ਭਾਜਪਾ ਪ੍ਰਧਾਨ JP ਨੱਢਾ ਦਾ ਟਵਿੱਟਰ ਅਕਾਊਂਟ ਹੈਕ, ਯੂਕਰੇਨ ਸੰਕਟ ’ਤੇ ਕੀਤੇ ਗਏ ਟਵੀਟ

02/27/2022 12:35:20 PM

ਨਵੀਂ ਦਿੱਲੀ (ਭਾਸ਼ਾ)– ਭਾਜਪਾ ਪਾਰਟੀ ਦੇ ਪ੍ਰਧਾਨ ਜੇ. ਪੀ. ਨੱਢਾ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਐਤਵਾਰ ਸਵੇਰੇ ਟਵਿੱਟਰ ਤੋਂ ਯੂਕਰੇਨ ਸੰਕਟ ਅਤੇ ਕ੍ਰਿਪਟੋ ਕਰੰਸੀ ਦੇ ਮੁੱਦੇ ’ਤੇ ਕਈ ਟਵੀਟ ਕੀਤੇ ਗਏ। ਇਲੈਕਟ੍ਰਾਨਿਕ ਅਤੇ ਤਕਨਾਲੋਜੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਕੰਪਿਊਟਰ ਆਫ਼ਤ ਪ੍ਰਤੀਕਿਰਿਆ ਦਲ ( ਸੀ. ਈ. ਆਰ. ਟੀ.) ਨੂੰ ਇਸ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਭਾਜਪਾ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਨੱਢਾ ਦਾ ਟਵਿੱਟਰ ਅਕਾਊਂਟ ਕੁਝ ਸਮੇਂ ਲਈ ਹੈਕ ਹੋਇਆ ਸੀ। ਹੁਣ ਇਹ ਕੰਟਰੋਲ ’ਚ ਹੈ। ਅਸੀਂ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਟਵਿੱਟਰ ਨਾਲ ਗੱਲਬਾਤ ਕਰ ਰਹੇ ਹਾਂ। 

ਦਰਅਸਲ ਨੱਢਾ ਦੇ ਅਕਾਊਂਟ ਤੋਂ ਇਕ ਟਵੀਟ ’ਚ ਯੂਕਰੇਨ ਦੀ ਮਦਦ ਲਈ ਦਾਨ ਕਰਨ ਦੀ ਅਪੀਲ ਕੀਤੀ ਗਈ ਸੀ, ਤਾਂ ਉੱਥੇ ਹੀ ਦੂਜੇ ਟਵੀਟ ’ਚ ਰੂਸ ਦੀ ਮਦਦ ਦੀ ਬੇਨਤੀ ਕੀਤੀ ਗਈ ਸੀ। ਟਵੀਟ ’ਚ  ਕਿਹਾ ਗਿਆ, ‘‘ਹੁਣ ਕ੍ਰਿਪਟੋ ਕਰੰਸੀ ’ਚ ਦਾਨ ਸਵੀਕਾਰ ਕੀਤਾ ਜਾ ਰਿਹਾ ਹੈ।’’ 

ਦੱਸ ਦੇਈਏ ਕਿ ਕਿਸੇ ਨੇਤਾ ਦੇ ਟਵਿੱਟਰ ਅਕਾਊਂਟ ਦੇ ਹੈਕ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿਟੱਰ ਅਕਾਊਂਟ ਵੀ ਹੈਕ ਕਰ ਲਿਆ ਗਿਆ ਸੀ। ਉਸ ਤੋਂ ਬਿਟਕੁਆਇਨ ਦੇ ਸਬੰਧ ’ਚ ਟਵੀਟ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ ਕੁਝ ਸਰਕਾਰੀ ਵਿਭਾਗਾਂ ਦੇ ਟਵਿੱਟਰ ਹੈਂਡਲ ਨੂੰ ਵੀ ਹੈਕ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।


Tanu

Content Editor

Related News