ਮਹਾਰਾਸ਼ਟਰ ਵਿਚ ਸਟਾਰਟਅਪ ਗਰੁੱਪ ’ਤੇ ਛਾਪੇਮਾਰੀ, 224 ਕਰੋੜ ਰੁਪਏ ਦੀ ਬਲੈਕ ਮਨੀ ਮਿਲੀ
Monday, Mar 21, 2022 - 05:18 PM (IST)

ਨਵੀਂ ਦਿੱਲੀ (ਭਾਸ਼ਾ)- ਇਨਕਮ ਟੈਕਸ ਵਿਭਾਗ ਨੇ ਮਹਾਰਾਸ਼ਟਰ ਦੇ ਪੁਣੇ ਅਤੇ ਥਾਣੇ ਵਿਖੇ ਇਕ ਯੂਨੀਕਾਰਨ ਸਟਾਰਟਅਪ ਗਰੁੱਪ ’ਤੇ ਛਾਪੇ ਮਾਰ ਕੇ ਲਗਭਗ 224 ਕਰੋੜ ਰੁਪਏ ਦੀ ਬਲੈਕ ਮਨੀ ਦਾ ਪਤਾ ਲਾਇਆ ਹੈ। ਕੇਂਦਰੀ ਸਿੱਧੇ ਟੈਕਸਾਂ ਬਾਰੇ ਬੋਰਡ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਛਾਪਿਆਂ ਦੀ ਇਹ ਕਾਰਵਾਈ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਕਈ ਥਾਵਾਂ ’ਤੇ ਕੀਤੀ ਗਈ।
ਵਿਭਾਗ ਮੁਤਾਬਕ ਉਕਤ ਗਰੁੱਪ ਨਿਰਮਾਣ ਸਮੱਗਰੀ ਦੀ ਥੋਕ ਅਤੇ ਪ੍ਰਚੂਨ ਵਿਕਰੀ ਦਾ ਕੰਮ ਕਰਦਾ ਹੈ। ਇਸ ਦਾ ਸਾਲਾਨਾ 6 ਹਜ਼ਾਰ ਕਰੋੜ ਰੁਪਏ ਤੋਂ ਵਧ ਦਾ ਕਾਰੋਬਾਰ ਹੈ। ਹੁਣ ਤੱਕ 1 ਕਰੋੜ ਰੁਪਏ ਦੀ ਅਣਐਲਾਨੀ ਨਕਦੀ ਅਤੇ 22 ਲੱਖ ਰੁਪਏ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਉਕਤ ਗਰੁੱਪ ਨੇ ਖਾਤਿਆਂ ’ਚ ਫਰਜ਼ੀ ਖਰੀਦਦਾਰੀ ਦਰਜ ਕੀਤੀ ਸੀ। ਇਸ ਤੋਂ ਇਲਾਵਾ ਬੇਹਿਸਾਬੀ ਨਕਦੀ ਵੀ ਜਮ੍ਹਾ ਕੀਤੀ। ਗਰੁੱਪ ਦੇ ਨਿਰਦੇਸ਼ਕਾਂ ਕੋਲੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਵੱਖ-ਵੱਖ ਸਾਲਾਂ ’ਚ 224 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਦਾ ਖੁਲਾਸਾ ਕੀਤਾ।