ਸਮਾਜ ’ਤੇ ਕਾਲਾ ਧੱਬਾ ਹਨ ਦਾਜ ਨਾਲ ਜੁੜੀਆਂ ਮੌਤ ਦੀਆਂ ਘਟਨਾਵਾਂ, ਸੁਪਰੀਮ ਕੋਰਟ ਦਾ ਵੱਡਾ ਬਿਆਨ

Friday, Mar 27, 2026 - 07:39 AM (IST)

ਸਮਾਜ ’ਤੇ ਕਾਲਾ ਧੱਬਾ ਹਨ ਦਾਜ ਨਾਲ ਜੁੜੀਆਂ ਮੌਤ ਦੀਆਂ ਘਟਨਾਵਾਂ, ਸੁਪਰੀਮ ਕੋਰਟ ਦਾ ਵੱਡਾ ਬਿਆਨ

ਨਵੀਂ ਦਿੱਲੀ (ਭਾਸ਼ਾ) - ਅੱਜ ਦੇ ਸਮੇਂ ਵਿਚ ਦਾਜ ਦੀ ਮੰਗ ਨੂੰ ਲੈ ਕੇ ਬਹੁਤ ਸਾਰੀਆਂ ਕੁੜੀਆਂ ਆਪਣੀ ਜਾਨ ਗੁਆ ਚੁੱਕੀਆਂ ਹਨ। ਦਾਜ ਦੇ ਮਾਮਲਿਆਂ ’ਚ ਔਰਤਾਂ ਦੀ ਮੌਤ ਦੀਆਂ ਘਟਨਾਵਾਂ ਨੂੰ ਸਮਾਜ ’ਤੇ ਕਾਲਾ ਧੱਬਾ ਦੱਸਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਾਨੂੰਨੀ ਰੋਕ ਦੇ ਬਾਵਜੂਦ, ਇਸ ਪ੍ਰਥਾ ਕਾਰਨ ਹਜ਼ਾਰਾਂ ਔਰਤਾਂ ਬੇਮੌਤ ਮਾਰੀਆਂ ਜਾਂਦੀਆਂ ਹਨ। ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਵਿਜੇ ਬਿਸ਼ਨੋਈ ਦੀ ਬੈਂਚ ਨੇ ਦਾਜ ਨਾਲ ਜੁੜੀ ਇਕ ਮੌਤ ਦੇ ਮਾਮਲੇ ’ਚ ਇਕ ਵਿਅਕਤੀ ਦੀ ਜ਼ਮਾਨਤ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ - ਮੋਦੀ ਸਰਕਾਰ ਦਾ ਵੱਡਾ ਤੋਹਫਾ! ਉਮਰ ਭਰ Train 'ਚ ਮੁਫ਼ਤ ਸਫ਼ਰ ਕਰਨਗੇ ਇਹ ਲੋਕ

ਬੈਂਚ ਨੇ ਕਿਹਾ ਕਿ ਪਟਨਾ ਹਾਈ ਕੋਰਟ ਦਾ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਬਿਲਕੁਲ ਟਿਕਾਊ ਨਹੀਂ ਹੈ। ਬੈਂਚ ਨੇ ਕਿਹਾ ਕਿ ਦਾਜ ਨਾਲ ਜੁੜੀ ਮੌਤ ਵਰਗੇ ਬੇਹੱਦ ਗੰਭੀਰ ਅਪਰਾਧ ’ਚ ਹਾਈ ਕੋਰਟ ਨੂੰ ਆਪਣੇ ਸੰਜਮ ਦੀ ਵਰਤੋਂ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਸੀ। ਉਸ ਨੇ ਕਿਹਾ, ‘‘ਦਾਜ ਨਾਲ ਜੁੜੀ ਮੌਤ ਦੇ ਮਾਮਲੇ ਅਸਲ ’ਚ ਇਕ ਡੂੰਘੀ ਸ਼ਰਮਿੰਦਗੀ ਅਤੇ ਇਕ ਵੱਡੀ ਸਮਾਜਿਕ ਬੁਰਾਈ ਹਨ, ਜੋ ਮਨੁੱਖੀ ਅਧਿਕਾਰਾਂ ਅਤੇ ਮਰਿਆਦਾ ਦੀ ਗੰਭੀਰ ਉਲੰਘਣਾ ਕਰਦੇ ਹਨ।’’ ਚੋਟੀ ਦੀ ਅਦਾਲਤ ਨੇ ਇਸ ਗੱਲ ’ਤੇ ਗੌਰ ਕੀਤਾ ਕਿ ਪੀੜਤਾ ਦਾ ਵਿਆਹ ਮੁਲਜ਼ਮ ਨਾਲ ਡੇਢ ਸਾਲ ਪਹਿਲਾਂ ਹੋਇਆ ਸੀ। 1 ਸਤੰਬਰ, 2024 ਨੂੰ ਔਰਤ ਆਪਣੇ ਸਹੁਰੇ ਘਰ ’ਚ ਸ਼ੱਕੀ ਹਾਲਾਤ ’ਚ ਮ੍ਰਿਤਕ ਪਾਈ ਗਈ ਸੀ। ਉਸ ਦੇ ਸਰੀਰ ’ਤੇ ਅੰਦਰੂਨੀ ਅਤੇ ਬਾਹਰੀ, ਦੋਵੇਂ ਤਰ੍ਹਾਂ ਦੇ ਸੱਟਾਂ ਦੇ ਨਿਸ਼ਾਨ ਸਨ।

ਇਹ ਵੀ ਪੜ੍ਹੋ - 27, 28, 29, 30, 31 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ! ਅਲਰਟ 'ਤੇ ਇਹ ਸੂਬੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News