ਦਿੱਲੀ ਚੋਣਾਂ ਲਈ ਭਾਜਪਾ ਦੀ ਤੀਜੀ ਸੂਚੀ ਜਾਰੀ, ਲਿਸਟ ''ਚ ਸਿਰਫ ਇਕ ਹੀ ਨਾਂ
Monday, Jan 13, 2025 - 03:23 AM (IST)
ਨੈਸ਼ਨਲ ਡੈਸਕ - ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ ਇੱਕ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਮੋਹਨ ਸਿੰਘ ਬਿਸ਼ਟ ਨੂੰ ਮੁਸਤਫਾਬਾਦ ਤੋਂ ਉਮੀਦਵਾਰ ਬਣਾਇਆ ਹੈ। ਮੋਹਨ ਸਿੰਘ ਬਿਸ਼ਟ ਕਰਾਵਲ ਨਗਰ ਦੇ ਵਿਧਾਇਕ ਹਨ, ਜਿਸ ਸੀਟ 'ਤੇ ਇਸ ਵਾਰ ਭਾਜਪਾ ਨੇ ਆਮ ਆਦਮੀ ਪਾਰਟੀ ਤੋਂ ਭਾਜਪਾ 'ਚ ਸ਼ਾਮਲ ਹੋਏ ਕਪਿਲ ਮਿਸ਼ਰਾ ਨੂੰ ਟਿਕਟ ਦਿੱਤੀ ਸੀ। ਇਸ ਤੋਂ ਮੋਹਨ ਸਿੰਘ ਬਿਸ਼ਟ ਥੋੜੇ ਨਾਰਾਜ਼ ਸਨ ਅਤੇ ਹੁਣ ਭਾਜਪਾ ਨੇ ਉਨ੍ਹਾਂ ਨੂੰ ਮੁਸਤਫਾਬਾਦ ਸੀਟ ਤੋਂ ਟਿਕਟ ਦੇ ਦਿੱਤੀ ਹੈ।
ਮੋਹਨ ਸਿੰਘ ਬਿਸ਼ਟ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਾਵਲ ਨਗਰ ਸੀਟ ਤੋਂ ਕਪਿਲ ਮਿਸ਼ਰਾ ਨੂੰ ਟਿਕਟ ਦੇਣਾ ਗਲਤ ਫੈਸਲਾ ਹੈ। ਮੈਂ ਇਸ ਸੀਟ ਤੋਂ ਨਾਮਜ਼ਦਗੀ ਦਾਖਲ ਕਰਾਂਗਾ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਜੋ ਵੀ ਫੈਸਲਾ ਲਵੇਗੀ, ਉਹ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਇਸ ਤੋਂ ਕੁਝ ਦੇਰ ਬਾਅਦ ਹੀ ਪਾਰਟੀ ਨੇ ਸਿਰਫ਼ ਇੱਕ ਨਾਮ ਦੀ ਤੀਜੀ ਸੂਚੀ ਜਾਰੀ ਕਰਕੇ ਮੁਸਤਫਾਬਾਦ ਸੀਟ ਤੋਂ ਮੋਹਨ ਸਿੰਘ ਬਿਸ਼ਟ ਨੂੰ ਟਿਕਟ ਦੇ ਦਿੱਤੀ।
ਬਿਸ਼ਟ ਨੇ ਕਿਹਾ- ਹੁਣ ਮੈਂ ਜਿੱਤ ਕੇ ਦਿਖਾਵਾਂਗਾ
ਮੋਹਨ ਸਿੰਘ ਬਿਸ਼ਟ ਨੇ ਕਿਹਾ ਕਿ ਹਾਈਕਮਾਂਡ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਦੀ ਸੀਟ ਬਦਲ ਲਈ ਹੈ। ਬਿਸ਼ਟ ਨੇ ਕਿਹਾ, ''ਪਾਰਟੀ ਨੇ ਮੇਰੇ 'ਚ ਕੁਝ ਕਾਬਲੀਅਤ ਦੇਖੀ ਹੋਵੇਗੀ, ਤਾਂ ਹੀ ਉਸ ਨੇ ਮੈਨੂੰ ਟਿਕਟ ਦਿੱਤੀ ਹੋਵੇਗੀ। ਭਾਜਪਾ ਮੁਸਤਫਾਬਾਦ ਸੀਟ ਤੋਂ ਉਲਟ ਹਾਲਾਤ ਅਤੇ ਜਾਤੀ ਸਮੀਕਰਨ ਠੀਕ ਨਾ ਹੋਣ ਕਾਰਨ ਹਾਰ ਰਹੀ ਸੀ। ਹੁਣ ਇਸ ਲਈ ਮੇਰੀ ਪਾਰਟੀ ਨੇ ਭਰੋਸਾ ਜਤਾਇਆ ਹੈ, ਮੈਂ ਇਹ ਸੀਟ ਜਿੱਤ ਕੇ ਦਿਖਾਵਾਂਗਾ।"