ਮਿਲ ਗਿਆ Black Box ! ਹੁਣ ਖੁੱਲ੍ਹਣਗੇ ਪਲੇਨ ਕ੍ਰੈਸ਼ ਦੇ ਸਾਰੇ ਭੇਤ
Saturday, Jun 14, 2025 - 12:37 PM (IST)
ਨੈਸ਼ਨਲ ਡੈਸਕ- ਬੀਤੀ 12 ਜੂਨ ਨੂੰ ਪੂਰਾ ਦੇਸ਼ ਉਦੋਂ ਸੋਗ 'ਚ ਡੁੱਬ ਗਿਆ ਸੀ, ਜਦੋਂ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏ.ਆਈ. 787-8 ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਕ੍ਰੈਸ਼ ਹੋ ਗਈ, ਜਿਸ ਕਾਰਨ ਜਹਾਜ਼ 'ਚ ਸਵਾਰ 242 'ਚੋਂ 241 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਸਿਰਫ਼ 1 ਯਾਤਰੀ ਦੀ ਜਾਨ ਬਚ ਸਕੀ ਸੀ।

ਇਸ ਮਾਮਲੇ ਦੀ ਹਰ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਤੇ ਦਿਨ ਜਿੱਥੇ ਜਹਾਜ਼ ਦਾ ਡੀ.ਵੀ.ਆਰ. ਬਰਾਮਦ ਹੋਇਆ ਸੀ, ਉੱਥੇ ਹੀ ਹੁਣ ਏਅਰਕ੍ਰਾਫ਼ਟ ਐਕਸੀਡੈਂਟਸ ਇਨਵੈਸੀਗੇਸ਼ਨ ਬਿਊਰੋ (AAIB) ਵੱਲੋਂ ਜਹਾਜ਼ ਦਾ ਬਲੈਕ ਬਾਕਸ ਵੀ ਬਰਾਮਦ ਕਰ ਲਿਆ ਗਿਆ ਹੈ। ਇਹ ਬਲੈਕ ਬਾਕਸ ਮੈਡੀਕਲ ਕਾਲਜ ਦੇ ਹੋਸਟਲ ਦੀ ਛੱਤ ਤੋਂ ਬਰਾਮਦ ਹੋਇਆ ਹੈ, ਜਿੱਥੇ ਇਹ ਜਹਾਜ਼ ਕ੍ਰੈਸ਼ ਹੋਇਆ ਸੀ। ਬਲੈਕ ਬਾਕਸ ਮਿਲ ਜਾਣ ਨਾਲ ਹੁਣ ਹਾਦਸੇ ਦੀ ਜਾਂਚ 'ਚ ਕਾਫ਼ੀ ਮਦਦ ਮਿਲੇਗੀ।
ਤਕਨੀਕੀ ਮਾਹਿਰਾਂ ਦੀ ਮੰਨੀਏ ਤਾਂ ਇਸ ਹਾਦਸੇ ਦੇ ਕਈ ਕਾਰਨ ਹੋ ਸਕਦੇ ਹਨ। ਟੇਕਆਫ਼ ਦੌਰਾਨ ਇੰਜਣ ਦੇ ਪਾਵਰ ਘਟ ਜਾਣ, ਜਹਾਜ਼ ਦੇ ਵਿੰਗਜ਼ 'ਚ ਗੜਬੜੀ ਹੋਣਾ ਵਰਗੇ ਕਾਰਨ ਸ਼ਾਮਲ ਹਨ। ਫਿਲਹਾਲ ਮਾਹਿਰਾਂ ਦੀ ਟੀਮ ਬਲੈਕ ਬਾਕਸ ਦੀ ਜਾਂਚ ਕਰੇਗੀ ਤੇ ਇਸ ਤੋਂ ਬਾਅਦ ਹੀ ਹਾਦਸੇ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'
ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਏਅਰ ਇੰਡੀਆ ਦੇ ਸਾਰੇ ਬੋਇੰਗ ਡ੍ਰੀਮਲਾਈਨਲਰ ਜਹਾਜ਼ਾਂ ਦੀ ਸੁਰੱਖਿਆ ਜਾਂਚ ਦੇ ਆਦੇਸ਼ ਦਿੱਤੇ ਹਨ। ਹੁਣ ਉਡਾਣ ਭਰਨ ਤੋਂ ਪਹਿਲਾਂ ਬੋਇੰਗ ਦੇ ਜਹਾਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਜਾਂਚ ਪੂਰੀ ਹੋਣ ਮਗਰੋਂ ਹੀ ਉਸ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਆਖ਼ਿਰ ਕੀ ਹੁੰਦੈ Black Box ?
ਬਲੈਕ ਬਾਕਸ ਇਕ ਤਰ੍ਹਾਂ ਦੀ ਰਿਕਾਰਡਿੰਗ ਡਿਵਾਈਸ ਹੈ, ਜਿਸ 'ਚ 2 ਤਰ੍ਹਾਂ ਦੀਆਂ ਡਿਵਾਈਸਿਜ਼ ਹੁੰਦੀਆਂ ਹਨ- ਇਕ ਫਲਾਈਟ ਡਾਟਾ ਰਿਕਾਰਡਰ ਤੇ ਇਕ ਕੌਕਪਿਟ ਵਾਇਸ ਰਿਕਾਰਡਰ। ਫਲਾਈਟ ਡਾਟਾ ਰਿਕਾਰਡਰ 'ਚ ਉਡਾਣ ਸਮੇਂ ਦੀ ਜਹਾਜ਼ ਦੀ ਗਤੀ, ਇੰਜਣ ਪਰਫਾਰਮੈਂਸ, ਉਡਾਣ ਤੇ ਫਲਾਈਟ ਕੰਟਰੋਲ ਦੀ ਜਾਣਕਾਰੀ ਹੁੰਦੀ ਹੈ, ਉੱਥੇ ਹੀ ਕੌਕਪਿਟ ਵਾਇਸ ਰਿਕਾਰਡਰ 'ਚ ਕੌਕਪਿਟ 'ਚ ਪਾਇਲਟਾਂ ਵਿਚਾਲੇ ਹੋਈ ਗੱਲਬਾਤ, ਅਲਾਰਮ ਤੇ ਅਜਿਹੀ ਹੋਰ ਜਾਣਕਾਰੀ ਹੁੰਦੀ ਹੈ। ਹੁਣ ਬਲੈਕ ਬਾਕਸ ਦੀ ਜਾਂਚ ਕੀਤੀ ਜਾਵੇਗੀ ਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਲੰਡਨ ਲਈ ਰਵਾਨਾ ਹੋਣ ਦੇ ਕੁਝ ਸਮੇਂ ਬਾਅਦ ਹੀ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਹਨੂੰਮਾਨ ਜਯੰਤੀ 'ਤੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ! ਬਜਰੰਗਬਲੀ ਦੀ ਕਿਰਪਾ ਨਾਲ ਦੂਰ ਹੋਣਗੇ ਸਾਰੇ ਕਸ਼ਟ ਅਤੇ 'ਮਾਂਗਲਿਕ
