ਹੁਣ ਸ਼ਰਾਬ ਪੀ ਕੇ ਬੱਸ ਨਹੀਂ ਚਲਾ ਸਕੇਗਾ ਡਰਾਈਵਰ, ਈ-ਵਾਲਵੋ ਬੱਸਾਂ ’ਚ ਲੱਗੇ ਜਹਾਜ਼ ਵਰਗੇ ਬਲੈਕ ਬਾਕਸ

Saturday, Nov 21, 2026 - 05:08 AM (IST)

ਹੁਣ ਸ਼ਰਾਬ ਪੀ ਕੇ ਬੱਸ ਨਹੀਂ ਚਲਾ ਸਕੇਗਾ ਡਰਾਈਵਰ, ਈ-ਵਾਲਵੋ ਬੱਸਾਂ ’ਚ ਲੱਗੇ ਜਹਾਜ਼ ਵਰਗੇ ਬਲੈਕ ਬਾਕਸ

ਪ੍ਰਯਾਗਰਾਜ - ਉੱਤਰ ਪ੍ਰਦੇਸ਼ ’ਚ ਸੜਕ ਹਾਦਸਿਆਂ ਦੀ ਜਾਂਚ ਕਰਨ ਤੇ ਮੁਸਾਫਰਾਂ ਦੀ ਸੁਰੱਖਿਆ ਲਈ ਆਧੁਨਿਕ ਤਕਨਾਲੋਜੀ ਨਾਲ ਲੈਸ ਈ-ਵਾਲਵੋ ਬੱਸਾਂ ਵਿਕਸਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਹਵਾਈ ਜਹਾਜ਼ ਵਰਗਾ ਬਲੈਕ ਬਾਕਸ ਰਿਕਾਰਡਿੰਗ ਸਿਸਟਮ ਲਾਇਆ ਗਿਆ ਹੈ।

ਬੱਸ ਦੇ ਅਗਲੇ ਹਿੱਸੇ ’ਤੇ ਲਾਇਆ ਗਿਆ ਇਕ ਵਿਸ਼ੇਸ਼ ਕੈਮਰਾ ਸੜਕੀ ਆਵਾਜਾਈ ਨੂੰ ਰਿਕਾਰਡ ਕਰੇਗਾ। ਇਸ ਦੀ ਰਿਕਾਰਡਿੰਗ ਕੰਟਰੋਲ ਰੂਮ ’ਚ ਸਟੋਰ ਹੁੰਦੀ ਰਹੇਗੀ। ਇਸ ਨਾਲ ਹਾਦਸੇ ਦੇ ਕਾਰਨ ਦਾ ਪਤਾ ਲਾਉਣਾ ਸੌਖਾ ਹੋ ਜਾਵੇਗਾ।

ਉਕਤ ਬੱਸਾਂ ਦੀ ਇਕ ਵਿਲੱਖਣ ਖੂਬੀ ਇਹ ਹੈ ਕਿ ਬੱਸ ਸਟਾਰਟ ਕਰਨ ਤੋਂ ਪਹਿਲਾਂ ਡਰਾਈਵਰ ਨੂੰ ਬ੍ਰੀਥ ਐਨਾਲਾਈਜ਼ਰ ਭਾਵ ਸਾਹ ਲੈਣ ਵਾਲਾ ਟੈਸਟ ਕਰਵਾਉਣਾ ਪੈਂਦਾ ਹੈ। ਜੇ ਸ਼ਰਾਬ ਦੀ ਪੁਸ਼ਟੀ ਹੁੰਦੀ ਹੈ ਤਾਂ ਆਪ੍ਰੇਟਿੰਗ ਸਿਸਟਮ ਨਕਾਰਾ ਹੋ ਜਾਵੇਗਾ ਤੇ ਬੱਸ ਸਟਾਰਟ ਨਹੀਂ ਹੋ ਸਕੇਗੀ। ਡਰਾਈਵਰ ਤੇ ਮੁਸਾਫਰਾਂ ਦੀ ਨਿਗਰਾਨੀ ਲਈ ਹਰ ਬੱਸ ’ਚ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ।

ਐਮਰਜੈਂਸੀ ਹਾਲਤ ’ਚ ਸ਼ੀਸ਼ਾ ਤੋੜਨ ਲਈ ਇਕ ਹਥੌੜਾ ਅਤੇ ਹਰੇਕ ਸੀਟ ਦੇ ਨੇੜੇ ਅੱਗ ਬੁਝਾਉਣ ਵਾਲੇ 4 ਯੰਤਰ ਰੱਖੇ ਗਏ ਹਨ। ਮੁਸਾਫਰਾਂ ਲਈ ਸਟਾਪ ਅਤੇ ਐੱਸ. ਓ. ਐੱਸ. ਬਟਨ ਵੀ ਉਪਲਬਧ ਹੋਣਗੇ। ਖੇਤਰੀ ਮੈਨੇਜਰ ਰਵਿੰਦਰ ਸਿੰਘ ਅਨੁਸਾਰ ਇਹ ਬੱਸਾਂ ਅਜੇ ਪ੍ਰਯਾਗਰਾਜ ਨੂੰ ਅਲਾਟ ਕੀਤੀਆਂ ਗਈਆਂ ਹਨ। ਦੂਜੇ ਪੜਾਅ ’ਚ ਉਨ੍ਹਾਂ ਨੂੰ ਕਾਨਪੁਰ ਲਈ ਅਲਾਟ ਕੀਤਾ ਜਾਵੇਗਾ। ਬੱਸਾਂ ਆਰ. ਟੀ. ਓ. ਨਾਲ ਰਜਿਸਟਰਡ ਹੋ ਗਈਆਂ ਹਨ ਤੇ ਜਲਦੀ ਹੀ ਕੰਮ ਸ਼ੁਰੂ ਕਰ ਦੇਣਗੀਆਂ।
 


author

Inder Prajapati

Content Editor

Related News