ਲਾਪਤਾ ਹੋਣ ਦੇ ਕੁਝ ਦਿਨਾਂ ਬਾਅਦ ਇਮਾਰਤ ਦੀ ਪਾਣੀ ਦੀ ਟੈਂਕੀ ''ਚ ਮਿਲੀ 9 ਸਾਲਾ ਬੱਚੀ ਦੀ ਲਾਸ਼

Friday, Apr 07, 2023 - 11:22 AM (IST)

ਲਾਪਤਾ ਹੋਣ ਦੇ ਕੁਝ ਦਿਨਾਂ ਬਾਅਦ ਇਮਾਰਤ ਦੀ ਪਾਣੀ ਦੀ ਟੈਂਕੀ ''ਚ ਮਿਲੀ 9 ਸਾਲਾ ਬੱਚੀ ਦੀ ਲਾਸ਼

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ 9 ਸਾਲਾ ਬੱਚੀ ਦੇ ਲਾਪਤਾ ਹੋਣ ਦੇ 2 ਦਿਨ ਬਾਅਦ ਉਸ ਦੀ ਸੜ੍ਹੀ-ਗਲੀ ਲਾਸ਼ ਉਸ ਦੇ ਘਰ ਕੋਲ ਇਕ ਇਮਾਰਤ ਦੀ ਟੈਂਕੀ ਤੋਂ ਬਰਾਮਦ ਕੀਤੀ ਗਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਭਿਵੰਡੀ ਤਹਿਸੀਲ ਦੀ ਇਕ ਬੱਚੀ 3 ਅਪ੍ਰੈਲ ਨੂੰ ਲਾਪਤਾ ਹੋ ਗਈ ਸੀ ਅਤੇ ਬੁੱਧਵਾਰ ਨੂੰ ਉਸ ਦੀ ਲਾਸ਼ ਮਿਲੀ। ਭਿਵੰਡੀ 'ਚ ਸ਼ਾਂਤੀਨਗਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ,''ਕੁੜੀ ਆਪਣੇ ਘਰ ਕੋਲ ਅਮਜਦੀਆ ਸਕੂਲ ਨੇੜੇ ਇਕ ਕਰਿਆਨੇ ਦੀ ਦੁਕਾਨ ਤੋਂ ਆਂਡੇ ਖਰੀਦਣ ਲਈ ਨਿਕਲੀ ਸੀ। ਹਾਲਾਂਕਿ, ਉਹ ਘਰ ਨਹੀਂ ਪਰਤੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕਾਫ਼ੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਉਸ ਤੋ ਬਾਅਦ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।''

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਬੱਚੀ ਦੀਲਾਸ਼ ਮੁਹੱਲੇ ਦੀ ਇਕ ਇਮਾਰਤ ਦੀ ਪਾਣੀ ਦੀ ਟੈਂਕੀ 'ਚ ਮਿਲੀ ਹੈ। ਵਾਸੀਆਂ ਨੇ ਪੁਲਸ ਨੂੰ ਦੱਸਿਆ ਕਿ ਬੱਦਬੂ ਆਉਣ 'ਤੇ ਉਨ੍ਹਾਂ ਨੇ ਆਪਣੀ ਦੀ ਟੈਂਕੀ ਦੀ ਜਾਂਚ ਕੀਤੀ, ਜਿੱਥੇ ਉਨ੍ਹਾਂ ਨੂੰ ਲਾਸ਼ ਮਿਲੀ, ਜੋ ਬੇਹੱਦ ਸੜ੍ਹੀ-ਗਲੀ ਹਾਲਤ 'ਚ ਸੀ। ਉਨ੍ਹਾਂ ਕਿਹਾ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਪੁਲਸ ਨੇ ਲਾਸ਼ ਬਰਾਮਦ ਹੋਣ ਤੋਂ ਬਾਅਦ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News