ਭਾਜਪਾ ਵਿਧਾਇਕ ਨੇ ਸੋਨੀਆ ਨੂੰ ਕਿਹਾ ‘ਵਿਸ਼ਕੰਨਿਆ’, ਚੀਨ-ਪਾਕਿ ਦੀ ਏਜੰਟ ਵੀ ਦੱਸਿਆ

04/29/2023 12:43:04 PM

ਬੇਂਗਲੂਰੂ, (ਭਾਸ਼ਾ)– ਕਰਨਾਟਕ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ‘ਜ਼ਹਿਰੀਲੇ ਸੱਪ’ ਨਾਲ ਕੀਤੇ ਜਾਣ ਦੇ ਜਵਾਬ ’ਚ ਸੋਨੀਆ ਗਾਂਧੀ ਨੂੰ ‘ਵਿਸ਼ਕੰਨਿਆ’ ਕਰਾਰ ਦਿੱਤਾ। ਬੀਜਾਪੁਰ ਤੋਂ ਵਿਧਾਇਕ ਯਤਨਾਲ ਨੇ ਇਕ ਚੋਣ ਸਭਾ ’ਚ ਕਿਹਾ ਕਿ ਪੂਰੀ ਦੁਨੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੀ ਹੈ। ਕਦੇ ਅਮਰੀਕਾ ਨੇ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਸੀ ਪਰ ਅੱਜ ਉਹ ਵਿਸ਼ਵ ਪੱਧਰੀ ਨੇਤਾ ਦੇ ਤੌਰ ’ਤੇ ਉਭਰੇ ਹਨ, ਜਿਨ੍ਹਾਂ ਦਾ ਸ਼ਾਨਦਾਰ ਸਵਾਗਤ ਹੁੰਦਾ ਹੈ।’ 
ਯਤਨਾਲ ਨੇ ਕਿਹਾ ਕਿ ਉਨ੍ਹਾਂ ਦੀ (ਮੋਦੀ) ਤੁਲਨਾ ਸੱਪ ਨਾਲ, ਕੋਬਰੇ ਨਾਲ ਕੀਤੀ ਜਾਂਦੀ ਹੈ ਅਤੇ ਜ਼ਹਿਰੀਲਾ ਕਿਹਾ ਜਾਂਦਾ ਹੈ। ਜਿਸ ਸੋਨੀਆ ਗਾਂਧੀ ਦੀ ਆਪਣੀ ਪਾਰਟੀ ’ਚ ਉਹ ਵਾਹਵਾਹੀ ਕਰਦੇ ਰਹਿੰਦੇ ਹਨ, ਕੀ ਉਹ ਵਿਸ਼ਕੰਨਿਆ ਹੈ? ਸੋਨੀਆ ਗਾਂਧੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ, ਚੀਨ ਅਤੇ ਪਾਕਿਸਤਾਨ ਦੇ ਏਜੰਟ ਦੇ ਰੂਪ ’ਚ ਕੰਮ ਕਰਦੀ ਹੈ।’ ਉਨ੍ਹਾਂ ਦੇ ਇਸ ਬਿਆਨ ਤੋਂ ਪਹਿਲਾਂ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਜ਼ਹਿਰੀਲੇ ਸੱਪ ਨਾਲ ਕੀਤੀ ਸੀ, ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਸਫਾਈ ਦਿੱਤੀ ਕਿ ਉਨ੍ਹਾਂ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ ਸੀ।

ਦੇਸ਼ ਦੀ ਜਨਤਾ ਨੂੰ ਮੋਦੀ ’ਤੇ ਭਰੋਸਾ : ਅਸ਼ਵਨੀ ਵੈਸ਼ਣਵ

ਭਾਜਪਾ ਨੇ ਖੜਗੇ ਦੇ ਬਿਆਨ ’ਤੇ ਸ਼ੁੱਕਰਵਾਰ ਨੂੰ ਕਿਹਾ ਕਿ ਇੰਨੀ ਬੇਹੂਦਾ ਟਿੱਪਣੀ ਦੇ ਬਾਵਜੂਦ ਦੇਸ਼ ਦੀ ਜਨਤਾ ਨੂੰ ਮੋਦੀ ’ਤੇ ਭਰੋਸਾ ਹੈ। ਭਾਜਪਾ ਦੇ ਕੇਂਦਰੀ ਦਫਤਰ ’ਚ ਜਨਤਾ ਦਲ ਯੂਨਾਈਟਿਡ ਦੇ ਬੁਲਾਰੇ ਅਜੇ ਆਲੋਕ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਕਾਂਗਰਸ ਦੀ ਘਿਨੌਣੀ ਸੰਸਕ੍ਰਿਤੀ ਅਤੇ ਉਸ ਦੀ ਨਾਂਹਪੱਖੀ ਸੋਚ ਖੜਗੇ ਜੀ ਦੇ ਸ਼ਬਦਾਂ ਤੋਂ ਸਾਫ ਤੌਰ ’ਤੇ ਸਪਸ਼ਟ ਹੁੰਦੀ ਹੈ। ਕਿਸੇ ਦੀ ਵੀ ਇਨੰਨੀ ਬੇਹੂਦਾ ਤੇ ਸ਼ਰਮਨਾਕ ਟਿੱਪਣੀ ਦੇ ਬਾਵਜੂਦ ਦੇਸ਼ ਨੂੰ ਮੋਦੀ ਜੀ ’ਤੇ ਪੂਰਾ ਭਰੋਸਾ ਹੈ। ਭਾਰਤ ਦੇ ਇਤਿਹਾਸ ’ਚ ਕਿਸੇ ਨੇਤਾ ਕੋਲ ਇੰਨੀ ਨੈਤਿਕ ਸ਼ਕਤੀ ਨਹੀਂ ਹੈ, ਜਿੰਨੀ ਮੋਦੀ ਜੀ ਕੋਲ ਹੈ।’


Rakesh

Content Editor

Related News