ਹਰਿਆਣਾ-UP ਲਈ ਭਾਜਪਾ ਨੇ 24 ਉਮੀਦਵਾਰਾਂ ਦੀ ਇਕ ਹੋਰ ਲਿਸਟ ਕੀਤੀ ਜਾਰੀ

Saturday, Apr 06, 2019 - 05:29 PM (IST)

ਹਰਿਆਣਾ-UP ਲਈ ਭਾਜਪਾ ਨੇ 24 ਉਮੀਦਵਾਰਾਂ ਦੀ ਇਕ ਹੋਰ ਲਿਸਟ ਕੀਤੀ ਜਾਰੀ

ਨਵੀਂ ਦਿੱਲੀ/ਚੰਡੀਗੜ੍ਹ—ਭਾਜਪਾ ਨੇ ਲੋਕ ਸਭਾ ਚੋਣਾਂ ਲਈ ਅੱਜ ਭਾਵ ਸ਼ਨੀਵਾਰ ਨੂੰ 24 ਉਮੀਦਵਾਰਾਂ ਦੀ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਹੈ, ਜਿਸ 'ਚ ਹਰਿਆਣਾ ਤੋਂ 8 ਉਮੀਦਵਾਰ ਸ਼ਾਮਲ ਹਨ। ਇਸ ਲਿਸਟ 'ਚ ਸ਼ਾਮਲ 24 ਉਮੀਦਵਾਰਾਂ ਲੋਕ ਸਭਾ ਅਤੇ 2 ਉਮੀਦਵਾਰਾਂ ਦੇ ਨਾਂ ਵਿਧਾਨ ਸਭਾ ਲਈ ਵੀ ਐਲਾਨ ਕੀਤੇ ਗਏ ਹਨ।ਇਸ ਦੇ ਨਾਲ ਹੀ ਹੁਣ ਤੱਕ ਭਾਜਪਾ ਦੇ 407 ਉਮੀਦਵਾਰਾਂ ਦੇ ਨਾਵਾਂ ਬਾਰੇ ਐਲਾਨ ਹੋ ਚੁੱਕਿਆਂ ਹੈ। ਓਡੀਸ਼ਾ ਵਿਧਾਨ ਸਭਾ ਲਈ 2 ਉਮੀਦਵਾਰਾਂ, ਛਿੰਦਵਾੜਾ ਅਤੇ ਨਿਗਾਸਨ ਉਪ ਚੋਣਾਂ ਲਈ 2 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ।

ਹਰਿਆਣਾ 'ਚ ਭਾਜਪਾ ਨੇ ਅੰਬਾਲਾ ਸੀਟ ਤੋਂ ਰਤਨ ਲਾਲ ਕਟਾਰੀਆ, ਕਰੂਕਸ਼ੇਤਰ ਤੋਂ ਨਾਇਬ ਸਿੰਘ ਸੈਣੀ, ਸਿਰਸਾ ਤੋਂ ਸੁਨੀਤਾ ਦੁੱਗਲ, ਕਰਨਾਲ ਤੋਂ ਸੰਜੈ ਭਾਟੀਆ, ਸੋਨੀਪਤ ਤੋਂ ਰਮੇਸ਼ ਚੰਦਰ ਕੌਸ਼ਿਕ, ਭਿਵਾਨੀ ਮਹੇਂਦਰ ਗੜ੍ਹ ਤੋਂ ਧਰਮਵੀਰ ਸਿੰਘ, ਗੁਰੂਗ੍ਰਾਮ ਤੋਂ ਰਾਵ ਇੰਦਰਜੀਤ ਸਿੰਘ, ਫਰੀਦਾਬਾਦ ਤੋਂ ਕ੍ਰਿਸ਼ਣਪਾਲ ਗੁਰਜਰ ਨੂੰ ਟਿਕਟ ਮਿਲੀ ਹੈ। 

ਇਸ ਦੇ ਨਾਲ ਹੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ 4-4, ਮੱਧ ਪ੍ਰਦੇਸ਼ ਅਤੇ ਝਾਰਖੰਡ ਤੋਂ 3-3, ਓਡੀਸ਼ਾਂ ਅਤੇ ਪੱਛਮੀ ਬੰਗਾਲ ਤੋਂ 1-1 ਉਮੀਦਵਾਰ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਵਿਚ ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਨਾਥਨ ਸ਼ਾਹ, ਗਵਾਲੀਅਰ ਤੋਂ ਵਿਜੈ ਸੇਵਾਲਕਾਰ, ਦੇਵਾਸ ਤੋਂ ਮਹਿੰਦਰ ਸੋਲੰਕੀ ਨੂੰ ਟਿਕਟ ਮਿਲੀ। ਉੱਤਰ ਪ੍ਰਦੇਸ਼ 'ਚ ਝਾਂਸੀ ਤੋਂ ਅਨੁਰਾਗ ਸ਼ਰਮਾ, ਬਾਂਦਾ ਤੋਂ ਆਰ. ਕੇ. ਪਟੇਲ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ। ਰਾਜਸਥਾਨ ਤੋਂ ਰਾਜਸਮੰਦ ਤੋਂ ਦੀਆ ਕੁਮਾਰੀ ਨੂੰ ਟਿਕਟ ਦਿੱਤੀ ਗਈ ਹੈ। 

PunjabKesari

ਦੱਸਿਆ ਜਾਂਦਾ ਹੈ ਕਿ ਲੋਕ ਸਭਾ ਲਈ ਸੱਤ ਪੜਾਆ 'ਚ 11 ਅਪ੍ਰੈਲ ਤੋਂ ਚੋਣਾਂ ਸ਼ੁਰੂ ਹੋ ਰਹੀਆਂ ਹਨ ਅਤੇ ਇਹ 19 ਮਈ ਤੱਕ ਚੱਲਣਗੀਆਂ। ਚੋਣਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।


author

Iqbalkaur

Content Editor

Related News