ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਨੂੰ ਕੋਰੋਨਾ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਹੋਏ ਕੁਆਰੰਟੀਨ

7/14/2020 5:28:54 PM

ਬਾਂਦੀਪੋਰਾ- ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵਿੱਟਰ 'ਤੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਕੱਟੜਾ ਦੇ ਨਾਰਾਇਣਾ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਰਵਿੰਦਰ ਰੈਨਾ ਨਾਲ ਤਾਇਨਾਤ ਰਹੇ ਸੁਰੱਖਿਆ ਜਵਾਨਾਂ ਦੀ ਟੈਸਟ ਹੋਵੇਗਾ।

PunjabKesariਹਾਲ ਹੀ 'ਚ ਰਵਿੰਦਰ ਰੈਨਾ ਕਸ਼ਮੀਰ ਦੇ ਬਾਂਦੀਪੋਰ ਜ਼ਿਲ੍ਹੇ 'ਚ ਭਾਜਪਾ ਨੇਤਾ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਅਤੇ ਭਰਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਘਰ ਗਏ ਸਨ। ਪਹਿਲੇ ਦਿਨ ਉਹ ਇਕੱਲੇ ਹੀ ਗਏ ਸਨ। ਉਸ ਦੇ 2 ਦਿਨਾਂ ਬਾਅਦ ਪੀ.ਐੱਮ.ਓ. ਰਾਜ ਮੰਤਰੀ ਜਿਤੇਂਦਰ ਸਿੰਘ, ਅਵਿਨਾਸ਼ ਰਾਏ ਖੰਨਾ ਸਮੇਤ ਕਈ ਵੱਡੇ ਨੇਤਾਵਾਂ ਨਾਲ ਕਤਲ 'ਤੇ ਦੁੱਖ ਜਤਾਉਣ ਲਈ ਗਏ ਸਨ। ਇਸ ਦੌਰਾਨ ਭਾਜਪਾ ਪ੍ਰਦੇਸ਼ ਪ੍ਰਧਨ 5 ਦਿਨਾਂ ਤੱਕ ਬਾਂਦੀਪੋਰਾ 'ਚ ਹੀ ਰਹੇ। ਜੰਮੂ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਲਕਾ ਬੁਖਾਰ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ। ਮੰਗਲਵਾਰ ਸਵੇਰੇ ਰਿਪੋਰਟ ਆਈ ਹੈ, ਜਿਸ 'ਚ ਉਹ ਪਾਜ਼ੇਟਿਵ ਪਾਏ ਗਏ।

ਉੱਥੇ ਹੀ ਬਾਂਦੀਪੋਰਾ 'ਚ ਰਵਿੰਦਰ ਰੈਨਾ ਨਾਲ ਰਹੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਵੀ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ,''ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਮਿਲੀ ਹੈ। ਮੈਂ ਅੱਜ ਸ਼ਾਮ 4 ਵਜੇ ਤੋਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। 12 ਜੁਲਾਈ ਨੂੰ ਸ਼੍ਰੀਨਗਰ ਤੋਂ ਬਾਂਦੀਪੋਰਾ ਦੇ ਰਸਤੇ ਉਹ ਸਾਡੇ ਨਾਲ ਸਨ।''


DIsha

Content Editor DIsha