ਭਾਜਪਾ ਵਿਧਾਇਕ ਫੋਸੁਮ ਖਿਮਹੁਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
Saturday, Mar 09, 2024 - 06:13 PM (IST)
ਈਟਾਨਗਰ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਫੋਸੁਮ ਖਿਮਹੁਨ ਦਾ ਸ਼ਨੀਵਾਰ ਸਵੇਰੇ ਈਟਾਨਗਰ ਦੇ ਇਕ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਪਰਿਵਾਰ ਨੇ ਦੱਸਿਆ ਕਿ 63 ਸਾਲਾ ਖਿਮਹੁਨ ਚਾਂਗਲਾਂਗ ਜ਼ਿਲ੍ਹੇ ਦੇ ਚਾਂਗਲਾਂਗ ਦੱਖਣ ਤੋਂ ਵਿਧਾਇਕ ਸਨ ਅਤੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਤੇ 2 ਬੱਚੇ ਹਨ। ਖਿਮਹੁਨ ਸਾਲ 2004 'ਚ ਪਹਿਲੀ ਵਾਰ ਬਤੌਰ ਆਜ਼ਾਦ ਵਿਧਾਇਕ ਚੁਣੇ ਗਏ ਸਨ ਅਤੇ 2009 ਦੀਆਂ ਚੋਣਾਂ 'ਚ ਉਹ ਕਾਂਗਰਸ ਦੇ ਟਿਕਟ 'ਤੇ ਵਿਧਾਇਕ ਚੁਣੇ ਗਏ।
ਉਨ੍ਹਾਂ ਨੇ 2014 ਦੀਆਂ ਵਿਧਾਨ ਸਭਾ ਚੋਣਾਂ 'ਚ ਪੀਪਲਜ਼ ਪਾਰਟੀ ਆਫ਼ ਅਰੁਣਾਚਲ (ਪੀ.ਪੀ.ਏ.) ਦੇ ਉਮੀਦਵਾਰ ਵਜੋਂ ਕਿਸਮਤ ਅਜਮਾਈ ਅਤੇ ਜੇਤੂ ਹੋਏ। 2019 ਦੀਆਂ ਵਿਧਾਨ ਸਭਾ ਚੋਣਾਂ 'ਚ ਉਹ ਭਾਜਪਾ ਤੋਂ ਮੈਦਾਨ 'ਚ ਉਤਰੇ ਅਤੇ ਜਿੱਤ ਦਰਜ ਕੀਤੀ। ਮੁੱਖ ਮੰਤਰੀ ਪੇਮਾ ਖਾਂਡੂ ਨੇ ਖਿਮਹੁਨ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਮੈਂ ਵਿਧਾਨ ਸਭਾ 'ਚ ਚਾਂਗਲਾਂਗ ਦੱਖਣ ਤੋਂ ਭਾਜਪਾ ਵਿਧਾਇਕ ਸ਼੍ਰੀ ਫੋਸੁਮ ਖਿਮਹੁਨ ਦੇ ਦਿਹਾਂਤ ਤੋਂ ਸਦਮੇ 'ਚ ਹਾਂ। ਉਨ੍ਹਾਂ ਦੇ ਪਰਿਵਾਰ, ਦੋਸਤਾਂ, ਰਿਸ਼ਤੇਦਾਰਾਂ ਅਤੇ ਸਮਰਥਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e