ਭਾਜਪਾ ਸ਼ਾਸਿਤ ਪ੍ਰਦੇਸ਼ਾਂ ਨੇ ਪੈਟਰੋਲ-ਡੀਜ਼ਲ 'ਤੇ ਘਟਾਇਆ ਵੈਟ, ਵਿਰੋਧੀ ਦਲਾਂ 'ਤੇ ਵਧਿਆ ਦਬਾਅ

Friday, Nov 05, 2021 - 10:38 PM (IST)

ਭਾਜਪਾ ਸ਼ਾਸਿਤ ਪ੍ਰਦੇਸ਼ਾਂ ਨੇ ਪੈਟਰੋਲ-ਡੀਜ਼ਲ 'ਤੇ ਘਟਾਇਆ ਵੈਟ, ਵਿਰੋਧੀ ਦਲਾਂ 'ਤੇ ਵਧਿਆ ਦਬਾਅ

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਫੈਸਲੇ ਤੋਂ ਬਾਅਦ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਸਥਾਨਕ ਵਿਕਰੀ ਟੈਕਸ ਵੈਟ 'ਚ ਵੀ 8.7 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ। ਇਨ੍ਹਾਂ ਸੂਬਿਆਂ 'ਚ ਪੈਟਰੋਲ ਦੀਆਂ ਕੀਮਤਾਂ 'ਚ 9.52 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਚ 9.52 ਰੁਪਏ ਦੀ ਵਾਧੂ ਕਟੌਤੀ ਕੀਤੀ ਗਈ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਦੇਸ਼ ਦੀ ਵੱਡੀ ਆਬਾਦੀ 'ਚ ਫੈਲੀ ਅਸੰਤੁਸ਼ਟੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਉਨ੍ਹਾਂ 'ਤੇ ਲਾਗੂ ਐਕਸਾਈਜ਼ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ ਹੈ। ਪੈਟਰੋਲ 'ਤੇ ਲਾਗੂ ਐਕਸਾਈਜ਼ ਡਿਊਟੀ 'ਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।

ਇਸ ਦੇ ਤੁਰੰਤ ਬਾਅਦ ਭਾਜਪਾ-ਸ਼ਾਸਿਤ ਰਾਜਾਂ ਨੇ ਵੀ ਸਥਾਨਕ ਵੈਟ ਦੀਆਂ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ। ਇਸ ਤੋਂ ਬਾਅਦ ਦੇਸ਼ ਦੇ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿੱਚ ਵੱਖ-ਵੱਖ ਪੱਧਰ ਦੀ ਕਟੌਤੀ ਵੇਖੀ ਗਈ ਹੈ। ਹਾਲਾਂਕਿ ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਦਿੱਲੀ ਵਰਗੇ ਗੈਰ-ਭਾਜਪਾ ਸ਼ਾਸਿਤ ਸੂਬਿਆਂ ਨੇ ਸਥਾਨਕ ਫੀਸ ਵਿੱਚ ਅਜੇ ਕਟੌਤੀ ਨਹੀਂ ਕੀਤੀ ਹੈ। ਉੱਤਰਾਖੰਡ ਵਿੱਚ ਰਾਜ ਸਰਕਾਰ ਦੇ ਪੱਧਰ 'ਤੇ ਦਿੱਤੀ ਗਈ ਡਿਊਟੀ ਸਭ ਤੋਂ ਘੱਟ ਹੈ ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਇਹ ਸਭ ਤੋਂ ਵੱਧ ਹੈ। ਪੈਟਰੋਲ 'ਤੇ ਉੱਤਰਾਖੰਡ ਨੇ ਵੈਟ ਵਿੱਚ ਪ੍ਰਤੀ ਲਿਟਰ 1.97 ਰੁਪਏ ਦੀ ਕਟੌਤੀ ਕੀਤੀ ਹੈ ਜਦੋਂ ਕਿ ਲੱਦਾਖ ਵਿੱਚ 8.97 ਰੁਪਏ ਦੀ ਕਟੌਤੀ ਹੋਈ ਹੈ। ਡੀਜ਼ਲ ਦੇ ਮਾਮਲੇ ਵਿੱਚ ਉੱਤਰਾਖੰਡ ਨੇ ਵੈਟ ਵਿੱਚ 17.5 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਹੈ ਜਦੋਂ ਕਿ ਲੱਦਾਖ ਵਿੱਚ ਇਹ 9.52 ਰੁਪਏ ਪ੍ਰਤੀ ਲਿਟਰ ਹੈ। 

ਪੈਟਰੋਲੀਅਮ ਉਤਪਾਦਾਂ 'ਤੇ ਕੇਂਦਰੀ ਐਕਸਾਈਜ਼ ਡਿਊਟੀ ਘਟਣ ਤੋਂ ਬਾਅਦ ਸਥਾਨਕ ਵੈਟ ਘੱਟ ਕਰਨ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਰਨਾਟਕ, ਪੁਡੂਚੇਰੀ, ਮਿਜੋਰਮ, ਅਰੁਣਾਚਲ ਪ੍ਰਦੇਸ਼, ਮਣੀਪੁਰ,  ਨਗਾਲੈਂਡ, ਤ੍ਰਿਪੁਰਾ, ਅਸਾਮ, ਸਿੱਕਿਮ, ਬਿਹਾਰ, ਮੱਧ ਪ੍ਰਦੇਸ਼, ਗੋਆ, ਗੁਜਰਾਤ, ਦਾਦਰਾ ਅਤੇ ਨਾਗਰ ਹਵੇਲੀ, ਦਮਨ ਅਤੇ ਦੀਵ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਲੱਦਾਖ ਸ਼ਾਮਲ ਹਨ। ਵੈਟ ਕਟੌਤੀ ਦੀ ਵਜ੍ਹਾ ਨਾਲ ਕਰਨਾਟਕ ਵਿੱਚ ਪੈਟਰੋਲ 'ਤੇ 8.62 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 9.40 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਹੋਈ ਹੈ। ਉਥੇ ਹੀ ਮੱਧ ਪ੍ਰਦੇਸ਼ ਨੇ ਪੈਟਰੋਲ 'ਤੇ 6.89 ਰੁਪਏ ਅਤੇ ਡੀਜ਼ਲ 'ਤੇ 6.96 ਰੁਪਏ ਪ੍ਰਤੀ ਲਿਟਰ ਦੀ ਰਾਹਤ ਦਿੱਤੀ ਹੈ। ਉੱਤਰ ਪ੍ਰਦੇਸ਼ ਨੇ ਪੈਟਰੋਲ 'ਤੇ ਵੈਟ ਫੀਸ ਵਿੱਚ 6.96 ਅਤੇ ਡੀਜ਼ਲ 'ਤੇ ਫੀਸ ਵਿੱਚ 2.04 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਹੈ।

ਸਥਾਨਕ ਵਿਕਰੀ ਟੈਕਸ ਵਿੱਚ ਕਮੀ ਨਹੀਂ ਕਰਨ ਵਾਲੇ ਸੂਬਿਆਂ ਵਿੱਚ ਰਾਜਸਥਾਨ, ਪੰਜਾਬ, ਛੱਤੀਸਗੜ੍ਹ,  ਮਹਾਰਾਸ਼ਟਰ, ਝਾਰਖੰਡ, ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਦਿੱਲੀ, ਓਡਿਸ਼ਾ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਸ਼ਾਮਿਲ ਹਨ। ਇਨ੍ਹਾਂ ਸਾਰੇ ਸੂਬਿਆਂ ਵਿੱਚ ਗੈਰ-ਭਾਜਪਾਈ ਦਲਾਂ ਦੀਆਂ ਸਰਕਾਰਾਂ ਹਨ। ਸਥਾਨਕ ਵੈਟ ਫੀਸ ਨਾ ਸਿਰਫ ਪੈਟਰੋਲ- ਡੀਜ਼ਲ ਦੀਆਂ ਆਧਾਰ ਕੀਮਤਾਂ ਸਗੋਂ ਕੇਂਦਰੀ ਉਤਪਾਦ ਫੀਸ 'ਤੇ ਵੀ ਨਿਰਭਰ ਕਰਦਾ ਹੈ। ਇਸ ਵਜ੍ਹਾ ਨਾਲ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘੱਟ ਕਰਨ ਦੇ ਫੈਸਲੇ ਦਾ ਵੱਖ-ਵੱਖ ਸੂਬਿਆਂ ਵਿੱਚ ਪ੍ਰਭਾਵੀ ਅਸਰ ਵੱਖ-ਵੱਖ ਰਿਹਾ। ਜਿਨ੍ਹਾਂ ਸੂਬਿਆਂ ਵਿੱਚ ਪੈਟਰੋਲ-ਡੀਜ਼ਲ 'ਤੇ ਜ਼ਿਆਦਾ ਵੈਟ ਵਸੂਲਿਆ ਜਾਂਦਾ ਸੀ, ਉੱਥੇ ਇਹ ਅਸਰ ਕਿਤੇ ਜ਼ਿਆਦਾ ਰਿਹਾ। ਦਿੱਲੀ ਵਿੱਚ ਪੈਟਰੋਲ 'ਤੇ ਐਕਸਾਈਜ਼ ਡਿਊਟੀ 6.07 ਰੁਪਏ ਅਤੇ ਡੀਜ਼ਲ 'ਤੇ 11.75 ਰੁਪਏ ਪ੍ਰਤੀ ਲਿਟਰ ਘੱਟ ਹੋ ਗਿਆ।
 


author

Inder Prajapati

Content Editor

Related News