਬ ਰੱਖਣ ਦਾ ਦਾਅਵਾ ਕਰਨ ਵਾਲੀ ਇਕ ਈ-ਮੇਲ ਪੁਲਸ ਡਾਇਰੈਕਟਰ ਜਨਰਲ ਦੇ ਦਫ਼ਤਰ ਨੂੰ ਪ੍ਰਾਪਤ ਹੋਈ। ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਾਂਚ ਤੋਂ ਬਾਅਦ ਬੰਬ ਦੀ ਧਮਕੀ ਝੂਠੀ ਸਾਬਤ ਹੋਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੰਬ ਡਿਸਪੋਜ਼ਲ ਸਕੁਐਡ (ਬੀ. ਡੀ. ਡੀ. ਐੱਸ.) ਦੀ ਇਕ ਟੀਮ ਇਕ ਸਨਿਫਰ ਡਾਗ ਦੇ ਨਾਲ ਇਥੇ ਨੁੰਗਮਬੱਕਮ ਵਿਖੇ ਈ. ਡੀ. ਦੇ ਦੱਖਣੀ ਖੇਤਰੀ ਦਫ਼ਤਰ ਪਹੁੰਚੀ ਅਤੇ ਇਮਾਰਤ ਦੀ ਪੂਰੀ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
