ਭਾਜਪਾ ਨੇਤਾ ਦੇ ਵਿਗੜੇ ਬੋਲ, ਕਿਹਾ- ਰੇਪ ਰੁਕ ਨਹੀਂ ਸਕਦੇ

Monday, Jul 08, 2019 - 01:06 PM (IST)

ਭਾਜਪਾ ਨੇਤਾ ਦੇ ਵਿਗੜੇ ਬੋਲ, ਕਿਹਾ- ਰੇਪ ਰੁਕ ਨਹੀਂ ਸਕਦੇ

ਭਰਤਪੁਰ— ਰਾਜਸਥਾਨ ਦੇ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਕਾਲੀ ਚਰਨ ਸਰਾਫ਼ ਨੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਵਿਵਾਦਪੂਰਨ ਟਿੱਪਣੀ ਕੀਤੀ ਹੈ। ਮੀਡੀਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਾਲੀ ਚਰਨ ਨੇ ਕਿਹਾ ਕਿ ਬਲਾਤਕਾਰ ਇਕ ਅਜਿਹੀ ਚੀਜ਼ ਹੈ ਜੋ ਰੁਕ ਨਹੀਂ ਸਕਦੀ। ਨੇਤਾ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ। ਕਾਲੀ ਚਰਨ ਨੇ ਕਿਹਾ,''ਬਲਾਤਕਾਰ ਇਕ ਅਜਿਹੀ ਚੀਜ਼ ਹੈ, ਜੋ ਰੁਕ ਨਹੀਂ ਸਕਦੀ ਪਰ 87 ਫੀਸਦੀ ਵਾਧਾ ਜੋ ਰੇਪ ਕੇਸ 'ਚ ਹੋਇਆ ਉਹ ਚਿੰਤਾਜਨਕ ਹੈ।''

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਾਜਸਥਾਨ 'ਚ ਪਿਛਲੇ ਦਿਨੀਂ ਰੇਪ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲ ਹੀ 'ਚ ਜੈਪੁਰ 'ਚ 7 ਸਾਲ ਦੀ ਮਾਸੂਮ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਲੈ ਕੇ ਪੁਲਸ ਅਤੇ ਪ੍ਰਸ਼ਾਸਨ ਸਵਾਲਾਂ ਦੇ ਘੇਰੇ 'ਚ ਹੈ। ਪੁਲਸ ਨੇ ਮਾਸੂਮ ਨਾਲ ਦਰਿੰਦਗੀ ਕਰਨ ਵਾਲੇ ਸੀਰੀਅਲ ਰੇਪਿਸਟ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਸ਼ਨੀਵਾਰ ਨੂੰ ਕੋਟਾ ਤੋਂ ਗ੍ਰਿਫਤਾਰ ਕੀਤਾ ਗਿਆ। ਸਿਕੰਦਰ (34) ਨਾਂ ਦੇ ਇਸ ਸ਼ਖਸ ਨੂੰ ਸੋਮਵਾਰ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਹੈ। ਸ਼ਾਸਤਰੀਨਗਰ ਥਾਣਾ ਖੇਤਰ 'ਚ 1 ਜੁਲਾਈ ਦੀ ਸ਼ਾਮ ਨੂੰ ਦੋਸ਼ੀ ਘਰ ਦੇ ਬਾਹਰ ਖੇਡ ਰਹੀ ਨਾਬਾਲਗ ਬੱਚੀ ਨੂੰ ਆਪਣੇ ਨਾਲ ਲੈ ਗਿਆ ਸੀ ਅਤੇ ਉਸ ਨਾਲ ਦਰਿੰਦਗੀ ਕੀਤੀ ਸੀ।


author

DIsha

Content Editor

Related News