ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਨਹੀਂ ਉਤਾਰੇਗੀ ਬੀਜੇਪੀ
Tuesday, Aug 13, 2019 - 10:26 PM (IST)
ਜੈਪੁਰ— ਰਾਜਸਥਾਨ 'ਚ ਇਕ ਸੀਟ 'ਤੇ ਹੋਣ ਜਾ ਰਹੀਆਂ ਰਾਜ ਸਭਾ ਚੋਣਾਂ 'ਚ ਬੀਜੇਪੀ ਉਮੀਦਵਾਰ ਦੀ ਸਥਿਤੀ ਸਾਫ ਹੋ ਗਈ ਹੈ। ਭਾਜਪਾ ਨੇ ਰਾਜਸਥਾਨ ਸੀਟ 'ਤੇ ਉਮੀਦਵਾਰ ਨੂੰ ਲੈ ਕੇ ਲੰਬੇ ਸਮੇਂ ਤੋਂ ਆਪਣਾ ਰੂਖ ਸਪੱਸ਼ਟ ਨਹੀਂ ਕੀਤਾ ਸੀ। ਪਾਰਟੀ 'ਚ ਸ਼ੱਕ ਬਣਿਆ ਸੀ ਕਿ ਉਮੀਦਵਾਰ ਉਤਾਰਿਆ ਜਾਵੇ ਜਾਂ ਨਹੀਂ।
ਉਥੇ ਹੀ ਹੁਣ ਚੋਣ ਮੈਦਾਨ ਸਾਫ ਹੋ ਗਿਆ ਹੈ। ਰਾਜ ਸਭਾ ਦੀ ਇਕ ਸੀਟ 'ਤੇ ਹੋਣ ਵਾਲੇ ਉਪ ਚੋਣ 'ਚ ਭਾਜਪਾ ਚੋਣ 'ਚ ਆਪਣਾ ਉਮੀਦਵਾਰ ਨਹੀਂ ਉਤਾਰੇਗੀ। ਭਾਜਪਾ ਦੀ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ ਪਾਰਟੀ ਹਾਈ ਕਮਾਂਡ ਨਾਲ ਗੱਲਾਬਤ ਕਰਨ ਤੋਂ ਬਾਅਦ ਪਾਰਟੀ ਨੇ ਮੰਗਲਵਾਰ ਦੇਰ ਸ਼ਾਮ ਇਸ ਦਾ ਐਲਾਨ ਕੀਤਾ। ਬੁੱਧਵਾਰ ਨੂੰ ਨਾਮਜ਼ਦਗੀ ਦਾ ਆਖਰੀ ਦਿਨ ਬਚਿਆ ਹੈ। ਜੇਕਰ ਕਿਸੇ ਹੋਰ ਪਾਰਟੀ ਨੇ ਨਾਮਜ਼ਦਗੀ ਨਹੀਂ ਭਰਿਆ ਤਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਰਾਜਸਭਾ ਸੰਸਦ ਮੈਂਬਰ ਚੁੱਣਿਆ ਜਾਣਾ ਤੈਅ ਹੈ।
Related News
ਪੀ-ਟੈੱਟ ਪੇਪਰ ਤੋਂ ਪਹਿਲਾਂ ਹੀ ਸਿੱਖਿਆ ਪ੍ਰਣਾਲੀ ਫੇਲ੍ਹ: ਤਰੀਕ ਬਦਲੀ, ਐਡਮਿਟ ਕਾਰਡਾਂ 'ਚ ਦੇਰੀ ਨਾਲ ਉਮੀਦਵਾਰ ਪ੍ਰੇਸ਼ਾਨ
ਲੁਧਿਆਣਾ ਰੇਲਵੇ ਸਟੇਸ਼ਨ ''ਤੇ ਦਿਖੇਗੀ ''ਬ੍ਰਿਟਿਸ਼ ਰਾਜ'' ਦੀ ਝਲਕ: 80 ਸਾਲ ਪੁਰਾਣਾ ਰੋਡ ਰੋਲਰ ਬਣੇਗਾ ਖਿੱਚ ਦਾ ਕੇਂਦਰ
