ਬੋਲੈਰੋ ਦੀ ਟਰੱਕ ਨਾਲ ਭਿਆਨਕ ਟੱਕਰ, 3 ਲੋਕਾਂ ਦੀ ਮੌਤ

Friday, Oct 11, 2024 - 02:58 PM (IST)

ਬੋਲੈਰੋ ਦੀ ਟਰੱਕ ਨਾਲ ਭਿਆਨਕ ਟੱਕਰ, 3 ਲੋਕਾਂ ਦੀ ਮੌਤ

ਮਊ- ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਹਲਧਰਪੁਰ ਥਾਣਾ ਖੇਤਰ 'ਚ ਸ਼ੁੱਕਰਵਾਰ ਸਵੇਰੇ ਸ਼ਰਧਾਲੂਆਂ ਨਾਲ ਭਰੀ ਇਕ ਬੋਲੈਰੋ ਗੱਡੀ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਬਲੀਆ ਜ਼ਿਲ੍ਹੇ ਦੇ ਨਗਰਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਗੋਥਾਈ ਬਲੂਆਂ ਤੋਂ ਵੀਰਵਾਰ ਸ਼ਾਮ ਨੂੰ ਇਕ ਬੋਲੈਰੋ 'ਚ ਸਵਾਰ ਹੋ ਕੇ ਡਰਾਈਵਰ ਸਮੇਤ ਕੁੱਲ 8 ਲੋਕ ਗਾਜ਼ੀਪੁਰ ਜ਼ਿਲ੍ਹੇ ਦੇ ਸਿੱਧਪੀਠ ਸ਼੍ਰੀ ਹਥਿਆਰਾਮ ਮੱਠ ਦਰਸ਼ਨ ਪੂਜਾ ਕਰਨ ਗਏ ਸਨ। ਉੱਥੋਂ ਸਾਰੇ ਧਾਰਮਿਕ ਪ੍ਰੋਗਰਾਮ ਨਿਪਟਾ ਕੇ ਸ਼ੁੱਕਰਵਾਰ ਸਵੇਰੇ ਵਾਪਸ ਪਰਤ ਰਹੇ ਸਨ। ਰਤਨਪੁਰਾ ਸਥਿਤ ਇਕ ਪੈਟਰੋਲ ਪੰਪ ਕੋਲ ਬੋਲੈਰੋ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਰੇਤ ਨਾਲ ਲੱਦੇ ਟਰਾਲੇ ਨਾਲ ਟਕਰਾ ਗਈ। 

ਸੂਚਨਾ ਮਿਲਦੇ ਹੀ ਪੁਲਸ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਰਤਨਪੁਰਾ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਇਲਾਜ ਸਦਰ ਹਸਪਤਾਲ ਵਿਚ ਚੱਲ ਰਿਹਾ ਹੈ। ਮ੍ਰਿਤਕਾਂ ਵਿਚ ਪਾਰਵਤੀ (58) ਵਾਸੀ ਖਹਿਰਾ ਨਗਰਾ ਬਲੀਆ, ਰਾਧਿਕਾ (58) ਵਾਸੀ ਗੋਠਾਈ ਬਲੀਆ ਅਤੇ ਯਾਸ਼ੀ (2) ਸ਼ਾਮਲ ਹਨ। 

ਜ਼ਖ਼ਮੀਆਂ 'ਚ ਪੁਸ਼ਪਾ (45) ਪਤਨੀ ਹਰਿੰਦਰ ਵਾਸੀ ਬਲੂਆ, ਅੰਕਿਤ ਯਾਦਵ (18) ਪੁੱਤਰ ਵਰਿੰਦਰ ਯਾਦਵ, ਡਰਾਈਵਰ ਧਨੰਜੈ ਯਾਦਵ (50) ਪੁੱਤਰ ਰਾਮ ਜੀ ਯਾਦਵ ਵਾਸੀ ਗੋਠਾਈ, ਸ਼ਾਰਦਾ ਦੇਵੀ (60) ਪਤਨੀ ਵਰਿੰਦਰ ਯਾਦਵ ਵਾਸੀ ਗੋਠਾਈ, ਨੇਹਾ (22) ਸਾਲਾ ਪੁੱਤਰੀ ਰਾਮ ਜੀ ਵਾਸੀ ਗੋਠਾਈ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


author

Tanu

Content Editor

Related News