ਈ. ਡੀ. ਤੋਂ ਸੇਵਾਮੁਕਤ ਅਫ਼ਸਰ ਦੀ ਲਾਸ਼ ਗਲੀ-ਸੜੀ ਹਾਲਤ ’ਚ ਮਿਲੀ

Thursday, Apr 23, 2026 - 11:18 PM (IST)

ਈ. ਡੀ. ਤੋਂ ਸੇਵਾਮੁਕਤ ਅਫ਼ਸਰ ਦੀ ਲਾਸ਼ ਗਲੀ-ਸੜੀ ਹਾਲਤ ’ਚ ਮਿਲੀ

ਨਵੀਂ ਦਿੱਲੀ, (ਭਾਸ਼ਾ)- ਸ਼ਕਰਪੁਰ ਇਲਾਕੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਤੋਂ ਸੇਵਾਮੁਕਤ ਅਫਸਰ ਦੀ ਲਾਸ਼ ਉਨ੍ਹਾਂ ਦੇ ਘਰ ’ਚੋਂ ਗਲੀ-ਸੜੀ ਹਾਲਤ ’ਚ ਮਿਲੀ ਹੈ। ਗਣੇਸ਼ ਨਗਰ ਐਕਸਟੈਂਸ਼ਨ-2 ਪਰਾਸ਼ਰ ਚੌਕ ਨੇੜੇ ਸਥਿਤ ਲੱਗਭਗ 50 ਗਜ਼ ਦੇ ਮਕਾਨ ’ਚ 70 ਸਾਲਾ ਸ਼੍ਰੀਚੰਦ ਦੀ ਲਾਸ਼ ਕਈ ਦਿਨਾਂ ਤੱਕ ਪਈ ਰਹੀ, ਜਦਕਿ ਉਸੇ ਘਰ ਦੀ ਉਪਰਲੀ ਮੰਜ਼ਿਲ ’ਤੇ ਉਨ੍ਹਾਂ ਦੇ ਪੁੱਤਰ ਅਤੇ ਪਰਿਵਾਰ ਦੇ ਹੋਰ ਮੈਂਬਰ ਰਹਿ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਹੀ ਮਕਾਨ ’ਚ ਰਹਿਣ ਦੇ ਬਾਵਜੂਦ ਕਿਸੇ ਨੂੰ ਉਨ੍ਹਾਂ ਦੀ ਮੌਤ ਦੀ ਭਿਣਕ ਤੱਕ ਨਹੀਂ ਲੱਗੀ।

ਗੁਆਂਢ ’ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਸ਼੍ਰੀਚੰਦ ਘਰ ਦੀ ਹੇਠਲੀ ਮੰਜ਼ਿਲ ’ਤੇ ਇਕੱਲੇ ਰਹਿੰਦੇ ਸਨ। ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਹ ਆਪਣੀ ਦੇਖਭਾਲ ਖੁਦ ਹੀ ਕਰਦੇ ਸਨ। ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦਾ ਉਨ੍ਹਾਂ ਨਾਲ ਕੋਈ ਖਾਸ ਲੈਣਾ-ਦੇਣਾ ਨਹੀਂ ਸੀ ਅਤੇ ਉਹ ਜ਼ਿਆਦਾਤਰ ਸਮਾਂ ਇਕੱਲੇ ਹੀ ਗੁਜ਼ਾਰਦੇ ਸਨ। ਇਹੀ ਕਾਰਨ ਰਿਹਾ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਕਈ ਦਿਨਾਂ ਤੱਕ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ।


author

Rakesh

Content Editor

Related News