ਵਿਰੋਧੀ ਧਿਰ ਦੇ ਵਾਅਦਿਆਂ ਦੇ ਮੁਕਾਬਲੇ ਲਈ ਭਾਜਪਾ ਨੂੰ ਕਰਨੀ ਪਵੇਗੀ ਰਣਨੀਤੀ ਬਣਾਉਣ ਦੀ ਤਿਆਰੀ
Monday, May 15, 2023 - 02:06 PM (IST)

ਨਵੀਂ ਦਿੱਲੀ- ਕਾਂਗਰਸ ਦੇ ਕਰਨਾਟਕ 'ਚ ਮੁਫ਼ਤ ਬਿਜਲੀ ਅਤੇ ਔਰਤਾਂ ਲਈ 2000 ਰੁਪਏ ਦੇਣ ਦੇ ਵਾਅਦੇ ਨਾਲ ਭਾਜਪਾ ਨੂੰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਰਣਨੀਤੀ ਬਣਾਉਣ ਦੀ ਲੋੜ ਪੈ ਸਕਦੀ ਹੈ। ਵਿਰੋਧੀ ਧਿਰ ਦੇ ਅਜਿਹੇ ਲੋਕ ਲੁਭਾਵਨੇ ਵਾਅਦਿਆਂ ਕਾਰਨ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਮੈਨੀਫੈਸਟੋ 'ਚ ਕਈ ਲੋਕ ਲੁਭਾਵਨੇ ਵਾਅਦੇ ਕੀਤੇ। ਪਰ ਇਹ ਉਨ੍ਹਾਂ ਨੂੰ ਸਰਵ ਵਿਆਪਕ ਅਤੇ ਸਾਰਿਆਂ ਲਈ ਮੁਫ਼ਤ ਬਣਾਉਣ ਤੋਂ ਪਰਹੇਜ਼ ਕਰਦੀ ਹੈ।
ਕਈ ਵਿਧਾਨ ਸਭਾ ਚੋਣਾਂ 'ਚ ਕਈ ਚੋਣ ਮੈਨੀਫੈਸਟੋ ਦਾ ਖ਼ਰੜਾ ਤਿਆਰ ਕਰਨ 'ਚ ਸ਼ਾਮਲ ਭਾਜਪਾ ਦੇ ਇਕ ਸੀਨੀਅਰ ਅਧਿਕਾਰੀ ਨੇ ਵੇਖਿਆ ਹੈ ਕਿ ਵੋਟਰਾਂ ਨੂੰ ਵਿਰੋਧੀ ਪਾਰਟੀਆਂ ਨੂੰ ਵੋਟ ਪਾਉਣ ਲਈ ਮੁਫ਼ਤ ਦੇ ਐਲਾਨਾਂ ਨਾਲ ਭਰਮਾਇਆ ਜਾਂਦਾ ਹੈ। ਸ਼ਾਇਦ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ 2019 ਵਿਚ ਸੀ। ਜਦੋਂ ਭਾਜਪਾ ਨੇ ਸਾਰੇ ਕਿਸਾਨਾਂ ਲਈ ਉਪਲੱਬਧ ਪ੍ਰਧਾਨ ਮੰਤਰੀ ਕਿਸਾਨ ਨਿਧੀ ਵਰਗੇ ਕੁਝ ਵਿਆਪਕ ਲਾਭ ਲੈ ਕੇ ਆਏ ਸਨ। ਇਹ ਉਦੋਂ ਆਇਆ ਜਦੋਂ ਕਾਂਗਰਸ ਨੇ ਯੂਨੀਵਰਸਲ ਬੇਸਿਕ ਇਕਨੌਮੀ ਦੀ ਮੰਗ ਕੀਤੀ।
ਸੂਬਾ ਵਿਧਾਨ ਸਭਾ ਚੋਣਾਂ ਵਿਚ ਜਿਵੇਂ ਕਿ ਉੱਤਰ ਪ੍ਰਦੇਸ਼ ਵਿਚ ਮੁਫ਼ਤ ਰਾਸ਼ਨ ਨੇ ਭਾਜਪਾ ਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਮਦਦ ਕੀਤੀ। ਜਿਸ ਦਾ ਪਾਰਟੀ ਨੇਤਾਵਾਂ ਨੇ ਦਾਅਵਾ ਕੀਤਾ ਕਿ ਇਹ ਕੋਵਿਡ-19 ਮਹਾਮਾਰੀ ਤੋਂ ਬਾਅਦ ਇਸ ਦੀ ਲੋੜ ਸੀ। ਇਸ ਸਾਲ ਦੇ ਅਖ਼ੀਰ ਵਿਚ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਸੱਤਾਧਾਰੀ ਕਾਂਗਰਸ ਨੇ ਪਹਿਲਾਂ ਹੀ ਮਹਿੰਗਾਈ ਰਾਹਤ ਕੈਂਪ ਵਰਗੇ ਕਈ ਉਪਾਅ ਸ਼ੁਰੂ ਕਰ ਦਿੱਤੇ ਹਨ।