ਭਾਜਪਾ ਦੀ ਵੈੱਬਸਾਈਟ ਹੈੱਕ
Tuesday, Mar 05, 2019 - 12:10 PM (IST)

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵੈੱਬਸਾਈਟ ਖੁੱਲ੍ਹਣ 'ਚ ਤਕਨੀਕੀ ਪਰੇਸ਼ਾਨੀ ਆ ਰਹੀ ਹੈ। ਭਾਜਪਾ ਦੀ ਸਾਈਟ 'ਤੇ ਕਲਿੱਕ ਕਰਨ ਤੋਂ ਬਾਅਦ ਇਕ ਐਰਰ ਦਾ ਮੈਸੇਜ ਦਿੱਸ ਰਿਹਾ ਹੈ ਅਤੇ ਸਾਈਟ ਖੁੱਲ੍ਹ ਨਹੀਂ ਰਹੀ ਹੈ। ਸੋਸ਼ਲ ਮੀਡੀਆ 'ਤੇ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਹਨ ਕਿ ਪਾਰਟੀ ਦੀ ਵੈੱਬਸਾਈਟ ਹੈੱਕ ਹੋ ਗਈ ਹੈ।
ਟਵਿੱਟਰ 'ਤੇ ਜਾਰੀ ਕੁਝ ਸਕਰੀਨਸ਼ਾਟ ਅਨੁਸਾਰ, ਭਾਜਪਾ ਦੀ ਵੈੱਬਸਾਈਟ ਨੂੰ ਹੈੱਕ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਉਹ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨਾਲ ਦਿੱਸ ਰਹੇ ਹਨ। ਉੱਥੇ ਹੀ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਵਲੋਂ ਹੁਣ ਤੱਕ ਕਿਸੇ ਤਰ੍ਹਾਂ ਦਾ ਬਿਆਨ ਇਸ ਨੂੰ ਲੈ ਕੇ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਵੈੱਬਸਾਈਟ ਦੇਸ਼ ਦੀ ਸਭ ਤੋਂ ਬਿਜ਼ੀ ਵੈੱਬਸਾਈਟਾਂ 'ਚੋਂ ਇਕ ਹੈ। ਭਾਜਪਾ ਦੀ ਅਧਿਕਾਰਤ ਵੈੱਬਸਾਈਟ 'ਤੇ ਪਾਰਟੀ ਦੇ ਇਤਿਹਾਸ, ਪਾਰਟੀ ਦੇ ਨੇਤਾਵਾਂ, ਰਾਜ ਸਰਕਾਰਾਂ, ਪਾਰਟੀ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਦੀ ਵੈੱਬਸਾਈਟ ਹੈੱਕ ਹੋ ਚੁਕੀਆਂ ਹਨ।