ਭਾਜਪਾ ਨੇ ਐਲਨਾਬਾਦ ਜ਼ਿਮਨੀ ਚੋਣ ਲਈ CM ਮਨੋਹਰ ਖੱਟੜ ਸਮੇਤ 20 ਸਟਾਰ ਪ੍ਰਚਾਰਕ ਬਣਾਏ

Monday, Oct 18, 2021 - 05:57 PM (IST)

ਭਾਜਪਾ ਨੇ ਐਲਨਾਬਾਦ ਜ਼ਿਮਨੀ ਚੋਣ ਲਈ CM ਮਨੋਹਰ ਖੱਟੜ ਸਮੇਤ 20 ਸਟਾਰ ਪ੍ਰਚਾਰਕ ਬਣਾਏ

ਸਿਰਸਾ- ਹਰਿਆਣਾ ’ਚ ਸਿਰਸਾ ਦੀ ਐਲਨਾਬਾਦ ਵਿਧਾਨ ਸਭਾ ਸੀਟ ’ਤੇ ਹੋ ਰਹੀ ਜ਼ਿਮਨੀ ਚੋਣਨੂੰ ਲੈ ਕੇ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ’ਤੇ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਰੁਣ ਸਿੰਘ ਨੇ ਮੋਹਰ ਲਗਾ ਦਿੱਤੀ ਹੈ। 

ਇਹ ਵੀ ਪੜ੍ਹੋ : ਹਰਿਆਣਾ ’ਚ ਨਹੀਂ ਹੈ ਕੋਲੇ ਦਾ ਸੰਕਟ, ਖ਼ਪਤ ਤੋਂ ਵੱਧ ਬਿਜਲੀ ਹੈ ਪ੍ਰਦੇਸ਼ ’ਚ : ਰਣਜੀਤ ਚੌਟਾਲਾ

ਪਾਰਟੀ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਪਾਰਟੀ ਇੰਚਾਰਜ ਅਤੇ ਸੀਨੀਅਰ ਨੇਤਾ ਵਿਨੋਦ ਤਾਵਡੇ, ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਕੇਂਦਰੀ ਮੰਤਰੀ ਰਾਵ ਇੰਦਰਜੀਤ ਸਿੰਘ, ਕ੍ਰਿਸ਼ਨਪਾਲ ਗੁੱਜਰ, ਕਵੰਰਪਾਲ ਗੁੱਜਰ, ਸੰਸਦ ਮੈਂਬਰ ਸੁਨੀਤਾ ਦੁੱਗਲ, ਸੰਸਦ ਮੈਂਬਰ ਰਤਨ ਲਾਲ ਕਟਾਰੀਆ, ਸੰਸਦ ਮੈਂਬਰ ਨਾਇਬ ਸਿੰਘ ਸੈਨੀ, ਗ੍ਰਹਿ ਮੰਤਰੀ ਅਨਿਲ ਵਿਜ, ਸਾਬਕਾ ਮੰਤਰੀ ਰਾਮਵਿਲਾਸ ਸ਼ਰਮਾ, ਸਾਬਕਾ ਮੰਤਰੀ ਕੈਪਟਨ ਅਭਿਮਨਿਊ, ਸੁਭਾਸ਼ ਬਰਾਲਾ, ਆਵਾਜਾਈ ਮੰਤਰੀ ਮੂਲਚੰਦ ਸ਼ਰਮਾ, ਰਾਜ ਮੰਤਰੀ ਕਮਲੇਸ਼ ਢਾਂਡਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਬਨਵਾਰੀ ਲਾਲ, ਖੇਤੀਬਾੜੀ ਮੰਤਰੀ ਜੈਪ੍ਰਕਾਸ਼ ਦਲਾਲ, ਖੇਡ ਅਤੇ ਯੂਥ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ, ਸਾਬਕਾ ਮੰਤਰੀ ਮਨੀਸ਼ ਗਰੋਵਰ ਅਤੇ ਸਾਬਕਾ ਮੰਤਰੀ ਕ੍ਰਿਸ਼ਨ ਪੰਵਾਰ ਸ਼ਾਮਲ ਹਨ। ਭਾਜਪਾ ਪ੍ਰਦੇਸ਼ ਪ੍ਰਧਾਨ ਓ.ਪੀ. ਧਨਖੜ ਨੇ ਸੋਮਵਾਰ ਨੂੰ ਐਲਨਾਬਾਦ ਪਹੁੰਚ ਕੇ ਖੇਤਰ ਦੇ ਪਿੰਡ ਕਾਗਦਾਨਾ ’ਚ ਇਕ ਸਭਾ ਨੂੰ ਸੰਬੋਧਨ ਕੀਤਾ।

ਇਹ ਵੀ ਪੜ੍ਹੋ : ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News