ਭਾਜਪਾ ਪ੍ਰਧਾਨ ਨਬੀਨ ਨੇ ‘ਦਿਮਾਗੀ ਨਕਸਲੀਆਂ’ ਨੂੰ ਦਿੱਤੀ ਚਿਤਾਵਨੀ, ਕਿਹਾ-ਸਰਕਾਰ ਉਨ੍ਹਾਂ ਨੂੰ ਸਬਕ ਸਿਖਾਏਗੀ
Monday, Nov 16, 2026 - 10:26 AM (IST)
ਰਾਏਗੜ੍ਹ (ਏਜੰਸੀ) - ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ‘ਦਿਮਾਗੀ ਨਕਸਲੀਆਂ’ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਰਕਾਰ ਉਨ੍ਹਾਂ ਨੂੰ ਸਬਕ ਸਿਖਾਏਗੀ। ਉਨ੍ਹਾਂ ਲੋਕਾਂ ਨੂੰ ‘ਦਿਮਾਗੀ ਨਕਸਲੀਆਂ’ ਵਿਰੁੱਧ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ’ਚੋਂ ਕੁਝ ਅਜੇ ਵੀ ਵੱਖ-ਵੱਖ ਸੰਗਠਨਾਂ ’ਚ ਲੀਡਰਸ਼ਿਪ ਦੇ ਅਹੁਦੇ ’ਤੇ ਹਨ। ਐਤਵਾਰ ਛੱਤੀਸਗੜ੍ਹ ’ਚ ਰਾਏਗੜ੍ਹ ਜ਼ਿਲ੍ਹੇ ਦੇ ਧਰਮਜੈਗੜ੍ਹ ਕਸਬੇ ’ਚ ‘ਕਬਾਇਲੀ ਗੌਰਵ ਦਿਵਸ’ ਪ੍ਰੋਗਰਾਮ ਨੂੰ ਡਿਜੀਟਲ ਢੰਗ ਨਾਲ ਸੰਬੋਧਨ ਕਰਦਿਆਂ ਨਬੀਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਉਨ੍ਹਾਂ ਨੂੰ ਆਪਣੀਆਂ ਕਾਰਵਾਈਆਂ ਤੇ ਭਲਾਈ ਯੋਜਨਾਵਾਂ ਰਾਹੀਂ ਸਬਕ ਸਿਖਾਏਗੀ।
ਇਹ ਵੀ ਪੜ੍ਹੋ: ਮੁਫ਼ਤ 'ਚ ਕਰੋ ਤਾਜ ਮਹੱਲ ਦਾ ਦੀਦਾਰ! ਇਸ ਦਿਨ ਨਹੀਂ ਲੱਗੇਗੀ ਕੋਈ ਐਂਟਰੀ ਟਿਕਟ, ਜਾਣੋ ਵਜ੍ਹਾ
ਇਹ ਪ੍ਰੋਗਰਾਮ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ। ਨਬੀਨ ਨੇ ਉਕਤ ਪ੍ਰੋਗਰਾਮ ’ਚ ਖੁਦ ਸ਼ਾਮਲ ਹੋਣਾ ਸੀ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਜਹਾਜ਼ ਉਤਰ ਨਹੀਂ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚੋਂ ਨਕਸਲਵਾਦ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਹੈ। ਕੇਂਦਰ ਤੇ ਵੱਖ-ਵੱਖ ਸੂਬਾਈ ਸਰਕਾਰਾਂ ਇਸ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਛੱਤੀਸਗੜ੍ਹ ਨੂੰ ਨਕਸਲਵਾਦ ਤੋਂ ਮੁਕਤ ਬਣਾਉਣ ਲਈ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਤੇ ਮਾਓਵਾਦੀਆਂ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਗੁਆਉਣ ਵਾਲੇ ਸੁਰੱਖਿਆ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਉਨ੍ਹਾਂ ਕਿਹਾ ਕਿ ਬਸਤਰ ਦੇ ਉਨ੍ਹਾਂ ਇਲਾਕਿਆਂ ’ਚ ਜਿੱਥੇ ਕਦੇ ਲੋਕਾਂ ਨੂੰ ਬੰਦੂਕਾਂ ਚਲਾਉਣੀਆਂ ਸਿਖਾਈਆਂ ਜਾਂਦੀਆਂ ਸਨ, ਉੱਥੇ ਹੁਣ ਖੇਡਾਂ ਦੇ ਮੈਦਾਨ ਬਣਾਏ ਗਏ ਹਨ। ਬੱਚਿਆਂ ਨੂੰ ਉੱਥੇ ਖੇਡਾਂ ਖੇਡਣ ਅਤੇ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨਬੀਨ ਨੇ ਕਿਹਾ ਕਿ ਜੰਗਲਾਂ ’ਚੋਂ ਹਥਿਆਰਬੰਦ ਨਕਸਲੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈ ਪਰ ਕੁਝ ‘ਦਿਮਾਗੀ ਨਕਸਲੀ’ ਅਜੇ ਵੀ ਸਰਗਰਮ ਹਨ ਅਤੇ ਵੱਖ-ਵੱਖ ਸੰਗਠਨਾਂ ’ਚ ਲੀਡਰਸ਼ਿਪ ਦੇ ਅਹੁਦੇ ’ਤੇ ਹਨ। ਉਨ੍ਹਾਂ ਲੋਕਾਂ ਨੂੰ 3 ਤਰ੍ਹਾਂ ਦੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ। ਇਕ ਉਹ ਜੋ ਸ਼ਹਿਰਾਂ ’ਚ ਏਅਰ-ਕੰਡੀਸ਼ਨਡ ਕਮਰਿਆਂ ’ਚ ਬੈਠਦੇ ਹਨ, ਨੀਤੀਆਂ ਬਣਾਉਂਦੇ ਹਨ ਅਤੇ ਬੱਚਿਆਂ ਨੂੰ ਇਨਕਲਾਬ ਦੀ ਗੱਲ ਕਰਨ ਲਈ ਉਕਸਾਉਂਦੇ ਹਨ। ਦੂਜੇ ਉਹ ਜੋ ਸੰਵਿਧਾਨ ਦਾ ਨਾਂ ਲੈਂਦੇ ਹਨ ਪਰ ਲੋਕਾਂ ਨੂੰ ਲੋਕਰਾਜ ਦੇ ਵਿਰੁੱਧ ਭੜਕਾਉਂਦੇ ਹਨ ਅਤੇ ਤੀਜੇ ਉਹ ਜੋ ਵੱਖ-ਵੱਖ ਸੰਗਠਨਾਂ ਰਾਹੀਂ ਅਜਿਹੇ ‘ਦਿਮਾਗੀ ਨਕਸਲੀਆਂ’ ਨੂੰ ਉਤਸ਼ਾਹਿਤ ਕਰਦੇ ਹਨ।
ਇਹ ਵੀ ਪੜ੍ਹੋ: ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ! ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
