ਹੈਦਰਾਬਾਦ ''ਚ ਓਵੈਸੀ ਨੂੰ ਪਛਾੜ BJP ਦੂਜੇ ਨੰਬਰ ''ਤੇ ਪਹੁੰਚੀ, ਅਮਿਤ ਸ਼ਾਹ ਨੇ ਕਿਹਾ- ਧੰਨਵਾਦ

12/04/2020 11:27:24 PM

ਹੈਦਰਾਬਾਦ : ਤੇਲੰਗਾਨਾ ਵਿੱਚ ਸੱਤਾਧਾਰੀ ਟੀ.ਆਰ.ਐੱਸ. ਗ੍ਰੇਟਰ ਹੈਦਰਾਬਾਦ ਨਗਰ ਨਿਗਮ (ਜੀ.ਐੱਚ.ਐੱਮ.ਸੀ.) ਵਿੱਚ ਸੱਤਾ ਬਰਕਰਾਰ ਰੱਖ ਸਕਦੀ ਹੈ ਪਰ ਉਸ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ। ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀ.ਆਰ.ਐੱਸ. 150 ਵਿੱਚੋਂ 56 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਉਥੇ ਹੀ ਬੀਜੇਪੀ 49 ਸੀਟਾਂ 'ਤੇ ਜਿੱਤ ਸਕਦੀ ਹੈ। ਪਿਛਲੀਆਂ ਚੋਣਾਂ ਵਿੱਚ ਬੀਜੇਪੀ ਕੋਲ ਇਸ ਨਗਰ ਨਿਗਮ ਵਿੱਚ ਸਿਰਫ 4 ਸੀਟਾਂ ਸਨ। ਓਵੈਸੀ ਦੀ ਪਾਰਟੀ ਇਸ ਵਾਰ ਤੀਸਰੇ ਨੰਬਰ 'ਤੇ ਖਿਸਕ ਗਈ ਹੈ। ਉਹ ਪਿਛਲੀਆਂ ਚੋਣਾਂ ਵਿੱਚ 44 ਸੀਟਾਂ ਨਾਲ ਦੂਜੇ ਨੰਬਰ 'ਤੇ ਸੀ।
ਕੰਗਨਾ ਦੇ ਬਿਆਨਾਂ ਤੋਂ ਭੜਕੀਂ ਸਵਰਾ ਭਾਸਕਰ, 'ਇਨ੍ਹਾਂ ਦਾ ਕੰਮ ਜਹਿਰ ਫੈਲਾਉਣਾ, ਏਜੰਡਾ ਤੋਂ ਪ੍ਰੇਰਿਤ'

1 ਦਸੰਬਰ ਨੂੰ ਹੋਈਆਂ ਜੀ.ਐੱਚ.ਐੱਮ.ਸੀ. ਚੋਣਾਂ ਦੀ ਗਿਣਤੀ ਦੇ ਅਨੁਸਾਰ ਅਸਦੁਦੀਨ ਓਵੈਸੀ ਦੀ ਪਾਰਟੀ ਏ.ਆਈ.ਐੱਮ.ਆਈ.ਐੱਮ. ਆਪਣੇ ਗੜ੍ਹ ਪੁਰਾਣੇ ਹੈਦਰਾਬਾਦ ਵਿੱਚ 34 ਸੀਟਾਂ ਜਿੱਤ ਕੇ ਦਬਦਬਾ ਬਣਾਏ ਹੋਏ ਹੈ। ਉਥੇ ਹੀ ਕਾਂਗਰਸ ਸਿਰਫ ਦੋ ਸੀਟਾਂ ਜਿੱਤ ਕੇ ਚੌਥੇ ਸਥਾਨ 'ਤੇ ਹੈ। ਮੌਜੂਦਾ ਰੁਝਾਨਾਂ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਭਾਜਪਾ ਕਾਫ਼ੀ ਸੀਟਾਂ ਜਿੱਤਣ ਵੱਲ ਵੱਧ ਰਹੀ ਹੈ। ਪਾਰਟੀ 2016 ਦੀਆਂ ਚੋਣਾਂ ਦੇ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ, ਜਿਸ ਵਿੱਚ ਉਸ ਨੂੰ ਤੇਲੁਗੁ ਦੇਸ਼ਮ ਪਾਰਟੀ  (ਤੇਦੇਪਾ) ਨਾਲ ਗੱਠਜੋੜ ਕਰਕੇ ਚਾਰ ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਪਿਛਲੀਆਂ ਚੋਣਾਂ ਵਿੱਚ ਚੰਦਰਸ਼ੇਖਰ ਰਾਵ ਨੀਤ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐੱਸ.) ਨੇ 150 ਵਾਰਡਾਂ ਵਿੱਚੋਂ 90 ਵਿੱਚ ਜਿੱਤ ਹਾਸਲ ਕੀਤੀ ਸੀ।
ਇਸ ਸੂਬੇ 'ਚ ਹੁਣ ਕੋਰੋਨਾ ਜਾਂਚ ਕਰਵਾਉਣ ਲਈ ਡਾਕਟਰ ਦੇ ਸਲਾਹ ਦੀ ਜ਼ਰੂਰਤ ਨਹੀਂ

ਇਨ੍ਹਾਂ ਚੋਣਾਂ ਵਿੱਚ ਬੀਜੇਪੀ ਦੇ ਪ੍ਰਦਰਸ਼ਨ ਤੋਂ ਪਾਰਟੀ ਦੇ ਨੇਤਾ ਕਾਫ਼ੀ ਖੁਸ਼ ਹਨ। ਨਤੀਜਿਆਂ ਦੇ ਐਲਾਨ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, ਪੀ.ਐੱਮ. ਨਰਿੰਦਰ ਮੋਦੀ 'ਤੇ ਵਿਸ਼ਵਾਸ ਜਤਾਉਣ ਲਈ ਤੇਲੰਗਾਨਾ ਦੀ ਜਨਤਾ ਦਾ ਧੰਨਵਾਦ, ਭਾਜਪਾ ਨੇ ਵਿਕਾਸ ਦੀ ਰਾਜਨੀਤੀ ਦੀ ਅਗਵਾਈ ਕੀਤੀ।

ਇਨ੍ਹਾਂ ਚੋਣਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਭਾਜਪਾ ਦਾ ਮਨੋਬਲ ਹੋਰ ਵੱਧ ਗਿਆ ਹੈ। ਇਸ ਤੋਂ ਪਹਿਲਾਂ, ਪਿਛਲੇ ਮਹੀਨੇ ਦੁੱਬਕ ਵਿਧਾਨਸਭਾ ਸੀਟ 'ਤੇ ਹੋਈਆਂ ਉਪ ਚੋਣਾਂ ਵਿੱਚ ਵੀ ਪਾਰਟੀ ਨੂੰ ਜਿੱਤ ਹਾਸਲ ਹੋਈ ਸੀ। ਮੰਗਲਵਾਰ ਨੂੰ ਹੋਈਆਂ ਜੀ.ਐੱਚ.ਐੱਮ.ਸੀ. ਚੋਣਾਂ ਵਿੱਚ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਗਈ ਸੀ। ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਈ ਅਤੇ ਪਹਿਲਾਂ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਗਈ। ਭਾਜਪਾ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਵਿੱਚ ਆਪਣੇ ਵਿਰੋਧੀਆਂ ਤੋਂ ਅੱਗੇ ਚੱਲ ਰਹੀ ਸੀ। ਹਾਲਾਂਕਿ ਚੋਣਾਂ ਦੌਰਾਨ ਸਿਰਫ 46.55 ਫ਼ੀਸਦੀ ਵੋਟਿੰਗ ਹੋਈ ਸੀ। ਕੁਲ 74.67 ਲੱਖ ਵਿੱਚੋਂ ਸਿਰਫ 34.50 ਲੱਖ ਵੋਟਰਾਂ ਨੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News