ਵਾਲ-ਵਾਲ ਬਚੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ, ਹੈਲੀਕਾਪਟਰ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

10/29/2020 1:00:49 PM

ਪਟਨਾ- ਭਾਜਪਾ ਸੰਸਦ ਮੈਂਬਰ ਅਤੇ ਭੋਜਪੁਰੀ ਸੁਪਰਸਟਾਰ ਮਨੋਜ ਤਿਵਾੜੀ ਦੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਮਨੋਜ ਤਿਵਾੜੀ ਬਿਹਾਰ ਵਿਧਾਨ ਸਭਾ ਚੋਣ ਲਈ ਪ੍ਰਚਾਰ 'ਚ ਜੁਟ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮਨੋਜ ਚੋਣ ਪ੍ਰਚਾਰ ਲਈ ਮੋਤੀਹਾਰੀ ਜਾ ਰਹੇ ਸਨ, ਜਿੱਥੇ ਹੈਲੀਕਾਪਟਰ ਨੂੰ ਉਡਾਣ ਦੇ ਨਾਲ ਹੀ ਤਕਨੀਕੀ ਖਰਾਬੀ ਕਾਰਨ ਪਟਨਾ 'ਚ ਲੈਂਡ ਕਰਵਾਉਣਾ ਪਿਆ। 

ਇਹ ਵੀ ਪੜ੍ਹੋ : ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ, ਕੋਈ ਨਹੀਂ ਛੱਡਿਆ ਜਾਵੇਗਾ : PM ਮੋਦੀ

ਜਾਣਕਾਰੀ ਅਨੁਸਾਰ ਭਾਜਪਾ ਸੰਸਦ ਮੈਂਬਰ ਪ੍ਰਚਾਰ ਲਈ ਜਾ ਰਹੇ ਸਨ, ਪਟਨਾ ਏਅਰਪੋਰਟ ਤੋਂ ਬੇਤੀਆ ਏਅਰਪੋਰਟ ਲਈ ਮਨੋਜ ਦੇ ਹੈਲੀਕਾਪਟਰ ਨੇ ਉਡਾਣ ਭਰੀ ਪਰ ਉਡਾਣ ਭਰਦੇ ਹੀ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। 40 ਮਿੰਟ ਤੱਕ ਬਿਨਾਂ ਸੰਪਰਕ 'ਚ ਰਹਿਣ ਤੋਂ ਬਾਅਦ ਮਨੋਜ ਤਿਵਾੜੀ ਦਾ ਹੈਲੀਕਾਪਟਰ ਮੁੜ ਪਟਨਾ ਏਅਰਪੋਰਟ ਪਹੁੰਚਿਆ, ਜਿੱਥੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ ਦੇ ਰੇਡੀਓ 'ਚ ਟੈਕਨੀਕਲ ਪਰੇਸ਼ਾਨੀ ਆ ਗਈ ਸੀ। 

ਇਹ ਵੀ ਪੜ੍ਹੋ : ਅੱਤਵਾਦੀ ਗਤੀਵਿਧੀਆਂ ਰੋਕਣ ਲਈ NIA ਨੇ ਫਿਰ ਕੀਤੀ ਕਾਰਵਾਈ, ਕਸ਼ਮੀਰ ਅਤੇ ਦਿੱਲੀ 'ਚ ਕਈ ਥਾਂਵਾਂ 'ਤੇ ਮਾਰਿਆ ਛਾਪਾ

ਦਰਅਸਲ ਮਨੋਜ ਤਿਵਾੜੀ ਦੀਆਂ ਅੱਜ ਯਾਨੀ ਵੀਰਵਾਰ ਨੂੰ ਬਿਹਾਰ ਚੋਣ ਲਈ ਚਾਰ ਰੈਲੀਆਂ ਆਯੋਜਿਤ ਹਨ। ਚਾਰੇ ਰੈਲੀਆਂ 'ਚ ਤਿਵਾੜੀ ਭਾਜਪਾ ਪ੍ਰਧਾਨ ਸੰਜੇ ਜਾਇਸਵਾਲ ਨਾਲ ਸਭਾ ਨੂੰ ਸੰਬੋਧਨ ਕਰਨ ਵਾਲੇ ਹਨ। ਜਿਸ 'ਚ ਪਹਿਲੀ ਰੈਲੀ ਮੋਤੀਹਾਰੀ 'ਚ ਆਯੋਜਿਤ ਹੈ। ਦੱਸਣਯੋਗ ਹੈ ਕਿ ਭਾਜਪਾ ਦੇ ਸਟਾਰ ਪ੍ਰਚਾਰਕਾਂ 'ਚੋਂ ਇਕ ਮਨੋਜ ਤਿਵਾੜੀ ਹਨ, ਉਹ ਹਰ ਰੋਜ਼ ਜਨ ਸਭਾ ਅਤੇ ਜਨ ਸੰਪਰਕ ਕਰ ਕੇ ਲੋਕਾਂ ਤੋਂ ਐੱਨ.ਡੀ.ਏ. ਉਮੀਦਵਾਰਾਂ ਦੇ ਪੱਖ 'ਚ ਵੋਟ ਕਰਨ ਦੀ ਅਪੀਲ ਕਰ ਰਹੇ ਹਨ। 

ਇਹ ਵੀ ਪੜ੍ਹੋ : ਲੋਕਾਂ 'ਤੇ ਕੋਰੋਨਾ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ, ਗੰਭੀਰ ਸ਼੍ਰੇਣੀ 'ਚ ਪਹੁੰਚੀ ਦਿੱਲੀ ਦੀ ਹਵਾ


DIsha

Content Editor

Related News