ਕੇਰਲਮ : ਸਾਬਕਾ ਐਥਲੀਟ ਪਦਮਿਨੀ ਥਾਮਸ ਨੇ ਭਾਜਪਾ ਛੱਡੀ, ਕਾਂਗਰਸ ’ਚ ਪਰਤੇਗੀ

Friday, Nov 20, 2026 - 06:24 PM (IST)

ਕੇਰਲਮ : ਸਾਬਕਾ ਐਥਲੀਟ ਪਦਮਿਨੀ ਥਾਮਸ ਨੇ ਭਾਜਪਾ ਛੱਡੀ, ਕਾਂਗਰਸ ’ਚ ਪਰਤੇਗੀ

ਤਿਰੂਵਨੰਤਪੁਰਮ,  (ਏਜੰਸੀ)- ਸਾਬਕਾ ਭਾਰਤੀ ਐਥਲੀਟ ਪਦਮਿਨੀ ਥਾਮਸ ਨੇ ਸ਼ੁੱਕਰਵਾਰ ਭਾਜਪਾ ਦੀ ਮੁਢਲੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਦੋਸ਼ ਲਾਇਆ ਕਿ ਪਾਰਟੀ ਨੇ ਉਨ੍ਹਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ। ਭਾਜਪਾ ਦੇ ਸੂਬਾਈ ਘੱਟ ਗਿਣਤੀ ਵਿੰਗ ਦੀ ਮੌਜੂਦਾ ਉਪ-ਪ੍ਰਧਾਨ ਥਾਮਸ ਨੇ ਕਿਹਾ ਕਿ ਉਨ੍ਹਾਂ ਪਾਰਟੀ ਦੇ ਸੂਬਾਈ ਪ੍ਰਧਾਨ ਰਾਜੀਵ ਚੰਦਰਸ਼ੇਖਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਨਾਲ ਹੀ ਕਾਂਗਰਸ ਪਾਰਟੀ ’ਚ ਵਾਪਸੀ ਦਾ ਐਲਾਨ ਵੀ ਕੀਤਾ ਤੇ ਪਾਰਟੀ ਨੂੰ ਆਪਣਾ ਪਰਿਵਾਰ ਦੱਸਿਅਾ।

ਕੁਝ ਦਿਨ ਪਹਿਲਾਂ ਸਥਾਨਕ ਅਦਾਰਿਆਂ ਦੀਆਂ ਚੋਣਾਂ ਹਾਰਨ ਵਾਲੀ ਥਾਮਸ ਨੇ ਕਿਹਾ ਕਿ ਉਹ ਖੇਡਾਂ ਜਾਂ ਸਿਅਾਸਤ ’ਚ ਯੋਗਦਾਨ ਪਾਉਣ ਦੀ ਉਮੀਦ ਨਾਲ ਭਾਜਪਾ ’ਚ ਸ਼ਾਮਲ ਹੋਈ ਸੀ ਪਰ ਪਾਰਟੀ ਨਾਲ ਆਪਣੇ ਦੋ ਸਾਲਾਂ ਦੇ ਸਹਿਯੋਗ ਦੌਰਾਨ ਅਜਿਹਾ ਕਰਨ ’ਚ ਅਸਮਰੱਥ ਰਹੀ।

ਉਨ੍ਹਾਂ ਪੱਤਰਕਾਰਾਂ ਨਾਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮੈਂ ਭਾਜਪਾ ’ਚ ਸ਼ਾਮਲ ਹੋਈ ਸੀ ਤਾਂ ਮੈਨੂੰ ਖੇਡਾਂ ਜਾਂ ਸਿਅਾਸਤ ’ਚ ਕੁਝ ਹਾਸਲ ਕਰਨ ਦੀ ਉਮੀਦ ਸੀ ਪਰ ਮੈਂ ਇਨ੍ਹਾਂ 2 ਸਾਲਾਂ ’ਚ ਕੁਝ ਵੀ ਕਰਨ ’ਚ ਅਸਮਰੱਥ ਰਹੀ ਹਾਂ। ਥਾਮਸ ਨੇ ਕਿਹਾ ਕਿ ਉਹ ਕਿਸੇ ਖਾਸ ਵਾਅਦੇ ਦੇ ਆਧਾਰ ’ਤੇ ਭਾਜਪਾ ’ਚ ਸ਼ਾਮਲ ਨਹੀਂ ਹੋਈ ਸੀ। ਭਾਜਪਾ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਸ਼ਾਮਲ ਹੋਣ ਤੋਂ ਬਾਅਦ ਕਈ ਭਰੋਸੇ ਦਿੱਤੇ ਗਏ ਸਨ।

ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੇ ਮੇਰੇ ਨਾਲ ਵਿਧਾਨ ਸਭਾ ਚੋਣਾਂ ’ਚ ਟਿਕਟ ਜਾਂ ਖੇਡ ਖੇਤਰ ’ਚ ਇਕ ਅਹਿਮ ਅਹੁਦੇ ਦਾ ਵਾਅਦਾ ਕੀਤਾ ਸੀ ਪਰ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਘੱਟ ਗਿਣਤੀ ਮੋਰਚਾ ਦੇ ਉਪ-ਪ੍ਰਧਾਨ ਵਜੋਂ ਆਪਣੇ ਮੌਜੂਦਾ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੂੰ ਯੋਗਦਾਨ ਪਾਉਣ ਦਾ ਕੋਈ ਮੌਕਾ ਨਹੀਂ ਮਿਲਿਆ।


author

Shubam Kumar

Content Editor

Related News