ਬਿਹਾਰ ਚੋਣ : ਭਾਜਪਾ ਦੇ ਮੈਨੀਫੈਸਟੋ ''ਚ 11 ਸੰਕਲਪ, ਕੋਰੋਨਾ ਵੈਕਸੀਨ ਦੇ ਮੁਫ਼ਤ ਟੀਕਾਕਰਣ ਦਾ ਵਾਅਦਾ

Thursday, Oct 22, 2020 - 11:25 AM (IST)

ਬਿਹਾਰ ਚੋਣ : ਭਾਜਪਾ ਦੇ ਮੈਨੀਫੈਸਟੋ ''ਚ 11 ਸੰਕਲਪ, ਕੋਰੋਨਾ ਵੈਕਸੀਨ ਦੇ ਮੁਫ਼ਤ ਟੀਕਾਕਰਣ ਦਾ ਵਾਅਦਾ

ਪਟਨਾ- ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ 'ਚ ਪਟਨਾ 'ਚ ਇਹ ਸੰਕਲਪ ਪੱਤਰ ਜਾਰੀ ਕੀਤਾ ਗਿਆ। ਇਸ ਦੌਰਾਨ ਭਾਜਪਾ ਨੇ 11 ਵੱਡੇ ਸੰਕਲਪ ਕੀਤੇ ਹਨ ਅਤੇ ਸੱਤਾ 'ਚ ਆਉਣ 'ਤੇ ਕਈ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਭਾਜਪਾ ਵਲੋਂ ਨਵੇਂ ਨਾਅਰੇ ਵੀ ਦਿੱਤੇ ਗਏ ਹਨ, ਜਿਸ 'ਚ 'ਭਾਜਪਾ ਹੈ ਤਾਂ ਭਰੋਸਾ ਹੈ' ਅਤੇ '5 ਸੂਤਰ, ਇਕ ਲਕਸ਼ਯ, 11 ਸੰਕਲਪ' ਵੀ ਸ਼ਾਮਲ ਹਨ। ਨਿਰਮਲਾ, ਭੂਪੇਂਦਰ ਯਾਦਵ ਸਮੇਤ ਹੋਰ ਨੇਤਾਵਾਂ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸੀਤਾਰਮਨ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਵੈਕਸੀਨ ਨਹੀਂ ਆਉਂਦੀ ਹੈ, ਉਦੋਂ ਤੱਕ ਮਾਸਕ ਹੀ ਵੈਕਸੀਨ ਹੈ ਪਰ ਜਿਵੇਂ ਹੀ ਵੈਕਸੀਨ ਆਏਗੀ ਤਾਂ ਭਾਰਤ 'ਚ ਉਸ ਦਾ ਪ੍ਰੋਡਕਸ਼ਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ।

ਇਹ ਹਨ ਬਿਹਾਰ ਦੇ ਸੰਕਲਪ ਪੱਤਰ 'ਚ ਕੀਤੇ ਵਾਅਦੇ:-
1- ਹਰ ਬਿਹਾਰ ਵਾਸੀ ਨੂੰ ਕੋਰੋਨਾ ਵੈਕਸੀਨ ਦਾ ਮੁਫ਼ਤ ਟੀਕਾਕਰਣ ਕਰਵਾਉਣਾ।
2- ਮੈਡੀਕਲ, ਇੰਜੀਨੀਅਰਿੰਗ ਸਮੇਤ ਹੋਰ ਤਕਨੀਕੀ ਸਿੱਖਿਆ ਨੂੰ ਹਿੰਦੀ ਭਾਸ਼ਾ 'ਚ ਉਪਲੱਬਧ ਕਰਵਾਉਣਾ।
3- ਇਕ ਸਾਲ 'ਚ ਪੂਰੇ ਪ੍ਰਦੇਸ਼ 'ਚ ਤਿੰਨ ਲੱਖ ਨਵੇਂ ਅਧਿਆਪਕਾਂ ਦੀ ਭਰਤੀ ਕਰਨਾ।
4- ਨੈਕਸਟ ਜੈਨਰੇਸ਼ਨ ਆਈ.ਟੀ. ਹੱਬ ਦੇ ਰੂਪ 'ਚ ਵਿਕਸਿਤ ਕਰ ਕੇ ਅਗਲੇ 5 ਸਾਲ 'ਚ 5 ਲੱਖ ਰੁਜ਼ਗਾਰ
5- ਇਕ ਕਰੋੜ ਜਨਾਨੀਆਂ ਨੂੰ ਆਤਮਨਿਰਭਰ ਬਣਾਉਣ ਦਾ ਵਾਅਦਾ।
6- ਇਕ ਲੱਖ ਲੋਕਾਂ ਨੂੰ ਸਿਹਤ ਵਿਭਾਗ 'ਚ ਨੌਕਰੀ। 2024 ਤੱਕ ਦਰਭੰਗਾ ਏਮਜ਼ ਨੂੰ ਚਾਲੂ ਕਰਵਾਉਣਾ।
7- ਝੋਨੇ ਅਤੇ ਕਣਕ ਤੋਂ ਬਾਅਦ ਦਾਲਾਂ ਦੀ ਖਰੀਦ ਵੀ ਐੱਮ.ਐੱਸ.ਪੀ. ਦੀਆਂ ਦਰਾਂ 'ਤੇ।
8- 30 ਲੱਖ ਲੋਕਾਂ ਨੂੰ 2022 ਤੱਕ ਪੱਕੇ ਮਕਾਨ ਦੇਣ ਦਾ ਵਾਅਦਾ।
9- 2 ਸਾਲਾਂ 'ਚ 15 ਨਵੇਂ ਪ੍ਰੋਸੈਸਿੰਗ ਉਦਯੋਗ ਲਗਾਉਣ ਦਾ ਵਾਅਦਾ।
10- 2 ਸਾਲਾਂ 'ਚ ਮਿੱਠੇ ਪਾਣੀ 'ਚ ਪਲਣ ਵਾਲੀਆਂ ਮੱਛੀਆਂ ਦਾ ਉਤਪਾਦਨ ਵਧਾਉਣਾ।
11- ਕਿਸਾਨ ਉਤਪਾਦ ਸੰਘਾਂ ਦੀ ਬਿਹਤਰ ਸਪਲਾਈ ਚੇਨ ਬਣਾਉਣਾ, ਜਿਸ ਨਾਲ 10 ਲੱਖ ਰੁਜ਼ਗਾਰ ਪੈਦਾ ਹੋਣਗੇ। 

PunjabKesariਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਵਿਜਨ ਡਾਕਿਊਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਆਪਣੇ ਸਾਰੇ ਵਾਅਦੇ ਪੂਰੇ ਕਰ ਕੇ ਦਿਖਾਏ ਹਨ, ਅਜਿਹੇ 'ਚ ਅਸੀਂ ਜੋ ਸੰਕਲਪ ਲੈ ਰਹੇ ਹਨ ਬਿਹਾਰ ਦੀ ਜਨਤਾ ਜਾਣਦੀ ਹੈ ਕਿ ਅਸੀਂ ਹੀ ਪੂਰਾ ਕਰ ਸਕਦੇ ਹਾਂ। ਸੀਤਾਰਮਨ ਨੇ ਕਿਹਾ ਕਿ ਪਹਿਲੇ ਦੀ ਸਰਕਾਰ ਲਈ ਇੱਥੇ ਰੁਜ਼ਗਾਰ ਦੇਣਾ ਮਹੱਤਵ ਹੀ ਨਹੀਂ ਸੀ, ਸਾਡੀ ਸਰਕਾਰ ਆਉਣ ਤੋਂ ਬਾਅਦ ਬਿਹਾਰ 'ਚ ਰੁਜ਼ਗਾਰ ਦੇ ਮੌਕੇ ਵਧਾਏ ਗਏ ਅਤੇ ਨਾਲ ਹੀ ਖੇਤੀਬਾੜੀ ਦੇ ਖੇਤਰ 'ਚ ਵਿਕਾਸ ਦਰ ਨੂੰ ਕਾਫ਼ੀ ਵਧਾਇਆ ਗਿਆ। ਦੱਸਣਯੋਗ ਹੈ ਕਿ ਬਿਹਾਰ 'ਚ ਭਾਜਪਾ ਅਤੇ ਜਨਤਾ ਦਲ (ਯੂ) ਚੋਣ ਲੜ ਰਹੀ ਹੈ। ਜੇ.ਡੀ.ਯੂ. ਵਲੋਂ ਪਹਿਲਾਂ ਹੀ 7 ਫੈਸਲੇ ਦੀ ਗੱਲ ਕਹੀ ਗਈ ਹੈ ਅਤੇ ਐੱਨ.ਡੀ.ਏ. ਨੇ ਸਾਂਝਾ ਵਿਜਨ ਡਾਕਿਊਮੈਂਟ ਵੀ ਜਾਰੀ ਕੀਤਾ ਹੈ। ਨਿਰਮਲਾ ਨੇ ਕਿਹਾ ਕਿ ਐੱਨ.ਡੀ.ਏ. ਦੀ ਸਰਕਾਰ ਆਉਣ 'ਤੇ ਨਿਤੀਸ਼ ਕੁਮਾਰ ਹੀ ਸਾਡੇ ਮੁੱਖ ਮੰਤਰੀ ਹੋਣਗੇ। ਵਿਧਾਨ ਸਭਾ ਦੀਆਂ 243 ਸੀਟਾਂ ਲਈ ਵੋਟਿੰਗ ਹੋਣੀ ਹੈ। ਇਹ ਵੋਟਿੰਗ ਤਿੰਨ ਪੜਾਵਾਂ 'ਚ ਹੋਵੇਗੀ।


author

DIsha

Content Editor

Related News