ਸਬਰੀਮਾਲਾ ਦੇ ਵਿਖਾਵਾਕਾਰੀਅਾਂ ਦੇ ਹੱਕ ’ਚ ਭਾਜਪਾ ਵਰਕਰਾਂ ਵਲੋਂ ਮਰਨ ਵਰਤ ਸ਼ੁਰੂ

Wednesday, Oct 31, 2018 - 05:52 PM (IST)

ਸਬਰੀਮਾਲਾ ਦੇ ਵਿਖਾਵਾਕਾਰੀਅਾਂ ਦੇ ਹੱਕ ’ਚ ਭਾਜਪਾ ਵਰਕਰਾਂ ਵਲੋਂ ਮਰਨ ਵਰਤ ਸ਼ੁਰੂ

ਤਿਰੂਵਨੰਤਪੁਰਮ (ਭਾਸ਼ਾ)–ਭਾਜਪਾ ਵਰਕਰਾਂ ਨੇ ਕੇਰਲ ਦੇ ਪੁਲਸ ਮੁਖੀ ਦੇ ਦਫਤਰ ਦੇ ਸਾਹਮਣੇ ਬੁੱਧਵਾਰ ਮਰਨ ਵਰਤ ਸ਼ੁਰੂ ਕਰ ਦਿੱਤਾ। ਸਬਰੀਮਾਲਾ ਦੇ ਵਿਖਾਵਾਕਾਰੀਅਾਂ ਵਿਰੁੱਧ ਸੂਬੇ ਦੀ ਮਾਕਪਾ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਵਿਰੁੱਧ ਅੰਦੋਲਨ ਤੇਜ਼ ਕਰਨ ਦੀ ਲੜੀ ’ਚ ਇਹ ਮਰਨ ਵਰਤ ਸ਼ੁਰੂ ਕੀਤਾ ਗਿਅਾ ਹੈ। ਵਿਖਾਵਾਕਾਰੀਅਾਂ ਦੀ ਗ੍ਰਿਫਤਾਰੀ ਵਿਰੁੱਧ ਭਾਜਪਾ ਵਰਕਰਾਂ ਨੇ ਇਕ ਦਿਨ ਪਹਿਲਾਂ ਹੀ ਪੂਰੇ ਸੂਬੇ ’ਚ ਵੱਖ-ਵੱਖ ਸ਼ਹਿਰਾਂ ਦੇ ਪੁਲਸ ਮੁਖੀਅਾਂ ਦੇ ਦਫਤਰਾਂ ਦੇ ਬਾਹਰ ਵਿਖਾਵੇ ਕੀਤੇ ਸਨ।


Related News